ਪੰਜਾਬ

punjab

ETV Bharat / state

ਲੁਧਿਆਣਾ ਪਹੁੰਚੇ ਕੇਂਦਰੀ ਪਸ਼ੂ ਪਾਲਕ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ, INDIA ਗਠਜੋੜ ਉੱਤੇ ਸਾਧਿਆ ਨਿਸ਼ਾਨ - Purushottam Rupala

ਲੁਧਿਆਣਾ ਵਿੱਚ ਪਹੁੰਚੇ ਕੇਂਦਰੀ ਪਸ਼ੂ ਪਾਲਕ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਜਿੱਥੇ ਪਸ਼ੂ ਧੰਨ ਅਤੇ ਖੇਤੀਬਾੜੀ ਸਬੰਧੀ ਗੱਲਾਂ ਕੀਤੀਆਂ ਉੱਥੇ ਹੀ ਉਨ੍ਹਾਂ ਇੰਡੀਆ ਗਠਜੋੜ ਉੱਤੇ ਵੀ ਸਿਆਸੀ ਤੰਜ ਕੱਸੇ।

Minister Purushottam Rupala arrived in Ludhiana
ਲੁਧਿਆਣਾ ਪਹੁੰਚੇ ਕੇਂਦਰੀ ਪਸ਼ੂ ਪਾਲਕ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ

By ETV Bharat Punjabi Team

Published : Feb 3, 2024, 12:53 PM IST

ਪੁਰਸ਼ੋਤਮ ਰੁਪਾਲਾ, ਕੇਂਦਰੀ ਮੰਤਰੀ

ਲੁਧਿਆਣਾ: ਕੇਂਦਰ ਦੇ ਡਾਇਰੀ ਅਤੇ ਪਸ਼ੂ ਪਾਲਕ ਮੰਤਰੀ ਪੁਰਸ਼ੋਤਮ ਰੁਪਾਲਾ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਅੱਗੇ ਜਗਰਾਉਂ ਦੇ ਵਿੱਚ ਚੱਲ ਰਹੇ ਪੀਡੀਐਫਏ ਮੇਲੇ ਦੇ ਵਿੱਚ ਸ਼ਿਰਕਤ ਕਰਨੀ ਹੈ। ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਉੱਤੇ ਪੱਤਰਕਾਰਾਂ ਨਾਲ ਰੂਬਰ ਹੁੰਦੇ ਹੋਏ ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪ੍ਰਾਪਤੀਆਂ ਗਿਣਵਾਈਆਂ ਅਤੇ ਕਿਹਾ ਕਿ ਜਿਸ ਤਰ੍ਹਾਂ ਦੇ ਕੰਮ ਪਿਛਲੇ ਸਾਲਾਂ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਕਰਵਾਏ ਗਏ ਹਨ ਉਹ ਬੇਮਿਸਾਲ ਹਨ। ਉਹਨਾਂ ਕਿਹਾ ਕਿ ਕੋਰੋਨਾ ਦੇ ਸਮੇਂ ਦੇ ਵਿੱਚ ਅਸੀਂ ਲੋਕਾਂ ਤੱਕ ਦਵਾਈਆਂ ਪਹੁੰਚਾਈਆਂ ਹਨ। ਇੰਨਾ ਹੀ ਨਹੀਂ ਹੋਰਨਾ ਮੁਲਕਾਂ ਦੀ ਵੀ ਭਾਰਤ ਨੇ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਵੀ ਇੱਕ ਭਾਰਤ ਹੀ ਅਜਿਹਾ ਦੇਸ਼ ਸੀ ਜੋ ਆਪਣਿਆਂ ਨਾਲ ਖੜਾ ਰਿਹਾ ਅਤੇ ਬਗਾਨੀਆਂ ਦੀ ਵੀ ਉਸ ਨੇ ਮਦਦ ਕੀਤੀ।

ਕੇਂਦਰੀ ਮੰਤਰੀ ਵੱਲੋਂ ਇਸ ਦੌਰਾਨ ਜਦੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੀਤੇ ਜਾ ਰਹੇ ਸੰਮਨ ਸਬੰਧੀ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਸਿਆਸਤ ਤਹਿਤ ਨਹੀਂ ਫ਼ੜ ਰਹੇ। ਇਹ ਕਾਨੂੰਨ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਬਿਲਕੁਲ ਸਾਫ ਪਾਕ ਹੈ ਤਾਂ ਉਸ ਨੂੰ ਡਰਨ ਦੀ ਲੋੜ ਨਹੀਂ। ਇਸ ਦੌਰਾਨ ਉਹਨਾਂ ਇੰਡੀਆ ਗਠਜੋੜ ਨੂੰ ਲੈ ਕੇ ਵੀ ਕਿਹਾ ਕਿ ਲਗਾਤਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੋਣ ਕਰਕੇ ਵਿਰੋਧੀ ਪਾਰਟੀਆਂ ਸਾਰੀਆਂ ਇਕੱਠੀ ਹੋ ਕੇ ਭਾਜਪਾ ਨੂੰ ਘੇਰ ਰਹੀਆਂ ਹਨ। ਉਹਨਾਂ ਕਿਹਾ ਕਿ ਪਰ ਦੇਸ਼ ਦੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਜਪਾ ਦੀ ਸਰਕਾਰ ਹੀ ਕਰ ਸਕਦੀ ਹੈ ਅਤੇ ਉਸਨੇ ਕਰਕੇ ਵੀ ਵਿਖਾਇਆ ਹੈ।



ਇਸ ਦੌਰਾਨ ਉਹਨਾਂ ਕਿਹਾ ਡੇਅਰੀ ਫਾਰਮਿੰਗ ਦਾ ਕਿੱਤਾ ਲਗਾਤਾਰ ਪੰਜਾਬ ਵਿੱਚ ਵਿਕਸਿਤ ਹੋ ਰਿਹਾ ਹੈ। ਪੰਜਾਬ ਨੇ ਹਰੀ ਕ੍ਰਾਂਤੀ ਦੀ ਵੀ ਅਗਵਾਈ ਕੀਤੀ ਹੈ ਅਤੇ ਹੁਣ ਚਿੱਟੀ ਕ੍ਰਾਂਤੀ ਦੀ ਵੀ ਪੰਜਾਬ ਅਗਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਖੇਤਰ ਵਿੱਚ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਇਸ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। ਇਹ ਮਹਿਕਮਾ ਸਾਡੇ ਕੋਲ ਹੈ ਅਸੀਂ ਕਿਸਾਨਾਂ ਤੱਕ ਸੁਵਿਧਾਵਾਂ ਪਹੁੰਚਾਉਣ ਲਈ ਸਕੀਮਾਂ ਲਿਆ ਰਹੇ ਹਾਂ।

ABOUT THE AUTHOR

...view details