ਪੰਜਾਬ

punjab

ETV Bharat / state

ਨਸ਼ੇ ਪਿੱਛੇ ਲੜ ਪਏ ਨੌਜਵਾਨ, ਸਰੇ ਬਾਜ਼ਾਰ ਲਹਿਰਾ ਦਿੱਤੀ ਕਿਰਪਾਨ, ਵੀਡੀਓ ਵਾਇਰਲ - Samrala Youth Fight - SAMRALA YOUTH FIGHT

ਪੁਲਿਸ ਨਸ਼ੇ 'ਤੇ ਲਗਾਮ ਲਾਉਣ ਦੀਆਂ ਗੱਲਾਂ ਕਰਦੀ ਹੈ ਪਰ ਸਮਰਾਲਾ 'ਚ ਨਸ਼ੇ ਪਿਛੇ ਦੋ ਨਸ਼ੇੜੀ ਆਪਸ 'ਚ ਭਿੜ ਗਏ। ਜਿਸ ਦੌਰਾਨ ਇੱਕ ਨੌਜਵਾਨ ਸ਼ਰੇਅਮ ਤਲਵਾਰ ਲਹਿਰਾਉਂਦਾ ਨਜ਼ਰ ਆਇਆ। ਉਧਰ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ।

ਨਸ਼ੇ ਪਿੱਛੇ ਲੜ ਪਏ ਨੌਜਵਾਨ
ਨਸ਼ੇ ਪਿੱਛੇ ਲੜ ਪਏ ਨੌਜਵਾਨ

By ETV Bharat Punjabi Team

Published : Apr 14, 2024, 7:05 AM IST

ਨਸ਼ੇ ਪਿੱਛੇ ਲੜ ਪਏ ਨੌਜਵਾਨ

ਖੰਨਾ:ਸਮਰਾਲਾ ਵਿਖੇ ਅੱਜ ਮੇਨ ਬਾਜ਼ਾਰ ਵਿੱਚ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਦੋ ਨੌਜਵਾਨ ਆਪਸ ਵਿੱਚ ਭਿੜ ਗਏ। ਬਾਜ਼ਾਰ ਵਿੱਚ ਆਮ ਲੋਕਾਂ ਦੇ ਸਾਹਮਣੇ ਹੋਈ ਇਸ ਗੁੰਡਾਗਰਦੀ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਤੁਰੰਤ ਹਰਕਤ ਵਿੱਚ ਆ ਗਈ। ਇਹਨਾਂ ਨੌਜਵਾਨਾਂ 'ਤੇ ਕਾਰਵਾਈ ਲਈ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਨੌਜਵਾਨਾਂ ਦੀ ਪਹਿਚਾਣ ਕਰਦੇ ਹੋਏ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ।

ਆਪਸ 'ਚ ਭਿੜੇ ਨਸ਼ੇੜੀ ਨੌਜਵਾਨ: ਇਸ ਮਾਮਲੇ 'ਤੇ ਗੱਲ ਕਰਦਿਆਂ ਥਾਣਾ ਸਮਰਾਲਾ ਦੇ ਐੱਸਐੱਚਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਨਸ਼ੇੜੀ ਕਿਸਮ ਦੇ ਹਨ ਅਤੇ ਨਸ਼ੇ ਦੀ ਹਾਲਤ ਵਿੱਚ ਹੀ ਇਹ ਆਪਸ ਵਿੱਚ ਭਿੜ ਗਏ। ਇਸ ਲੜਾਈ ਵਿੱਚ ਇਹਨਾਂ ਦੋਵਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਪੁਲਿਸ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਅਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਮੁਖੀ ਅਨੁਸਾਰ ਇਹ ਨੌਜਵਾਨ ਆਪਸ ਵਿੱਚ ਨਸ਼ੇ ਨੂੰ ਲੈਕੇ ਲੜੇ ਹਨ। ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਇਹ ਨਸ਼ਾ ਕਰਨ ਦੇ ਨਾਲ ਨਾਲ ਵੇਚਦੇ ਹਨ ਜਾਂ ਨਹੀਂ। ਇਹਨਾਂ ਦੀ ਲੜਾਈ ਨਸ਼ਾ ਕਰਨ ਨੂੰ ਲੈਕੇ ਹੋਈ ਸੀ ਜਾਂ ਫਿਰ ਨਸ਼ਾ ਵੇਚਣ ਨੂੰ ਲੈਕੇ।

ਹਸਪਤਾਲ 'ਚ ਜੇਰੇ ਇਲਾਜ ਇੱਕ ਨੌਜਵਾਨ:ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਸਾਡੇ ਕੋਲ ਇੱਕ ਲੜਾਈ ਦਾ ਮਾਮਲਾ ਆਇਆ ਹੈ। ਜਿਸ ਵਿੱਚ ਥਾਣਾ ਸਮਰਾਲਾ ਨੂੰ ਇਤਲਾਹ ਦਿੱਤੀ ਗਈ ਹੈ। ਓਹਨਾਂ ਕੋਲ ਦਾਖ਼ਲ ਹੋਏ ਨੌਜਵਾਨ ਨੇ ਉਸ ਨਾਲ ਕੁੱਟਮਾਰ ਹੋਣ ਦਾ ਦੋਸ਼ ਲਾਇਆ ਹੈ। ਜਿਸਦੀ ਮੈਡੀਕਲ ਲੀਗਲ ਰਿਪੋਰਟ ਤਿਆਰ ਕਰ ਦਿੱਤੀ ਗਈ ਹੈ।

ABOUT THE AUTHOR

...view details