ਪੰਜਾਬ

punjab

ETV Bharat / state

ਬਰਨਾਲਾ 'ਚ 9 ਸਾਲ ਦੇ ਬੱਚੇ ਦੀ ਨਸ਼ੇ ਸਬੰਧੀ ਵਾਇਰਲ ਵੀਡੀਓ ਦਾ ਸੱਚ ! - Viral video in barnala - VIRAL VIDEO IN BARNALA

Barnala Child Drugs Video Viral: ਸੋਸ਼ਲ ਮੀਡੀਆ 'ਤੇ ਕੋਈ ਵੀ ਵੀਡੀਓ ਬਹੁਤ ਜਲਦੀ ਵਾਇਰਲ ਹੋ ਜਾਂਦੀ ਹੈ। ਅਜਿਹੀ ਹੀ ਵਾਇਰਲ ਹੋਈ ਇੱਕ ਵੀਡੀਓ ਨੇ ਹਰ ਪਾਸੇ ਹਾਹਾਕਾਰ ਮਚਾ ਦਿੱਤਾ ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕਰੀਬ 8-9 ਸਾਲ ਦੇ ਬੱਚੇ ਵਲੋਂ ਨਸ਼ੇ ਦਾ ਸੇਵਨ ਕੀਤਾ ਗਿਆ ਹੈ। ਪੜ੍ਹੋ ਪੂਰੀ ਖ਼ਬਰ....

Viral video in barnala of 9-year-old child taking drugs
ਬਰਨਾਲਾ 'ਚ 9 ਸਾਲ ਦੇ ਬੱਚੇ ਦੀ ਨਸ਼ੇ ਸਬੰਧੀ ਵਾਇਰਲ ਵੀਡੀਓ ਦਾ ਸੱਚ ! (Etv Bharat (ਰਿਪੋਰਟ - ਪੱਤਰਕਾਰ,ਬਰਨਾਲਾ))

By ETV Bharat Punjabi Team

Published : Jun 21, 2024, 11:51 AM IST

ਬਰਨਾਲਾ 'ਚ 9 ਸਾਲ ਦੇ ਬੱਚੇ ਦੀ ਨਸ਼ੇ ਸਬੰਧੀ ਵਾਇਰਲ ਵੀਡੀਓ (Etv Bharat (ਰਿਪੋਰਟ - ਪੱਤਰਕਾਰ,ਬਰਨਾਲਾ))

ਬਰਨਾਲਾ: ਇੱਕ ਅਜਿਹੀ ਬਿਮਾਰੀ ਜਾਂ ਕੋਹੜ ਜਿਸ ਨੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਉਹ ਹੋਰ ਕੁੱਝ ਨਹੀਂ ਬਲਕਿ ਨਸ਼ਾ ਹੈ।ਇਸ ਨਸ਼ੇ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਘਰ ਬਰਬਾਦ ਕਰ ਦਿੱਤੇ। ਹੁਣ ਇੱਕ ਕਰੀਬ 9 ਸਾਲ ਦੇ ਬੱਚੇ ਦੀ ਵੀਡੀੲ ਸੋਸ਼ਲ ਮੀਡੀਆ 'ਤੇ ਖਬਰ ਵਾਇਰਲ ਹੋ ਰਹੀ ਹੈ। ਜਿਸ 'ਚ ਬੱਚੇ ਨੂੰ ਨਸ਼ਾ ਕਰਦੇ ਦੇਖਿਆ ਜਾ ਸਕਦਾ ਹੈ।

ਕੌਣ ਬੱਚੇ ਨੂੰ ਕਰਵਾ ਰਿਹਾ ਨਸ਼ਾ: ਵੀਡੀਓ ਵਾਇਰਲ ਕਰਨ ਵਾਲਿਆਂ ਵਲੋਂ ਇਸ ਬੱਚੇ ਨੂੰ ਉਸਦੇ ਕਿਸੇ ਜਾਣਕਾਰ ਵੱਲੋਂ ਸਿਗਨੇਚਰ (ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ) ਅਤੇ ਹੋਰ ਨਸ਼ਾ ਕਰਵਾਉਣ ਦਾ ਦਾਅਵਾ ਕੀਤਾ ਗਿਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਰਨਾਲਾ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ। ਇਹ ਵੀਡੀਓ ਬਰਨਾਲਾ ਦੇ ਬੱਸ ਸਟੈਂਡ ਨੇੜੇ ਦੀ ਹੈ। ਵੀਡੀਓ ਵਿੱਚ ਬੱਚੇ ਵਲੋਂ ਨਸ਼ਾ ਕਰਨ ਬਾਰੇ ਮੰਨਿਆ ਜਾ ਰਿਹਾ ਹੈ।

ਹਰਕਤ 'ਚ ਆਈ ਪੁਲਿਸ:ਇਸ ਵੀਡੀਓ ਦੇ ਸ਼ੋੋੋਸ਼ਲ ਮੀਡੀਆ ਉਪਰ ਖ਼ੂਬ ਵਾਇਰਲ ਹੋਣ ਤਂੋ ਬਾਅਦ ਬਰਨਾਲਾ ਪੁਲਿਸ ਹਰਕਤ ਵਿੱਚ ਆਈ ਹੈ। ਇਸ ਸਬੰਧੀ ਬਰਨਾਲਾ ਦੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਉਪਰ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੇ ਬੱਚੇ ਦੇ ਪਰਿਵਾਰ ਤੱਕ ਪਹੁੰਚ ਕੀਤੀ ਹੈ। ਪਰਿਵਾਰ ਤੋਂ ਬੱਚੇ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਹੈ। ਜਿਸਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਾ ਬਚਪਨ ਤੋਂ ਹੀ ਮੰਦਬੁੱਧੀ ਹੈ। ਉਹਨਾਂ ਕਿਹਾ ਕਿ ਵਾਇਰਲ ਹੋਈ ਵੀਡੀਓ ਦੀ ਅਸਲੀਅਤ ਬਾਰੇ ਪੁਲਿਸ ਅਜੇ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਬੱਚੇ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ, ਜਿਸਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਕਦੋਂ ਅਸਲ ਤੱਥ ਸਾਹਮਣੇ ਆਉਣਗੇ।

ABOUT THE AUTHOR

...view details