ਤਿੰਨ ਸਕੀਆਂ ਭੈਣਾਂ ਵਿੱਚੋਂ ਦੋ ਗਤਕੇ ਦੀਆਂ ਨੈਸ਼ਨਲ ਖੇਡਾਂ ਵਿੱਚ ਜਿੱਤੇ ਗੋਲਡ ਮੈਡਲ ਬਠਿੰਡਾ: ਸਿੱਖ ਮਾਰਸ਼ਲ ਆਰਟ ਵਜੋਂ ਮਸ਼ਹੂਰ ਗਤਕੇ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਬਾਅਦ ਬਠਿੰਡਾ ਦੇ ਭੁੱਚੋ ਖਰਦ ਦੀਆਂ ਦੋ ਸਕੀਆਂ ਭੈਣਾਂ ਵੱਲੋਂ ਨੈਸ਼ਨਲ ਖੇਡਾਂ ਦੌਰਾਨ ਗੋਲਡ ਜਿੱਤੇ ਹਨ। ਬੀਏ ਭਾਗ ਪਹਿਲਾ ਦੀ ਵਿਦਿਆਰਥਣ ਕਿਰਨਦੀਪ ਕੌਰ ਅਤੇ +2 ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਹਨ। ਜਿਨਾਂ ਵਿੱਚੋਂ ਦੋ ਵੱਲੋਂ ਅੰਮ੍ਰਿਤ ਛੱਕ ਕੇ ਸਿੱਖ ਮਾਰਸ਼ਲ ਆਰਟ ਵਜੋਂ ਜਾਣੇ ਜਾਂਦੇ ਗੱਤਕੇ ਦੀ ਟਰੇਨਿੰਗ ਪਿੰਡ ਦੇ ਹੀ ਅਖਾੜੇ ਤੋਂ ਲਈ ਅਤੇ ਇਸ ਉਪਰੰਤ ਉਸ ਵੱਲੋਂ ਪਹਿਲਾਂ ਜ਼ਿਲ੍ਹਾ ਪੱਧਰ ਫਿਰ ਸੂਬਾ ਪੱਧਰ ਅਤੇ ਫਿਰ ਨੈਸ਼ਨਲ ਪੱਧਰ ਤੇ ਗਤਕਾ ਖੇਡਿਆ ਗਿਆ। ਨੈਸ਼ਨਲ ਖੇਡਾਂ ਵਿੱਚ ਉਨ੍ਹਾਂ ਵੱਲੋਂ ਗੋਲਡ ਮੈਡਲ ਜਿੱਤੇ ਗਏ ਹਨ।
ਦੋ ਸਕੀਆਂ ਭੈਣਾਂ ਨੇ ਗਤਕੇ ਦੀਆਂ ਨੈਸ਼ਨਲ ਖੇਡਾਂ ਵਿੱਚ ਜਿੱਤੇ ਗੋਲਡ ਮੈਡਲ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ: ਹਰਮਨਦੀਪ ਕੌਰ ਨੇ ਦੱਸਿਆ ਕਿ ਤਿੰਨ ਭੈਣਾਂ ਹੋਣ ਕਾਰਨ ਸਮਾਜ ਵੱਲੋਂ ਉਨ੍ਹਾਂ ਨੂੰ ਇੱਕ ਵੱਖਰੇ ਨਜ਼ਰ ਨਾਲ ਵੇਖਿਆ ਜਾਂਦਾ ਸੀ। ਪਰ ਉਸ ਦੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਲੜਕੀਆਂ ਹਨ। ਸਿੱਖਿਆ ਦੇ ਨਾਲ ਨਾਲ ਗੱਤਕੇ ਦੀ ਟ੍ਰੇਨਿੰਗ ਦੌਰਾਨ ਹੀ ਦੋਵੇਂ ਭੈਣਾਂ ਨੇ ਅੰਮ੍ਰਿਤ ਛਕਿਆ ਹਾਲਾਂਕਿ ਉਨ੍ਹਾਂ ਦੇ ਪਰਿਵਾਰ ਵਿੱਚ ਹੋਰ ਕਿਸੇ ਮੈਂਬਰ ਵੱਲੋਂ ਨਾ ਹੀ ਅੰਮ੍ਰਿਤ ਛਕਿਆ ਗਿਆ ਸੀ ਅਤੇ ਨਾ ਹੀ ਗੱਤਕੇ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਸੀ। ਪਰ ਪਿੰਡ ਪੱਧਰ ਤੋਂ ਮਿਲੀ ਟਰੇਨਿੰਗ ਤੋਂ ਬਾਅਦ ਉਨ੍ਹਾਂ ਵੱਲੋਂ ਹੌਲੀ-ਹੌਲੀ ਇਸ ਵਿੱਚ ਸਫਲਤਾ ਹਾਸਿਲ ਕੀਤੀ ਗਈ ਅਤੇ ਵੱਖ ਵੱਖ ਥਾਵਾਂ ਤੇ ਹੋਏ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਕਾਰਨ ਉਨਾਂ ਦਾ ਸਨਮਾਨ ਹੋਇਆ। ਭਾਵੇਂ ਉਹ ਸਕੂਲ ਪੱਧਰ ਦੇ ਹੋਵੇ ਭਾਵੇਂ ਖੇਡਾਂ ਵਤਨ ਪੰਜਾਬ ਦੀਆਂ ਹੋਣ ਅਤੇ ਭਾਵੇਂ ਉਹ ਨੈਸ਼ਨਲ ਗੇਮ ਖੇਡ ਵਿੱਚ ਗੋਲਡ ਮੈਡਲ ਹਾਸਲ ਕੀਤੇ ਹਨ।
