ਪੰਜਾਬ

punjab

By ETV Bharat Punjabi Team

Published : May 15, 2024, 9:27 AM IST

ETV Bharat / state

ਵਿੱਕੀ ਗੌਂਡਰ ਗੈਂਗ ਦਾ ਗੈਂਗਸਟਰ ਚਿੰਟੂ ਜਲੰਧਰ ਪੁਲਿਸ ਨੇ ਕੀਤਾ ਕਾਬੂ, ਹਥਿਆਰਾਂ ਸਮੇਤ ਗ੍ਰਿਫਤਾਰ - Gangster Naveen Chintu arrested

Vicky Gounder Gang : ਜਲੰਧਰ ਪੁਲਿਸ ਦੇ ਹੱਥ ਉਸ ਸਮੇਂ ਸਫ਼ਲਤਾ ਲੱਗੀ ਜਦੋਂ ਉਨ੍ਹਾਂ ਵਲੋਂ ਸੂਚਨਾ ਦੇ ਅਧਾਰ 'ਤੇ ਫਰਾਰ ਚੱਲ ਰਹੇ ਗੈਂਗਸਟਰ ਨਵੀਨ ਚਿੰਟੂ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਕਿ ਕਾਬੂ ਕੀਤਾ ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਮੁੱਖ ਸਰਗਨਾ ਸੀ

Vicky Gounder Gang associate arrested
Vicky Gounder Gang associate arrested (ETV BHARAT)

ਚੰਡੀਗੜ੍ਹ: ਜਲੰਧਰ ਵਿੱਚ ਪੁਲਿਸ ਨੇ ਵਿੱਕੀ ਗੌਂਡਰ ਗੈਂਗ ਦੇ ਮੁੱਖ ਸਰਗਨਾ ਨਵੀਨ ਸੈਣੀ ਉਰਫ਼ ਚਿੰਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਪੰਜ ਪਿਸਤੌਲ, ਚਾਰ ਮੈਗਜ਼ੀਨ ਅਤੇ ਕਈ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਜਲਦ ਹੀ ਗ੍ਰਿਫਤਾਰ ਗੈਂਗਸਟਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਵੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਕਤ ਦੋਸ਼ੀ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਦੇਣੇ ਸੀ।

ਫਰਾਰ ਚੱਲ ਰਿਹਾ ਸੀ ਗੈਂਗਸਟਰ:ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਚਿੰਟੂ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੰਗਠਿਤ ਅਪਰਾਧਾਂ 'ਤੇ ਚੱਲ ਰਹੀ ਕਾਰਵਾਈ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਕਤ ਮੁਲਜ਼ਮ ਪਿਛਲੇ 9 ਮਹੀਨਿਆਂ ਤੋਂ ਫ਼ਰਾਰ ਸੀ, ਜਿਸ ਕੋਲੋਂ 5 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਜਲੰਧਰ ਸਿਟੀ ਪੁਲਿਸ ਕਾਫੀ ਸਮੇਂ ਤੋਂ ਮੁਲਜ਼ਮ ਦਾ ਪਿੱਛਾ ਕਰ ਰਹੀ ਸੀ, ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਉਕਤ ਮੁਲਜ਼ਮ ਨੂੰ ਜਲੰਧਰ ਸਿਟੀ ਤੋਂ ਗ੍ਰਿਫਤਾਰ ਕਰ ਲਿਆ।

ਕਈ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਸੀ ਮੁਲਜ਼ਮ: ਡੀਜੀਪੀ ਗੌਰਵ ਯਾਦਵ ਨੇ ਅੱਗੇ ਦੱਸਿਆ ਕਿ ਵਿੱਕੀ ਗੌਂਡਰ ਗੈਂਗ ਦਾ ਸਾਥੀ ਨਵੀਨ ਸੈਣੀ ਉਰਫ਼ ਚਿੰਟੂ ਗੈਂਗ ਦੀ ਅਹਿਮ ਕੜੀ ਸੀ। ਇਹ ਗਿਰੋਹ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ, ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਵਰਗੇ ਕਈ ਅਪਰਾਧਾਂ ਵਿੱਚ ਸ਼ਾਮਲ ਹੈ। ਚਿੰਟੂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਜਲਦੀ ਹੀ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਨਗੇ।

ABOUT THE AUTHOR

...view details