ਬਠਿੰਡਾ:ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਇਸ ਗਰਮੀ ਦੇ ਕਹਿਰ ਤੋਂ ਬਚਣ ਲਈ ਲੋਕਾਂ ਵੱਲੋਂ ਵੱਖ-ਵੱਖ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਪਰ ਅੱਜ ਬਠਿੰਡਾ ਦੀ ਸਰਹਿੰਦ ਕਨਾਲ ਨਹਿਰ 'ਤੇ ਗਰਮੀ ਤੋਂ ਬਚਣ ਲਈ ਨਹਾਉਣ ਆਏ ਦੋ ਨੌਜਵਾਨ ਡੁੱਬ ਗਏ। ਜਿਨਾਂ ਦੀ ਤਲਾਸ਼ ਵਿੱਚ ਸਮਾਜ ਸੇਵੀ ਸੰਸਥਾ ਤੇ ਪੁਲਿਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਅੱਤ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਨਹਿਰ 'ਚ ਨਹਾਉਣ ਗਏ ਦੋ ਨੌਜਵਾਨ ਡੁੱਬੇ - Two youths drowned in Bathinda
ਇੱਕ ਪਾਸੇ ਗਰਮੀ ਦਾ ਕਹਿਰ ਤਾਂ ਦੂਜੇ ਪਾਸੇ ਆਏ ਦਿਨ ਨਹਿਰ 'ਚ ਨੌਜਵਾਨਾਂ ਜਾਂ ਬੱਚਿਆਂ ਦੇ ਡੁੱਬਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬਠਿੰਡਾ 'ਚ ਵੀ ਦੋ ਨੌਜਵਾਨਾਂ ਦੇ ਨਹਿਰ 'ਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੰਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
Published : Jun 25, 2024, 9:05 PM IST
ਪ੍ਰਤੱਖਦਰਸ਼ੀਆਂ ਨੇ ਦੱਸੀ ਸਾਰੀ ਘਟਨਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਦੋ ਨੌਜਵਾਨ ਸਰਹਿੰਦ ਕਨਾਲ ਨਹਿਰ ਵਿੱਚ ਪੈਂਦੀ ਝਾਲ ਵਿੱਚ ਨਹਾਉਣ ਲੱਗੇ ਤੇ ਇਸ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਜਿਸ ਦੀ ਸੂਚਨਾ ਉਹਨਾਂ ਵੱਲੋਂ ਸਮਾਜ ਸੇਵੀ ਸੰਸਥਾ ਅਤੇ ਪੁਲਿਸ ਨੂੰ ਦਿੱਤੀ ਗਈ। ਜਿਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਉਨ੍ਹਾਂ ਨੇ ਨੌਜਵਾਨਾਂ ਨੂੰ ਨਹਾਉਣ ਤੋਂ ਰੋਕਿਆ ਸੀ ਪਰ ਉਹ ਸ਼ਾਇਦ ਨਸ਼ੇ 'ਚ ਸੀ ਤੇ ਗੱਲ ਨਹੀਂ ਮੰਨੀ। ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਉਕਤ ਨੌਜਵਾਨ ਉਨ੍ਹਾਂ ਨੂੰ ਚੰਗਾ ਮੰਦਾ ਬੋਲਣ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਕੁਝ ਨਹੀਂ ਕਿਹਾ ਤੇ ਫਿਰ ਇਹ ਭਾਣਾ ਵਾਪਰ ਗਿਆ।
ਬਚਾਅ ਕਾਰਜ 'ਚ ਜੁਟੀ ਪੁਲਿਸ:ਉਧਰ ਦੂਸਰੇ ਪਾਸੇ ਐਸਐਚਓ ਥਰਮਲ ਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਡੁੱਬੇ ਹੋਏ ਦੋਵੇਂ ਨੌਜਵਾਨਾਂ ਨੂੰ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਵੱਲੋਂ ਐਨਡੀਆਰਐਫ ਨੂੰ ਸੂਚਨਾ ਦੇ ਦਿੱਤੀ ਗਈ ਹੈ, ਤਾਂ ਜੋ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆ ਕੇ ਨੌਜਵਾਨਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਜਾ ਸਕੇ।
- ਲਹਿਰਾਗਾਗਾ ਨਹਿਰ ਵਿੱਚ ਡੁੱਬੇ ਪਿਓ-ਪੁੱਤ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ - Father and son drowned in Canal
- ਡੂੰਘੀ ਖਾਈ 'ਚ ਡਿੱਗੀ ਟਮਾਟਰਾਂ ਨਾਲ ਭਰੀ ਗੱਡੀ, ਵਾਲ-ਵਾਲ ਬਚੀ ਡਰਾਇਵਰਾਂ ਦੀ ਜਾਨ, ਦੇਖੋ ਵੀਡੀਓ - car with tomatoes fell deep ditch
- ਕੈਨੇਡਾ ਦੀ PR ਛੱਡ ਪੰਜਾਬ ਆ ਕੇ ਨੌਜਵਾਨ ਨੇ ਖੋਲਿਆ ਕੈਫੇ, ਵਿਦੇਸ਼ ਤੋਂ ਬਿਜਨਸ ਮੈਨੇਜਮੈਂਟ 'ਚ ਕੋਰਸ ਕਰਕੇ ਸ਼ੈਫ ਬਣ ਪਰਤਿਆ ਭਾਰਤ - inder back to punjab