ਜਿੱਲਤ ਦੀ ਜਿੰਦਗੀ ਜਿਉਣ ਲਈ ਪਰਿਵਾਰ ਹੋਇਆ ਮਜ਼ਬੂਰ (ETV Bharat Amritsar) ਅੰਮ੍ਰਿਤਸਰ : ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਭਰ ਵਿੱਚ ਸਿੱਖ ਦੰਗੇ ਭੜਕ ਗਏ ਸਨ। ਦਰਅਸਲ, ਇੰਦਰਾ ਗਾਂਧੀ ਦਾ ਕਤਲ ਉਨ੍ਹਾਂ ਦੇ ਬਾਡੀਗਾਰਡਾਂ ਨੇ ਹੀ ਕੀਤਾ ਸੀ ਅਤੇ ਦੋਵੇਂ ਬਾਡੀਗਾਰਡ ਸਿੱਖ ਸਨ, ਜਿਸ ਤੋਂ ਬਾਅਦ ਦੇਸ਼ ਦੇ ਲੋਕਾਂ ਵਿੱਚ ਸਿੱਖਾਂ ਦੇ ਖਿਲਾਫ ਗੁੱਸਾ ਪੈਦਾ ਹੋ ਗਿਆ। ਇਸ ਘਟਨਾ ਤੋਂ ਬਾਅਦ ਦੇਸ਼ ਵਿਚ ਖੂਨ ਦੀ ਹੋਲੀ ਖੇਡੀ ਗਈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੰਗਿਆਂ ਵਿੱਚ ਪੰਜ ਹਜ਼ਾਰ ਲੋਕ ਮਾਰੇ ਗਏ ਸਨ। ਇਕੱਲੇ ਦਿੱਲੀ ਵਿੱਚ ਦੋ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।
ਅੱਜ ਵੀ 84 ਦਾ ਦਰਦ ਪਿੰਡੇ 'ਤੇ ਹੰਢਾ ਰਹੇ ਹਨ : 1984 ਦੇ ਦੰਗਿਆਂ ਦਾ ਉਹ ਮੰਜ਼ਰ ਜਿਸ ਬਾਰੇ ਸੋਚ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ ਅਤੇ ਅੱਜ ਤੁਹਾਨੂੰ ਉਸ ਪੀੜੀਤ ਪਰਿਵਾਰ ਨਾਲ ਮਿਲਾਉਣ ਜਾ ਰਹੇ ਹਾਂ ਜਿਹਨਾਂ ਨੇ 1984 ਦੇ ਦੰਗਿਆਂ ਦਾ ਦਰਦ ਆਪਣੇ ਪਿੰਡੇ 'ਤੇ ਹੰਢਾਇਆ ਅਤੇ ਮੁੜ ਇਹ ਪ੍ਰੀਵਾਰ ਦਿੱਲੀ ਤੋ ਤਸ਼ੱਦਦ ਦਾ ਸ਼ਿਕਾਰ ਹੋਣ ਉਪਰੰਤ ਅੰਮ੍ਰਿਤਸਰ ਆ ਗਿਆ ਜੋ ਕਿ ਅੱਜ 40 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਉਸ ਦਰਦ ਨੂੰ ਆਪਣੇ ਪਿੰਡੇ 'ਤੇ ਹੰਢਾ ਰਿਹਾ ਹੈ।
