ਬਜੁਰਗ ਮਾਪੇ ਰੁਲ ਰਹੇ ਸੜਕਾਂ 'ਤੇ (ETV Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ:ਨਸ਼ੇ ਨੇ ਜਿੱਥੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਹੈ। ਉੱਥੇ ਕਈ ਘਰ ਵੀ ਤਬਾਹ ਕਰ ਦਿੱਤੇ ਹਨ ਲੋਕਾਂ ਤੇ ਸਿਰਾਂ ਤੋਂ ਉਨ੍ਹਾਂ ਦੀ ਛੱਤ ਤੱਕ ਖੋ ਲਈ ਅਤੇ ਲੋਕ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ। ਅੱਜ ਤੁਹਾਨੂੰ ਅਜਿਹੇ ਹੀ ਇੱਕ ਪਰਿਵਾਰ ਦੀ ਕਹਾਣੀ ਵਿਖਾਉਣ ਜਾ ਰਹੇ ਹਾਂ।
ਜਮੀਨ ਦੇ ਵਿੱਚ ਕੁੱਲੀ ਪਾ ਕੇ ਬੈਠੇ:ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਡੇਰੀਵਾਲ ਵਿੱਚ ਇੱਕ ਬਜ਼ੁਰਗ ਜੋੜਾ ਰਹਿ ਰਿਹਾ ਹੈ। ਜ਼ਿਮੀਂਦਾਰ ਦੀ ਦਿੱਤੀ ਹੋਈ ਥੋੜੀ ਜਿਹੀ ਜਮੀਨ ਦੇ ਵਿੱਚ ਆਪਣੀ ਕੁੱਲੀ ਪਾ ਕੇ ਬੈਠੇ ਹੋਏ ਹਨ। ਪੁੱਤ ਨੇ 13 ਸਾਲ ਹੋ ਗਿਆ ਘਰੋਂ ਕੱਢੇ ਹੋਏ ਬਜ਼ੁਰਗ ਜੋੜਾ ਦਾਨੀ ਸੱਜਣਾਂ ਨੂੰ ਅਪੀਲ ਕਰ ਰਿਹਾ ਕਿ ਮੇਰੇ ਲਈ ਇੱਕ ਕਮਰਾ ਹੀ ਪਾ ਦਿਓ। ਪੁੱਤ ਕਪੁੱਤ ਹੋ ਜਾਂਦੇ ਹਨ ਇਹ ਸੁਣਿਆ ਤਾਂ ਬਹੁਤ ਹੈ ਪਰ ਤੁਹਾਨੂੰ ਅੱਜ ਇੱਕ ਐਸੀ ਤਸਵੀਰ ਦਿਖਾਉਦੇ ਹਾਂ ਜਿਸ ਵਿੱਚ ਇਹ ਲਾਈਨਾਂ ਟੁੱਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
ਬਾਬਾ ਬਕਾਲਾ ਦੇ ਪਿੰਡ ਡੇਰੀਵਾਲ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੂੰ ਅੱਜ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪੁੱਤ ਨੇ ਨਸ਼ੇ ਦੇ ਵਿੱਚ ਪੈ ਕੇ ਆਪਣੇ ਮਾਂ ਪਿਓ ਨੂੰ 13 ਸਾਲ ਹੋ ਗਿਆ ਘਰੋਂ ਕੱਢਿਆ ਹੋਇਆ।
ਕੁੱਲੀ ਬਣਾ ਕੇ ਰਹਿਣ ਬਸੇਰਾ ਕਰ ਰਿਹਾ:ਅੱਜ ਉਹ ਬਜ਼ੁਰਗ ਜੋੜਾ ਜ਼ਿਮੀਦਾਰ ਦੀ ਦਿੱਤੀ ਹੋਈ ਥੋੜੀ ਜਿਹੀ ਜਮੀਨ ਦੇ ਵਿੱਚ ਇੱਕ ਕੁੱਲੀ ਬਣਾ ਕੇ ਰਹਿਣ ਬਸੇਰਾ ਕਰ ਰਿਹਾ ਹੈ। ਰੋ-ਰੋ ਕੇ ਦਾਨੀ ਸੱਜਣਾਂ ਨੂੰ ਇੱਕੋ ਅਪੀਲ ਕਰ ਰਿਹਾ ਕਿ ਜਿਹੜੇ ਕੁੱਝ ਕੇ ਸਾਹ ਬਚੇ ਹਣ ਜਿਹੜੀ ਜ਼ਿੰਦਗੀ ਰਹਿ ਗਈ ਉਹਨੂੰ ਸੁਖਾਵਾਂ ਕਰ ਦਿਓ ਸਾਨੂੰ ਇੱਕ ਕਮਰਾ ਹੀ ਪਾ ਦਿਓ, ਅਪਣੇ ਪੁੱਤ ਦੇ ਹੁੰਦੇ ਹੋਏ ਇਸ ਬਜ਼ੁਰਗ ਜੋੜੇ ਨੂੰ ਬਾਹਰ ਲੋਕਾਂ ਕੋਲੋਂ ਪੈਸੇ ਮੰਗਣੇ ਪੈ ਰਹੇ ਹਨ।
