ਪੰਜਾਬ

punjab

ETV Bharat / state

"ਪੰਜਾਬ ਪੁਲਿਸ ਨੂੰ ਦੇਵਾਂਗੇ ਚੂੜੀਆਂ ਤੇ ਝਾਂਜਰਾਂ", ਇਹ ਕੀ ਬੋਲ ਗਏ ਸੁਖਜਿੰਦਰ ਰੰਧਾਵਾ, ਪੜ੍ਹੋ ਤਾਂ ਪੂਰੀ ਖਬਰ - SUKHJINDER RANDHAWA

ਪੰਜਾਬ ਪੁਲਿਸ ਨੂੰ ਚੂੜੀਆਂ ਤੇ ਝਾਂਜਰਾਂ ਵੰਡੀਆਂ ਜਾਣਗੀਆਂ ਤੇ ਲੋਕ ਥਾਣਿਆਂ ਤੇ ਚੌਂਕੀਆਂ ਦੇ ਬਾਹਰ ਠੀਕਰੀ ਪਹਿਰਾ ਦੇਣਗੇ।

SUKHJINDER RANDHAWA
"ਪੰਜਾਬ ਪੁਲਿਸ ਨੂੰ ਦੇਵਾਂਗੇ ਚੂੜੀਆਂ ਤੇ ਝਾਂਜਰਾਂ" (ETV Bharat)

By ETV Bharat Punjabi Team

Published : Jan 20, 2025, 11:03 PM IST

ਅੰਮ੍ਰਿਤਸਰ :ਗੁਰਦਾਸਪੁਰ ਤੋਂ ਸਾਂਸਦ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਜੋ ਕਾਫੀ ਸੁਰਖੀਆਂ ਦੇ ਵਿੱਚ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ‘ਚ ਲੱਗੀ ਪੰਜਾਬ ਪੁਲਿਸ ਨੂੰ ਆਪਣੀ ਸੁਰੱਖਿਆ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਪੁਲਿਸ ਨੂੰ ਚੂੜੀਆਂ ਤੇ ਝਾਂਜਰਾਂ ਵੰਡੀਆਂ ਜਾਣਗੀਆਂ ਤੇ ਲੋਕ ਥਾਣਿਆਂ ਤੇ ਚੌਂਕੀਆਂ ਦੇ ਬਾਹਰ ਠੀਕਰੀ ਪਹਿਰਾ ਦੇਣਗੇ।

"ਪੰਜਾਬ ਪੁਲਿਸ ਨੂੰ ਦੇਵਾਂਗੇ ਚੂੜੀਆਂ ਤੇ ਝਾਂਜਰਾਂ" (ETV Bharat)

ਅੱਤਵਾਦੀਆਂ ਵੱਲੋਂ ਨਿਸ਼ਾਨਾ

ਅੰਮ੍ਰਿਤਸਰ ‘ਚ ਬੀਤੇ ਦਿਨੀ ਸ਼ਰਾਬ ਕਾਰੋਬਾਰੀ ਤੇ ਕਾਂਗਰਸੀ ਆਗੂ ਪੱਪੂ ਜੈਂਤੀਪੁਰ ਦੇ ਘਰ ‘ਤੇ ਹੋਏ ਹਮਲੇ ਤੋਂ ਬਾਅਦ ਸੁਖਜਿੰਦਰ ਰੰਧਾਵਾ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਜਿੱਥੇ ਉਨ੍ਹਾਂ ਬਕਾਇਦਾ ਪੱਤਰਕਾਰ ਵਾਰਤਾ ਨੂੰ ਸੰਬੋਧਨ ਕੀਤਾ ਤੇ ਪੰਜਾਬ 'ਚ ਸੁਰੱਖਿਆ ਨੂੰ ਲੈ ਕੇ ਮੌਜੂਦਾ ਹਾਲਾਤਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਰੰਧਾਵਾ ਨੇ ਕਿਹਾ ਕਿ ਪੰਜਾਬ ‘ਚ ਕੋਈ ਵੀ ਸੁਰੱਖਿਅਤ ਨਹੀਂ ਪੁਲਿਸ ਥਾਣਿਆਂ ਤੇ ਚੌਕੀਆਂ ਨੂੰ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਿਆ ਜਾ ਰਿਹਾ।

ਅੰਮ੍ਰਿਤਸਰ ‘ਚ ਹੀ 10 ਧਮਾਕੇ

ਇਕੱਲੇ ਅੰਮ੍ਰਿਤਸਰ ‘ਚ ਹੀ 10 ਧਮਾਕੇ ਹੋਏ ਨੇ। ਪੁਲਿਸ ਥਾਣਿਆਂ ਤੇ ਚੌਂਕੀਆਂ ਨੂੰ ਸੁਰੱਖਿਅਤ ਕਰਨ ‘ਚ ਲੱਗੀ ਹੋਈ ਹੈ ਪਰ ਆਮ ਜਨਤਾ ਦਾ ਕੀ.. ਉਨ੍ਹਾਂ ਕਿਹਾ ਹਾਲਾਤ ਇਹ ਨੇ ਹੀ ਲੋਕ ਤੇ ਵਪਾਰੀ ਪੰਜਾਬ ਛੱਡ ਕੇ ਦੂਜੇ ਰਾਜਾਂ ‘ਚ ਜਾਣ ਨੂੰ ਮਜ਼ਬੂਰ ਨੇ।ਸੁਖਜਿੰਦਰ ਰੰਧਾਵਾ ਨੇ ਕਿਹਾ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਪੁਲਿਸ ਨੂੰ ਚੂੜੀਆਂ ਤੇ ਝਾਂਜਰਾਂ ਵੰਡੀਆਂ ਜਾਣਗੀਆਂ ਤੇ ਲੋਕ ਥਾਣਿਆਂ ਤੇ ਚੌਂਕੀਆਂ ਦੇ ਬਾਹਰ ਠੀਕਰੀ ਪਹਿਰਾ ਦੇਣਗੇ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅੰਮ੍ਰਿਤਸਰ ‘ਚ ਪੁਲਿਸ ਥਾਣਿਆਂ ਤੇ ਚੌਂਕੀਆਂ ਤੇ ਹੋ ਰਹੇ ਹਮiਲ਼ਆਂ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੋ ਗ੍ਰੇਨੇਡ ਹਮਲਿਆਂ ਨੂੰ ਟਾਇਰ ਫੱਟਣਾ ਜਾਂ ਰੇਡੀਏਟਰ ਫੱਟਣ ਦੀ ਗੱਲ ਆਖ ਰਹੇ ਨੇ ਜੇ ਵਾਕਿਆ ਹੀ ਇਹ ਸਹੀ ਤਾਂ ਕਿ ਥਾਣਿਆਂ ਤੇ ਚੌਂਕੀਆਂ ਦੀ ਸੁਰੱਖਿਆ ਕਿਉੇ ਵਧਾਈ ਜਾ ਰਹੀ ਹੈ। ਸੁਖਜਿੰਦਰ ਰੰਦਾਵਾ ਨੇ ਮੁੱਖ ਮੰਤਰੀ ਨੂੰ ਪੰਜਾਬ ਦੀ ਸੁਰੱਖਿਆ ਵੱਲ ਧਿਆਨ ਦੇਣ ਲਈ ਕਿਹਾ ਤਾਂ ਜੋ ਪੰਜਾਬ ‘ਚ ਅਮਨ ਕਾਨੁੰਨ ਨੂੰ ਬਰਕਰਾਰ ਰੱਖਿਆ ਜਾ ਸਕੇ।



ABOUT THE AUTHOR

...view details