ਦੋ ਸਕੀਆਂ ਭੈਣਾਂ ਨੇ ਗਤਕੇ ਦੀਆਂ ਨੈਸ਼ਨਲ ਖੇਡਾਂ ਵਿੱਚ ਜਿੱਤੇ ਗੋਲਡ ਮੈਡਲ ਵੱਖਰੀ ਪਹਿਚਾਣ ਸਮਾਜ ਵਿੱਚ ਸਥਾਪਿਤ: ਕਿਰਨਦੀਪ ਕੌਰ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਵੱਲੋਂ ਉਨ੍ਹਾਂ ਦੇ ਮਾਂ ਪਿਓ ਨੂੰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਲੜਕੀਆਂ ਨੂੰ ਗਲਤ ਗੇਮ ਵਿੱਚ ਪਾ ਦਿੱਤਾ ਹੈ। ਇਹ ਅੱਧੀ-ਅੱਧੀ ਰਾਤ ਤੱਕ ਘਰ ਆਉਂਦੀਆਂ ਹਨ ਅਤੇ ਗੱਤਕਾ ਸਿਰਫ ਲੜਕੇ ਹੀ ਖੇਡ ਸਕਦੇ ਹਨ, ਲੜਕੀਆਂ ਨਹੀਂ। ਪਰ ਉਹ ਦ੍ਰਿੜ ਨਿਸ਼ਚੇ ਨਾਲ ਆਪਣੀ ਖੇਡ ਜਾਰੀ ਰੱਖੇ ਤੇ ਅੱਜ ਉਹ ਇੱਕ ਆਪਣੀ ਵੱਖਰੀ ਪਹਿਚਾਣ ਸਮਾਜ ਵਿੱਚ ਸਥਾਪਿਤ ਕਰ ਸਕੇ ਤਿੰਨ ਭੈਣਾਂ ਹੋਣ ਕਾਰਨ ਭਾਵੇਂ ਉਨ੍ਹਾਂ ਦੇ ਮਾਂ ਪਿਓ ਨੇ ਕਦੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਨ੍ਹਾਂ ਦੇ ਕੋਈ ਭਰਾ ਨਹੀਂ। ਪਰ ਸਮਾਜ ਵਿਚਲੇ ਕੁਝ ਲੋਕਾਂ ਵੱਲੋਂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ।
ਦੋ ਸਕੀਆਂ ਭੈਣਾਂ ਨੇ ਗਤਕੇ ਦੀਆਂ ਨੈਸ਼ਨਲ ਖੇਡਾਂ ਵਿੱਚ ਜਿੱਤੇ ਗੋਲਡ ਮੈਡਲ ਸਕਾਲਰਸ਼ਿਪ ਰਾਹੀਂ ਆਪਣੀ ਪੜ੍ਹਾਈ ਕੀਤੀ: ਕਿਰਨਦੀਪ ਅਤੇ ਹਰਮਨਦੀਪ ਕੌਰ ਦੇ ਪਿਤਾ ਜੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਮਾਨ ਹੈ ਕਿ ਉਨ੍ਹਾਂ ਦੇ ਤਿੰਨ ਧੀਆਂ ਹਨ। ਭਾਵੇਂ ਉਹ ਪ੍ਰਾਈਵੇਟ ਅਤੇ ਉਨ੍ਹਾਂ ਦੀ ਪਤਨੀ ਨਰੇਗਾ ਵਿੱਚ ਕੰਮ ਕਰਦੀ ਹੈ, ਘਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਹੈ। ਲੜਕੀਆਂ ਵੱਲੋਂ ਆਪਣੀਆਂ ਪ੍ਰਾਪਤੀਆਂ ਦੇ ਸਿਰ ਤੇ ਸਕਾਲਰਸ਼ਿਪ ਰਾਹੀਂ ਆਪਣੀ ਪੜ੍ਹਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਉਨ੍ਹਾਂ ਦੀਆਂ ਲੜਕੀਆਂ ਦੇ ਨਾਮ ਨਾਲ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ। ਜਦੋਂ ਵੀ ਉਹ ਕਿਤੇ ਜਾਂਦੇ ਹਨ ਤਾਂ ਹਰਮਨਦੀਪ ਅਤੇ ਕਿਰਨਦੀਪ ਕੌਰ ਦੇ ਪਿਤਾ ਵਜੋਂ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀਆਂ ਤਿੰਨੇ ਹੀ ਲੜਕੀਆਂ ਪੜ੍ਹਾਈ ਵਿੱਚ ਪਹਿਲੇ ਨੰਬਰ ਤੇ ਆਉਂਦੀਆ ਹਨ ਅਤੇ ਉਨ੍ਹਾਂ ਵੱਲੋਂ ਕਦੇ ਵੀ ਲੜਕੀਆਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਲੜਕੀਆਂ ਹਨ ਹਮੇਸ਼ਾ ਹੀ ਲੜਕਿਆਂ ਵਾਂਗ ਉਨ੍ਹਾਂ ਨਾਲ ਵਿਹਾਰ ਕੀਤਾ ਹੈ। ਅੱਜ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀਆਂ ਬੱਚੀਆਂ ਵੱਲੋਂ ਆਪਣੇ ਪਿੰਡ ਆਪਣੇ ਸ਼ਹਿਰ ਆਪਣੇ ਸੂਬੇ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।