ਅੰਮ੍ਰਿਤਸਰ: ਇੱਕ ਪਾਸੇ ਅਸੀਂ ਜਿਨ੍ਹਾਂ ਅੱਖਾਂ ਦੇ ਨਾਲ ਕੁੱਲ ਜਹਾਨ ਦੇਖਦੇ ਹਾਂ ਅਤੇ ਇਸ ਜਹਾਨ ਉੱਤੇ ਪਰਮਾਤਮਾ ਵੱਲੋਂ ਸਿਰਜੀ ਕੁਦਰਤ ਦੇ ਅਲੱਗ-ਅਲੱਗ ਦੇਖਣ ਨੂੰ ਮਿਲਦੇ ਹਨ। ਇਹ ਵੀ ਹੈ ਕਿ ਅੱਖਾਂ ਦੀ ਰੋਸ਼ਨੀ ਤੋਂ ਬਿਨਾਂ ਜਹਾਨ ਖ਼ਾਲੀ-ਖ਼ਾਲੀ ਲੱਗਦਾ ਹੈ ਅਤੇ ਸਿਆਣੇ ਵੀ ਕਹਿੰਦੇ ਹਨ ਕਿ ਅੱਖਾਂ ਗਈਆਂ 'ਤੇ ਜਹਾਨ ਗਿਆ।
ਦੁੱਖਾਂ ਦੀ ਪੰਡ
ਪਰਮਾਤਮਾ ਕਿਸੇ ਨੂੰ ਅੱਖਾਂ ਦੀ ਰੋਸ਼ਨੀ ਤੋ ਵਾਂਝਾ ਨਾ ਕਰੇ, ਇਹ ਦੁਖਦਾਈ ਬੋਲ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਜੋਧ ਸਿੰਘ ਤੇ ਉਸਦੇ ਭਰਾ ਵੀਰ ਸਿੰਘ ਵਾਸੀ ਪਿੰਡ ਜੋਧਾਨਗਰੀ ਨੇ ਆਪਣੇ ਪਰਿਵਾਰ ਤੇ ਪਈ ਦੁੱਖਾਂ ਦੀ ਪੰਡ ਨੂੰ ਫਰੋਲਦਿਆਂ ਹੋਕਾ ਭਰਦਿਆਂ ਹੋਏ ਇਹ ਗੱਲ ਆਖੀ ਹੈ।
ਬੇਹੱਦ ਗਰੀਬੀ ਵਿੱਚ ਜੀਵਨ ਬਤੀਤ
ਅੰਮ੍ਰਿਤਸਰ ਦਾ ਇੱਕ ਪਰਿਵਾਰ ਬੇਹੱਦ ਗਰੀਬੀ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਸ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਤੁਸੀਂ ਇਨ੍ਹਾਂ ਤਸਵੀਰਾਂ ਰਾਹੀਂ ਟੀਨ ਅਤੇ ਬਾਲਿਆਂ ਵਾਲੀਆਂ ਛੱਤਾਂ ਨਾਲ ਬਣੇ ਘਰ ਤੋਂ ਅੰਦਾਜ਼ਾ ਲਾਇਆ ਹੀ ਜਾ ਸਕਦਾ ਹੈ ਕਿ ਕਿੰਨ੍ਹਾ ਹਾਲਾਤਾਂ ਵਿੱਚ ਇਹ ਪਰਿਵਾਰ ਆਪਣਾ ਜੀਵਨ ਬਸਰ ਕਰ ਰਿਹਾ ਹੈ। ਉਤੋਂ ਕੁਦਰਤ ਦੀ ਇਸ ਕਰੋਪੀ ਕਾਰਨ ਅੱਖਾਂ ਤੋਂ ਵਿਹੂਣੇ ਹੋ ਰਹੇ। ਇਸ ਪਰਿਵਾਰ ਦੀ ਕਹਾਣੀ ਦਿਲ ਨੂੰ ਝੰਜੋੜ ਦੇਣ ਵਾਲੀ ਹੈ।
ਪੀਜੀਆਈ ਤੋਂ ਇਲਾਜ ਕਰਵਾਇਆ
ਜੋਧ ਸਿੰਘ ਨੇ ਦੱਸਿਆ ਕਿ ਉਸ ਦੀ ਨਿਗਾ ਅਚਾਨਕ ਪੰਦਰਾਂ ਕੁ ਸਾਲ ਪਹਿਲਾਂ ਚਲੀ ਗਈ ਸੀ। ਉਸ ਨੇ ਉਦੋਂ ਪੀਜੀਆਈ ਤੋਂ ਇਲਾਜ ਕਰਵਾਇਆ ਸੀ ਅਤੇ ਥੋੜਾ ਬਹੁਤ ਵੇਖਣ ਜੋਗਾ ਹੋ ਗਿਆ ਸੀ, ਪਰ ਹੁਣ 12 ਸਾਲ ਬਾਅਦ ਜੋ ਟਿਊਬ ਪਾਈ ਸੀ। ਉਹ ਬਿਲਕੁਲ ਬੰਦ ਹੋ ਗਈ ਹੈ ਅਤੇ ਪੀਜੀਆਈ ਦੇ ਡਾਕਟਰਾਂ ਨੇ ਦੁਬਾਰਾ ਟਿਊਬ ਪਾਉਣ ਲਈ 70-80 ਹਜ਼ਾਰ ਦੇ ਕਰੀਬ ਖ਼ਰਚਾ ਦੱਸਿਆ ਹੈ।