ਜਿੱਲਤ ਦੀ ਜਿੰਦਗੀ ਜਿਉਣ ਲੀ ਪਰਿਵਾਰ ਮਜ਼ਬੂਰ : ਇਸ ਪੀੜਿਤ ਪਰਿਵਾਰ ਦੇ ਮੁਖੀ ਦੀ ਮੌਤ ਹੋ ਚੁਕੀ ਹੈ ਅਤੇ ਬਜ਼ੁਰਗ ਮਾਤਾ ਆਪਣੇ ਗੁਜ਼ਾਰੇ ਲਈ ਮਿਹਨਤ ਮਜ਼ਦੂਰੀ ਕਰ ਪੇਟ ਪਾਲਣ ਨੂੰ ਮਜਬੂਰ ਹੈ, ਕਿਉਕਿ ਪੁੱਤਰ ਹਾਰਟ ਦਾ ਮਰੀਜ਼ ਹੈ, ਮਾਤਾ ਪੰਜ ਹਜ਼ਾਰ ਰੁਪਏ ਮਹੀਨੇ 'ਤੇ ਮਜ਼ਦੂਰੀ ਕਰਦੀ ਅਤੇ 2500 ਰੁਪਏ ਕਿਰਾਇਆ ਭਰ ਗੁਜ਼ਾਰਾ ਕਰ ਰਹੀ ਹੈ। ਇਸ ਪਰਿਵਾਰ ਨੂੰ ਦੰਗਾ ਪੀੜੀਤਾ ਦੇ ਮੁੜ ਵਸੇਵੇ ਲਈ ਕਵਾਟਰ ਵੀ ਅਲਾਟ ਹੋਇਆ ਪਰ ਉਹ ਵੀ ਭੂ ਮਾਫ਼ਿਆ ਵੱਲੋਂ ਜ਼ਬਤ ਕਰ ਲਿਆ ਗਿਆ। ਅੱਜ ਇਸ ਪਰਿਵਾਰ ਵੱਲੋਂ ਈਟੀਵੀ ਦੀ ਟੀਮ ਦੇ ਸਾਹਮਣੇ ਆਪਣਾ ਦਰਦ ਬਿਆਨ ਕੀਤਾ ਅਤੇ ਆਪਣੇ ਦਰਦ ਅਤੇ ਗਰੀਬੀ ਭਰੇ ਹਾਲਾਤਾਂ ਤੋ ਜਾਣੂ ਕਰਵਾਇਆ, ਜਿਸ ਨੂੰ ਸੁਣ ਹਰ ਕਿਸੇ ਦੀ ਰੂਹ ਕੰਬਦੀ ਹੈ। ਜਿਸ ਤੋ ਬਾਅਦ ਓਬੀਸੀ ਪੰਜਾਬ ਪ੍ਰਧਾਨ ਸਰਬਜੀਤ ਸੋਨੂੰ ਜੰਡਿਆਲਾ ਵੱਲੋਂ ਇਸ ਪਰਿਵਾਰ ਨੂੰ ਰਾਸ਼ਨ ਅਤੇ ਆਰਥਿਕ ਮਦਦ ਦਿੰਦਿਆ, ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਸਮਾਜ ਸੇਵੀ ਸੰਸਥਾ ਨੂੰ ਮੱਦਦ ਦੀ ਗੁਹਾਰ : ਇਸ ਸੰਬਧੀ ਜਾਣਕਾਰੀ ਦਿੰਦਿਆ ਸੋਨੂੰ ਜੰਡਿਆਲਾ ਨੇ ਦਸਿਆ ਕਿ ਪਰਿਵਾਰ ਸੱਚਮੁੱਚ ਮੰਦਹਾਲੀ ਦਾ ਸ਼ਿਕਾਰ ਹੈ ਅਤੇ ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਵੱਲੋਂ ਪਰਿਵਾਰ ਦੀ ਮਦਦ ਕਰਨ ਲਈ ਪਹੁੰਚੇ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਮਿਲ ਪਰਿਵਾਰ ਦਾ ਮਸਲਾ ਹਲ ਕਰਵਾਇਆ ਜਾਵੇਗਾ। ਉਹਨਾਂ ਪਰਿਵਾਰ ਦੀ ਮਦਦ ਲਈ ਇੱਕ ਸੰਪਰਕ ਨੰਬਰ 9501198906 ਵੀ ਜਾਰੀ ਕੀਤਾ ਹੈ।