ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਨਵੇਂ ਪ੍ਰਧਾਨ ਵੱਜੋਂ ਮੁੜ ਤੋਂ ਡਾ.ਇੰਦਰਬੀਰ ਸਿੰਘ ਨਿੱਜਰ ਦੀ ਚੋਣ ਹੋਈ ਹੈ। ਜਦਕਿ ਮਣੀਕ ਸਿੰਘ ਆਨਰੇਰੀ ਨੂੰ ਸਕੱਤਰ ਬਣਾਇਆ ਗਿਆ ਹੈ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਰਾਹੀਂ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪਈਆਂ । ਚੋਣ ਅਧਿਕਾਰੀਆਂ ਦੀ ਦੇਖ ਰੇਖ ਅਤੇ ਪੁਲਿਸ ਦੀ ਸਖਤ ਪਹਿਰੇਦਾਰੀ ‘ਚ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀਟੀ ਰੋਡ ਦੇ ਗੁਰਦੁਆਰਾ ਕਲਗੀਧਰ ਵਿਚ ਚੋਣ ਪ੍ਰਕਿਰਿਆ ਮੁਕੰਮਲ ਹੋਈ। ਚੋਣ ਦੇ ਲਈ ਮੈਂਬਰਾਂ ਅਤੇ ਮੁਲਾਜ਼ਮਾਂ ਨੂੰ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਸਨ।
ਚੀਫ਼ ਖਾਲਸਾ ਦੀਵਾਨ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋਂ ਕਿੰਨੀਆਂ ਵੋਟਾਂ ਤੋਂ ਜਿੱਤ ਕੀਤੀ ਹਾਸਿਲ? - ਚੀਫ਼ ਖਾਲਸਾ ਦੀਵਾਨ
Voting For Chief Khalsa Diwan Elections: ਅੱਜ ਚੀਫ਼ ਖਾਲਸਾ ਦੀਵਾਨ ਦੀਆਂ ਚੋਣਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਰਾਹੀਂ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪਈਆਂ ।
Published : Feb 18, 2024, 12:45 PM IST
|Updated : Feb 18, 2024, 10:20 PM IST
ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ: ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਕੁੱਲ 491 ਵੋਟਾਂ ਵਿੱਚੋਂ 399 ਵੋਟਾਂ ਪਈਆਂ ਸਨ। ਮੌਜੂਦਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਜੋ ਕਿ ਇਸ ਵਾਰ ਵੀ ਪ੍ਰਧਾਨਗੀ ਲਈ ਉਮੀਦਵਾਰ ਸਨ। ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ 247 ਵੋਟਾਂ ਹਾਸਲ ਕੀਤੀਆਂ, ਜਦ ਕਿ ਉਨ੍ਹਾਂ ਦੇ ਧੜੇ ਨਾਲ ਸਬੰਧਿਤ ਆਨਰੇਰੀ ਸਕੱਤਰ ਦੇ ਉਮੀਦਵਾਰ ਅਜੀਤ ਸਿੰਘ ਬਸਰਾ 154 ਅਤੇ ਸਵਿੰਦਰ ਸਿੰਘ ਕਥੂਨੰਗਲ 221, ਮੀਤ ਪ੍ਰਧਾਨ ਦੇ ਉਮੀਦਵਾਰ ਜਗਜੀਤ ਸਿੰਘ 212 ਤੇ ਸੰਤੋਖ ਸਿੰਘ ਸੇਠੀ 242 ਅਤੇ ਸਥਾਨਕ ਪ੍ਰਧਾਨ ਦੇ ਉਮੀਦਵਾਰ ਕੁਲਜੀਤ ਸਿੰਘ ਸਾਹਨੀ 226 ਨੂੰ ਵੋਟਾਂ ਹਾਸਲ ਹੋਈਆਂ। ਜਦ ਕਿ ਪ੍ਰਧਾਨਗੀ ਦੇ ਉਮੀਦਵਾਰ ਲਈ ਸਖਤ ਮੁਕਾਬਲੇ ਵਿਚ ਸਿੱਖ ਚਿੰਤਕ ਤੇ ਸਾਬਕਾ ਚੀਫ ਇਨਕਮ ਟੈਕਸ ਕਮਿਸ਼ਨਰ ਸੁਰਿੰਦਰਜੀਤ ਸਿੰਘ ਪਾਲ ਨੂੰ 150 ਵੋਟਾਂ ਹਾਸਲ ਹੋਈਆਂ। ਪਾਲ ਦੇ ਧੜੇ ਦੇ ਆਨਰੇਰੀ ਸਕੱਤਰ ਦੇ ਉਮੀਦਵਾਰ ਡਾ. ਜਸਵਿੰਦਰ ਸਿੰਘ ਢਿਲੋਂ 186 ਤੇ ਰਮਨੀਕ ਸਿੰਘ ਫ੍ਰੀਡਮ 217 , ਮੀਤ ਪ੍ਰਧਾਨ ਦੇ ਉਮੀਦਵਾਰ ਅਮਰਜੀਤ ਸਿੰਘ ਬਾਂਗਾ 150 ਤੇ ਸਰਬਜੀਤ ਸਿੰਘ 180 ਅਤੇ ਸਥਾਨਕ ਪ੍ਰਧਾਨ ਦੇ ਉਮੀਦਵਾਰ ਸੁਖਦੇਵ ਸਿੰਘ ਮੱਤੇਵਾਲ ਨੂੰ 165 ਵੋਟਾਂ ਹਾਸਲ ਹੋਈਆਂ।।
17 ਫਰਵਰੀ ਨੂੰ ਖ਼ਤਮ ਹੋਈ ਮਿਆਦ:ਇਸ ਤੋਂ ਪਹਿਲਾਂ, ਚੋਣਾਂ ਦੀ ਤਰੀਕ ਦਾ ਐਲਾਨ ਕਰਦਿਆ ਡਾ. ਨਿੱਝਰ ਨੇ ਦੱਸਿਆ ਸੀ ਕਿ ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਅਨੁਸਾਰ ਜਨਰਲ ਕਮੇਟੀ ਦੀ ਮਿਆਦ 17 ਫ਼ਰਵਰੀ ਨੂੰ ਖਤਮ ਹੋਣ ਹੋ ਗਈ ਹੈ ਅਤੇ ਸੰਵਿਧਾਨ ਦੇ ਨਿਯਮ 13 ਮੁਤਾਬਿਕ ਦੀਵਾਨ ਅਹੁਦੇਦਾਰਾਂ ਇਕ ਪ੍ਰਧਾਨ, ਦੋ ਮੀਤ ਪ੍ਰਧਾਨ, ਇਕ ਸਥਾਨਕ ਪ੍ਰਧਾਨ, ਦੋ ਆਨਰੇਰੀ ਸਕੱਤਰਾਂ ਦੀ ਚੋਣ ਪੰਜ ਸਾਲ ਬਾਅਦ ਹੋਣੀ ਚਾਹੀਦੀ ਹੈ। ਉਨ੍ਹਾਂ ਵੱਲੋਂ ਮੀਟਿੰਗ ਵਿੱਚ ਇਹ ਚੋਣ 18 ਫਰਵਰੀ ਨੂੰ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ ਜਿਸ ਨੂੰ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।