ਅੰਮ੍ਰਿਤਸਰ: ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਚਾਈਨਾ ਡੋਰ ਨੇ ਆਪਣਾ ਪੂਰਾ ਪੈਰ ਪਸਾਰਿਆ ਹੋਇਆ ਸੀ ਅਤੇ ਇਸ ਚਾਈਨਾ ਡੋਰ ਕਾਰਨ ਬਹੁਤ ਸਾਰੇ ਬੇ-ਜੁਬਾਨ ਜਾਨਵਰਾਂ ਅਤੇ ਕਈ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਵੀ ਪ੍ਰਾਪਤ ਹੋਈ ਸੀ ਪਰ ਹੁਣ ਇਸ ਵਾਰ ਲੋਕਾਂ ਵੱਲੋਂ ਆਪਣਾ ਇੱਕ ਅਲੱਗ ਸੋਚ ਦੇ ਨਾਲ ਚਾਈਨਾ ਡੋਰ ਨੂੰ ਤਿਆਗਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਚਾਇਨਾ ਦੀ ਵਰਤੋਂ ਨਾ ਕਰ ਪੁਰਾਤਨ ਡੋਰ ਨੂੰ ਇਸਤੇਮਾਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਮੌਜੂਦ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋ ਰਹੀ ਸੀ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇਸ ਡੋਰ ਨਾਲ ਪਤੰਗਾਂ ਉਡਾਉਣ ਵਾਲੇ ਨੌਜਵਾਨਾਂ ਦੇ ਖਿਲਾਫ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਜੋ ਇਸ ਡੋਰ ਨੂੰ ਲੈ ਕੇ ਆ ਰਹੇ ਹਨ ਅਤੇ ਵੇਚਦੇ ਹਨ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਉੱਥੇ ਦੂਸਰੇ ਪਾਸੇ ਲੋਕ ਵੀ ਹੁਣ ਖੁਦ ਇਸ ਚਾਈਨਾ ਡੋਰ ਤੋਂ ਦੂਰ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਪੁਰਾਤਨ ਡੋਰ ਵੱਲ ਝੁੱਕਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਵਧੀਆ ਗੱਲ ਹੈ।
ਪੁਰਾਤਨ ਡੋਰਾਂ ਨੂੰ ਦਿੱਤੀ ਪਹਿਲ (ETV Bharat (ਅੰਮ੍ਰਿਤਸਰ, ਪੱਤਰਕਾਰ))
ਚਾਈਨਾ ਡੋਰ ਦੀ ਜਗ੍ਹਾ 'ਤੇ ਪੁਰਾਤਨ ਡੋਰ ਦਾ ਇਸਤੇਮਾਲ
ਪੰਜਾਬ ਵਿੱਚ ਡਰੈਗਨ ਡੋਰ ਨੇ ਜਿੱਥੇ ਪੂਰਾ ਪੈਰ ਪਸਾਰਿਆ ਹੋਇਆ ਹੈ। ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਡੋਰ ਨੂੰ ਇਸਤੇਮਾਲ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਆਮ ਡੋਰ ਖਰੀਦਣ ਵਾਸਤੇ ਲੋਕ ਦੁਕਾਨਾਂ ਤੇ ਪਹੁੰਚ ਰਹੇ ਹਨ ਅਤੇ ਚਾਈਨਾ ਡੋਰ ਦੀ ਜਗ੍ਹਾ 'ਤੇ ਪੁਰਾਤਨ ਡੋਰ ਦਾ ਇਸਤੇਮਾਲ ਕਰਨ ਦੀ ਗੱਲ ਕਰ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸਾਲ ਬਹੁਤ ਸਾਰੇ ਲੋਕਾਂ ਵੱਲੋਂ ਚਾਈਨਾ ਡੋਰ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਪੁਰਾਣੀ ਡੋਰ ਦੇ ਲਈ ਸਾਨੂੰ ਦੁਬਾਰਾ ਮੰਗਵਾਉਣ ਵਾਸਤੇ ਕਿਹਾ ਜਾ ਰਿਹਾ ਹੈ। ਜਿਸ ਨਾਲ ਸਾਡੀ ਕਾਫੀ ਸੇਲ ਦੇ ਵਿੱਚ ਫਰਕ ਨਜ਼ਰ ਆ ਰਿਹਾ ਹੈ। ਉੱਥੇ ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਉੱਤੇ ਨਕੇਲ ਕਸੀ ਹੋਈ ਹੈ। ਉਥੇ ਦੂਸਰੇ ਪਾਸੇ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਣ ਲਈ ਕਿਹਾ ਜਾ ਰਿਹਾ ਹੈ।
ਪੁਰਾਤਨ ਡੋਰਾਂ ਨੂੰ ਦਿੱਤੀ ਪਹਿਲ (ETV Bharat (ਅੰਮ੍ਰਿਤਸਰ, ਪੱਤਰਕਾਰ)) ਚਾਈਨਾ ਡੋਰ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ
