ਪੰਜਾਬ

punjab

ETV Bharat / state

ਪੰਜਾਬ ਦੇ ਦੋ ਨੌਜਵਾਨਾਂ ਦੀ ਅਮਰੀਕਾ 'ਚ ਹੋਈ ਮੌਤ, ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀਆਂ ਮ੍ਰਿਤਕ ਦੇਹਾਂ - 2 youths from Punjab died America - 2 YOUTHS FROM PUNJAB DIED AMERICA

2 youths from Punjab died America : ਪੰਜਾਬ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਸਵੀਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਜਿੰਨ੍ਹਾਂ ਦੀਆਂ ਮ੍ਰਿਤਕ ਦੇਹਾਂ ਅੱਜ (1/9/24) ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਪਹੁੰਚੀਆਂ ਹਨ। ਪੜ੍ਹੋ ਪੂਰੀ ਖਬਰ...

2 youths from Punjab died America
ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀਆਂ ਮ੍ਰਿਤਕ ਦੇਹਾਂ (ETV Bharat (ਪੱਤਰਕਾਰ, ਅੰਮ੍ਰਿਤਸਰ))

By ETV Bharat Punjabi Team

Published : Sep 1, 2024, 12:27 PM IST

ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀਆਂ ਮ੍ਰਿਤਕ ਦੇਹਾਂ (ETV Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ:ਅੰਮ੍ਰਿਤਸਰ ਵਿਦੇਸ਼ ਦੇ ਵਿੱਚ ਆਪਣੇ ਘਰਾਂ ਦੇ ਹਲਾਤ ਸੁਧਾਰਨ ਦੇ ਲਈ ਗਏ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੋਵੇਂ ਨੌਜਵਾਨ ਦੋਸਤ ਸਨ ਅਤੇ ਪੰਜਾਬ ਦੇ ਹੁਸ਼ਿਆਰਪੁਰ ਤੇ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਿੰਨ੍ਹਾਂ ਦੇ ਅਮਰੀਕਾ ਵਿੱਚ ਸਵੀਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ 18 ਸਾਲਾ ਅਮਨਦੀਪ ਸਿੰਘ ਤੇ ਉਸਦਾ ਦੋਸਤ ਸਾਹਿਲ ਦੋਵੇਂ ਅਮਰੀਕਾ ਦੇ ਵਿੱਚ ਗਏ ਸਨ।

ਕੰਮ ਕਾਜ ਤੋਂ ਫਰੀ ਹੋ ਕੇ ਸੀਵਿਮਿੰਗ ਪੂਲ 'ਤੇ ਗਏ ਸੀ ਨਹਾਉਣ : ਦੋਵੇਂ ਦੋਸਤ ਕੰਮ ਕਾਜ ਤੋਂ ਫਰੀ ਹੋ ਕੇ ਸੀਵਿਮਿੰਗ ਪੂਲ 'ਤੇ ਨਹਾਉਣ ਦੇ ਲਈ ਚਲੇ ਗਏ। ਇੱਥੇ ਦੋਵਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 2019 ਦੇ ਵਿੱਚ ਅਮਨਦੀਪ ਅਮਰੀਕਾ ਗਿਆ ਸੀ ਅਤੇ ਚਾਰ ਮਹੀਨੇ ਬਾਅਦ ਹੀ ਉਹਨੂੰ ਗ੍ਰੀਨ ਕਾਰਡ ਮਿਲਣਾ ਸੀ ਪਰ ਭਾਣਾ ਕੁਝ ਹੋਰ ਹੀ ਵਰਤ ਗਿਆ।

ਮੌਤ ਦੀ ਖਬਰ ਸੁਣ ਕੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ:ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਹ ਅਮਰੀਕਾ ਦੇ ਸਵੀਮਿੰਗ ਪੂਲ ਵਿੱਚ ਨਹਾਉਣ ਲਈ ਗਏ ਸਨ। ਜਿੱਥੇ ਦੋਵਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ। ਆਖਿਰ ਹੋਇਆ ਤਾਂ ਓਹੀ ਜੋ ਵਾਹਿਗੁਰੂ ਨੂੰ ਮਨਜ਼ੂਰ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਆਪਣੇ ਪਰਿਵਾਰਾਂ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਹੋ ਗਿਆ ਹੈ, ਜੋ ਕਿ ਕਦੇ ਵੀ ਪੁਰਾ ਨਹੀਂ ਹੋ ਸਕਦਾ। ਕਿਹਾ ਕਿ ਪ੍ਰਮਾਤਮਾ ਇਨ੍ਹਾਂ ਨੂੰ ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰਨ ਦੀ ਹਿੰਮਤ ਬਖ਼ਸੇ।

ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਪਹੁੰਚੀਆਂ ਦੋਵਾਂ ਦੀਆਂ ਮ੍ਰਿਤਕ ਦੇਹਾਂ: ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਅੱਜ ਮ੍ਰਿਤਕ ਅਮਨਦੀਪ ਸਿੰਘ ਅਤੇ ਉਸਦਾ ਦੋਸਤ ਸਾਹਿਲ ਉਨਾਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਪਹੁੰਚੀਆਂ ਹਨ। ਜਿੱਥੇ ਕਿ ਉਨ੍ਹਾਂ ਦੀ ਮ੍ਰਿਤਕ ਦੇਹਾਂ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਵਾਲੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਅੱਜ ਹੁਸ਼ਿਆਰਪੁਰ ਵਿਖੇ ਅਮਨਦੀਪ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ABOUT THE AUTHOR

...view details