ਜ਼ਮੀਨ ਜਾਇਦਾਦ ਖਤਮ ਕਰ ਦਿੱਤੀ: ਇਸ ਬਜ਼ੁਰਗ ਦਾ ਨਾਂ ਜਸਵੰਤ ਸਿੰਘ ਹੈ ਤੇ ਉਸਨੇ ਦੱਸਿਆ ਕਿ ਇਨ੍ਹਾਂ ਦਾ ਇੱਕ ਬੇਟਾ ਹੈ ਜੋ ਕਿ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੇ ਵਿੱਚ ਉਸਨੇ ਸਾਰੀ ਜ਼ਮੀਨ ਜਾਇਦਾਦ ਖਤਮ ਕਰ ਦਿੱਤੀ। ਅੱਜ ਇਹ ਦਾਦਾ ਦੀਆਂ ਠੋਕਰਾਂ ਖਾਣ ਤੇ ਮਜਬੂਰ ਹਨ ਇਹ ਪਿੰਡ ਦੇ ਬਾਹਰ ਕਿਸੇ ਜਿਮੀਂਦਾਰ ਵੱਲੋਂ ਦਿੱਤੀ ਗਈ ਜਮੀਨ ਦੇ ਉੱਤੇ ਆਪਣੀ ਕੁੱਲੀ ਪਾ ਕੇ ਰਹਿ ਰਹੇ ਹਨ ਤੇ ਪਿੰਡ ਵਿੱਚ ਜਾ ਕੇ ਲੋਕਾਂ ਕੋਲੋਂ ਮੰਗ ਕੇ ਰੋਟੀ ਖਾ ਰਹੇ ਹਨ। ਤੁਸੀਂ ਵੇਖ ਸਕਦੇ ਹੋ ਕਿ ਇਸ ਬਜ਼ੁਰਗ ਦੀ ਪਤਨੀ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਬਿਮਾਰ ਹੈ। ਕੋਈ ਵੀ ਇਨ੍ਹਾਂ ਨੂੰ ਪੁੱਛਣ ਵਾਲਾ ਨਹੀਂ।
ਬੜੀ ਮੁਸ਼ਕਿਲ ਦੇ ਨਾਲ ਗੁਜਾਰਾ ਕਰ ਰਹੇ: ਇਸ ਬਜ਼ੁਰਗ ਨੇ ਦੱਸਿਆ ਕਿ ਉਸ ਦੀਆਂ ਧੀਆਂ ਹਨ ਪਰ ਉਹ ਵੀ ਘਰੋਂ ਮਾੜੀਆਂ ਹਨ। ਉਹ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੀਆਂ ਹਨ ਉਹ ਸਾਨੂੰ ਕਈ ਵਾਰ ਕੱਪੜੇ ਪਾਉਣ ਨੂੰ ਦੇ ਜਾਂਦੀਆਂ ਹਨ। ਉਸਨੇ ਕਿਹਾ ਕਿ ਸਾਡੇ ਕੋਲ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਅਸੀਂ ਆਪ ਬੜੀ ਮੁਸ਼ਕਿਲ ਦੇ ਨਾਲ ਆਪਣਾ ਗੁਜਾਰਾ ਕਰ ਰਹੇ ਹਾਂ। ਅਸੀਂ ਦਾਨੀ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਨੂੰ ਜਿਹੜੇ ਥੋੜੇ ਬਹੁਤ ਸਾਹ ਬਚੇ ਹਨ ਸਾਨੂੰ ਇੱਕ ਕਮਰਾ ਪਾ ਕੇ ਦੇ ਦਿੱਤਾ ਜਾਵੇ। ਜਿਸ ਵਿੱਚ ਅਸੀਂ ਰਹਿ ਕੇ ਆਪਣੀ ਜਿਦਗੀ ਜੀ ਸਕੀਏ। ਇਸ ਬਜ਼ੁਰਗ ਦਾ ਕਹਿਣਾ ਹੈ ਕਿ ਸਾਡੀ ਮਦਦ ਕੀਤੀ ਜਾਵੇ।