ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਾਮਵਰ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਬੀਤੇ ਦਿਨ ਕਰੀਬ ਇੱਕ ਹਫ਼ਤੇ ਤੋਂ ਗੁੰਮ ਹੈ। ਇਸ ਨੂੰ ਲੱਭਣ ਲਈ ਇਸ ਦੀ ਮਾਂ ਅਤੇ ਦਾਦੀ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਮਾਂ ਅਨੁਸਾਰ ਐਂਤਵਾਰ ਦੇ ਦਿਨ ਹਰ ਵਾਰ ਦੀ ਤਰ੍ਹਾਂ ਉਹ ਸਕੂਲ ਵਿਚ ਸਥਿਤ ਚਰਚ ਵਿਖੇ ਆਈ ਪਰ ਬਾਅਦ ਵਿਚ ਘਰ ਨਹੀਂ ਗਈ। ਇਸ ਸਬੰਧੀ ਪੁਲਿਸ ਨੂੰ ਸਿਕਾਇਤ ਦਿੱਤੀ ਜਾ ਚੁੱਕੀ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਅਣਪਛਾਤਿਆਂ ਤੇ ਮਾਮਲਾ ਦਰਜ ਕਰ ਲਿਆ ਹੈ।
21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ: ਸ੍ਰੀ ਮੁਕਤਸਰ ਸਾਹਿਬ ਵਾਸੀ ਇਹ ਔਰਤ ਬੀਤੇ ਸੱਤ ਦਿਨ ਤੋਂ ਆਪਣੀ 13 ਸਾਲ ਦੀ ਧੀ ਨੂੰ ਲੱਭ ਰਹੀ ਹੈ। ਸੱਤਵੀਂ ਕਲਾਸ ਦੀ ਵਿਦਿਆਰਥਣ ਇਸ ਦੀ ਧੀ ਰੂਥ ਬੀਤੀ 21 ਅਪ੍ਰੈਲ ਨੂੰ ਘਰੋਂ ਚਰਚ ਗਈ ਪਰ ਵਾਪਿਸ ਨਹੀਂ ਆਈ। ਇਸ ਦੀ ਮਾਤਾ ਅਨੁਸਾਰ ਉਹ ਸ਼ਹਿਰ ਦੇ ਜਿਸ ਨਾਮਵਰ ਸਕੂਲ ਵਿਚ ਪੜ੍ਹਦੀ ਹੈ, ਉਸ ਦੇ ਨੇੜੇ ਹੀ ਚਰਚ ਹੈ ਅਤੇ ਪਹਿਲਾ ਦੀ ਤਰ੍ਹਾਂ ਉਹ ਐਤਵਾਰ ਚਰਚ ਗਈ, ਪਰ ਵਾਪਿਸ ਨਹੀਂ ਆਈ। ਉਸ ਦਿਨ ਤੋਂ ਹੀ ਇਹ ਰੂਥ ਦੀ ਭਾਲ ਕਰ ਰਹੀ ਹੈ। ਰੂਥ ਦੀ ਦਾਦੀ ਅਤੇ ਉਸ ਦੀ ਮਾਂ ਬੀਤੇ ਕਰੀਬ 7 ਦਿਨ ਤੋਂ ਉਸ ਨੂੰ ਲੱਭ ਰਹੀਆਂ ਹਨ।