ਵਾਪਸ ਪਰਤੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀਡੀਓ ਕੀਤੀ ਜਾਰੀ (ETV Bharat Mansa) ਮਾਨਸਾ : ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਅੱਜ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਮਾਨਸਾ ਪਹੁੰਚਣਾ ਸੀ ਪਰ ਉਹਨਾਂ ਦਾ ਚੌਪਰ ਲੈਂਡ ਨਾ ਹੋਣ ਕਾਰਨ ਰੈਲੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ, ਜਿਸ ਤੋਂ ਬਾਅਦ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਣ ਬੁਝ ਕੇ ਉਹਨਾਂ ਦਾ ਚੌਪਰ ਉਤਰਨ ਦੇ ਲਈ ਪ੍ਰਸ਼ਾਸਨ ਨੇ ਸਹੀ ਸਿਗਨਲ ਨਹੀਂ ਦਿੱਤਾ ਜਿਸ ਕਾਰਨ ਚੌਪਰ ਲੈਂਡ ਨਹੀਂ ਹੋ ਸਕਿਆ।
ਚੌਪਰ ਲੈਂਡ ਨਹੀਂ ਹੋ ਸਕਿਆ :ਪਰਮਪਾਲ ਕੌਰ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਭਾਜਪਾ ਨੂੰ ਫਤਵਾ ਦੇ ਦਿੱਤਾ ਹੈ ਕਿ ਚਾਰ ਜੂਨ ਨੂੰ ਭਾਜਪਾ ਦੀ ਸਰਕਾਰ ਬਣੇਗੀ ਤੇ ਭਾਜਪਾ ਦੇ ਹੀ ਉਮੀਦਵਾਰ ਜਿੱਤਣਗੇ। ਅੱਜ ਮਾਨਸਾ ਦੇ ਵਿੱਚ ਉਹਨਾਂ ਦੀ ਰੈਲੀ ਰੱਖੀ ਗਈ ਸੀ ਤੇ ਇਸ ਰੈਲੀ ਦੇ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਾ ਸੀ ਪਰ ਉਹਨਾਂ ਦੇ ਚੌਪਰ ਨੂੰ ਪ੍ਰਸ਼ਾਸਨ ਵੱਲੋਂ ਸਹੀ ਸਿਗਨਲ ਨਹੀਂ ਦਿੱਤਾ ਗਿਆ, ਜਿਸ ਕਾਰਨ ਚੌਪਰ ਲੈਂਡ ਨਹੀਂ ਹੋ ਸਕਿਆ ਪਰ ਸਮਰਿਤੀ ਈਰਾਨੀ ਦਾ ਚੌਪਰ ਮਾਨਸਾ ਸ਼ਹਿਰ ਦੇ ਉੱਪਰ ਘੁੰਮਦਾ ਰਿਹਾ ਪਰ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
SMRITI IRANI MANSA RALLY CANCELED (ETV Bharat Mansa) 'ਮੈਨੂੰ ਗੋਲੀ ਮਾਰ ਦਿੱਤੀ ਜਾਵੇ' :ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਦੋਂ ਤੋਂ ਉਹ ਚੋਣ ਮੈਦਾਨ ਦੇ ਵਿੱਚ ਆਏ ਹਨ ਉਦੋਂ ਤੋਂ ਹੀ ਅਜਿਹੀਆਂ ਚਾਲਾਂ ਚੱਲ ਰਹੀ ਹੈ ਅਤੇ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਨ ਦੀਆਂ ਮੁੱਖ ਮੰਤਰੀ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸੀ ਉਹਨਾਂ ਕਿਹਾ ਕਿ ਮੰਗਦੀ ਜੇਕਰ ਸਰਕਾਰ ਨੂੰ ਮੇਰੇ ਤੋਂ ਇਨੀ ਹੀ ਤਕਲੀਫ ਹੈ ਤਾਂ ਮੈਨੂੰ ਗੋਲੀ ਮਾਰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਉਹ ਜਲਦ ਹੀ ਸਮ੍ਰਿਤੀ ਇਰਾਨੀ ਤੋਂ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਦੇ ਲਈ ਇੱਕ ਵੀਡੀਓ ਜਾਰੀ ਕਰਵਾਉਣਗੇ ਤਾਂ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਸਕੇ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਦਿੱਤਾ ਜਾ ਸਕੇ।
ਵਾਪਸ ਪਰਤੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀਡੀਓ ਕੀਤੀ ਜਾਰੀ :ਬਠਿੰਡਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਮਾਨਸਾ ਵਿਖੇ ਕੀਤੀ ਜਾਣ ਵਾਲੀ ਰੈਲੀ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਹੈਲੀਕਾਪਟਰ ਨੂੰ ਲੈਂਡ ਕਰਨ ਲਈ ਇਸ਼ਾਰਾ ਨਾ ਮਿਲਣ ਕਾਰਨ ਬਿਨਾਂ ਰੈਲੀ ਨੂੰ ਸੰਬੋਧਨ ਕੀਤੇ ਵਾਪਸ ਪਰਤੀ ਸਿਮਰਤੀ ਇਰਾਨੀ ਵੱਲੋਂ ਦਿੱਲੀ ਜਾ ਕੇ ਪਰਮਪਾਲ ਕੌਰ ਦੇ ਹੱਕ ਵਿੱਚ ਜਾਰੀ ਕੀਤੀ ਵੀਡੀਓ ਜਾਰੀ ਕੀਤੀ ਗਈ ਹੈ। ਉਹਨਾਂ ਵੀਡੀਓ ਵਿੱਚ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਵੋਟ ਭੁਗਤਾਉਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਇਹ ਲੋਕ ਸਭਾ ਚੋਣਾਂ 2024 ਆਪਣੇ ਆਪ ਵਿੱਚ ਇਤਿਹਾਸਿਕ ਹਨ। ਉਹਨਾਂ ਕਿਹਾ ਕਿ ਹੁਣ ਤੱਕ ਜੋ ਵੀ ਸੱਤਾ ਵਿੱਚ ਸਰਕਾਰ ਰਹੀ ਹੈ, ਕਿਸੇ ਵੀ ਮੰਤਰੀ ਨੇ ਔਰਤ ਦੇ ਸਨਮਾਨ ਦੀ ਗੱਲ ਨਹੀਂ ਕੀਤੀ ਪਰ ਭਾਜਪਾ ਦੀ ਸਰਕਾਰ ਆਉਣ ਤੋਂ ਬਅਦ ਔਰਤਾਂ ਨੂੰ ਸਨਮਾਨ ਮਿਲਣਾ ਸ਼ੁਰੂ ਹੋਇਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਚਾ ਹੈ ਭਾਰਤ ਦੇ ਗਰੀਬ ਲੋਕਾਂ ਨੂੰ ਦੇਸ਼ ਦੇ ਖਜ਼ਾਨੇ ਨਾਲ ਜੋੜਨਾ ਹੈ। ਅਖੀਰ ਵਿੱਚ ਉਹਨਾਂ ਪੰਜਾਬ ਵਾਸੀਆਂ ਨੂੰ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਵੋਟ ਭੁਗਤਾਉਣ ਦੀ ਅਪੀਲ ਕੀਤੀ।