ਦੁਕਾਨਦਾਰ ਨੇ ਕਿਹਾ ਕਿ ਸਾਡਾ ਤਿੰਨ ਜਾਂ ਚਾਰ ਮਹੀਨੇ ਦਾ ਇਹ ਸੀਜ਼ਨ ਹੁੰਦਾ ਹੈ ਅਤੇ ਇਸ ਸੀਜ਼ਨ ਦੇ ਦੌਰਾਨ ਜਦੋਂ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਸੀ। ਉਸ ਵੇਲੇ ਸਾਡੇ ਘਰ ਵਿੱਚ ਬਹੁਤ ਬੁਰੇ ਹਾਲਾਤ ਸਨ ਪਰ ਹੁਣ ਲੋਕ ਖੁਦ ਚਾਈਨਾ ਡੋਰ ਨੂੰ ਛੱਡ ਲੋਗ ਪੁਰਾਤਨ ਡੋਰਵਾਲ ਆਪਣਾ ਝੁਕਾਵ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ ਜੋ ਕਿ ਬਹੁਤ ਵਧੀਆ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਚਾਈਨਾ ਡੋਰ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋਣ ਦੀ ਵੀ ਸੂਚਨਾ ਪ੍ਰਾਪਤ ਹੋ ਰਹੀ ਸੀ। ਜਿਸ ਕਰਕੇ ਹੁਣ ਪਰਿਵਾਰਿਕ ਮੈਂਬਰ ਖੁਦ ਬੱਚਿਆਂ ਨੂੰ ਚਾਈਨਾ ਡੋਰ ਦੀ ਜਗ੍ਹਾ 'ਤੇ ਪੁਰਾਣੀ ਡੋਰ ਇਸਤੇਮਾਲ ਕਰਨ ਦੀ ਗੱਲ ਕਰ ਰਹੇ ਹਨ ਅਤੇ ਵੱਧ ਚੜ ਕੇ ਪੁਰਾਤਨ ਡੋਰ ਖਰੀਦ ਰਹੇ ਹਨ।
ਪੁਰਾਤਨ ਡੋਰਾਂ ਨੂੰ ਦਿੱਤੀ ਪਹਿਲ (ETV Bharat (ਅੰਮ੍ਰਿਤਸਰ, ਪੱਤਰਕਾਰ))
ਧਾਗੇ ਵਾਲੀ ਡੋਰ ਦਾ ਇਸਤੇਮਾਲ
ਉਥੇ ਦੂਸਰੇ ਪਾਸੇ ਦੁਕਾਨਾਂ 'ਤੇ ਪਤੰਗ ਖਰੀਦਣ ਆਏ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਕੁਝ ਸਮੇਂ ਤੋਂ ਚਾਈਨਾ ਡੋਰ ਦਾ ਲੋਕ ਇਸਤੇਮਾਲ ਕਰ ਰਹੇ ਸਨ ਜੋ ਕਿ ਹੁਣ ਉਸ ਦਾ ਝੁਕਾਵ ਘਟਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਖੁਦ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਜਗ੍ਹਾ 'ਤੇ ਪੁਰਾਤਨ ਡੋਰ ਇਸਤੇਮਾਲ ਕਰਨ ਲਈ ਕਹਿ ਰਹੇ ਹਾਂ ਤਾਂ ਜੋ ਕਿ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਮੁਸ਼ਕਿਲ ਨਾ ਆ ਸਕੇ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਖੁਦ ਵੀ ਧਾਗੇ ਵਾਲੀ ਡੋਰ ਦਾ ਹੀ ਇਸਤੇਮਾਲ ਕਰਨ ਲਈ ਕਹਿ ਰਹੇ ਹਾਂ ਤਾਂ ਜੋ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਕਾਰਨ ਚਾਈਨਾ ਡੋਰ ਨੂੰ ਛੱਡਣ ਦਾ ਇਹ ਹੈ ਕਿ ਚਾਈਨਾ ਡੋਰ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੁੰਦੀ ਸੂਚਨਾ ਕੁਝ ਸਾਲਾਂ ਤੋਂ ਸਾਡੇ ਸਾਹਮਣੇ ਆਈ ਸੀ ਅਤੇ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਇੱਕ ਜਿਮ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਦੀ ਚਾਈਨਾ ਡੋਰ ਕਾਰਨ ਹੀ ਮੌਤ ਹੋਈ ਸੀ। ਜਿਸ ਨੇ ਸਾਡੇ ਹਿਰਦੇ ਵਲੂੰਧਰ ਦਿੱਤੇ ਸਨ ਅਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਪੁਰਾਤਨ ਹੋ ਰਹੀ ਲਿਆਕਤ ਦਿੱਤੀ ਜਾਵੇ ਤਾਂ ਜੋ ਕਿ ਕਿਸੇ ਦੀ ਵੀ ਜਾਨ ਨਾ ਜਾਵੇ
ਧਾਗੇ ਵਾਲੀ ਡੋਰ
ਇੱਥੇ ਦੱਸਣ ਯੋਗ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਚਾਈਨਾ ਡੋਰ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉਥੇ ਦੂਸਰੇ ਪਾਸੇ ਹੁਣ ਖੁਦ ਵੀ ਲੋਕ ਆਪਣੇ ਆਪ ਚਾਈਨਾ ਡੋਰ ਦੀ ਜਗ੍ਹਾ 'ਤੇ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰਨ ਦੀ ਗੱਲ ਕਰ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਇਸ ਵਾਰ ਲੋਗ ਚਾਈਨਾ ਡੋਰ ਨੂੰ ਛੱਡ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰਦੇ ਹਨ ਜਾਂ ਨਹੀਂ। ਇਹ ਤਾਂ ਸਮਾਂ ਹੀ ਦੱਸੇਗਾ ਪਰ ਚਾਈਨਾ ਡੋਰ ਦੇ ਨਾਲ ਮਰਨ ਵਾਲੇ ਪਕਸ਼ੀ ਅਤੇ ਆਮ ਲੋਕਾਂ ਨੂੰ ਲੈ ਕੇ ਇਹ ਵਧੀਆ ਖਬਰ ਸਾਹਮਣੇ ਆ ਰਹੀ ਹੈ ਕਿ ਲੋਕਾਂ ਦਾ ਝੁਕਾਵ ਇਸ ਵਾਰ ਆਮਡੋਰ 'ਤੇ ਨਜ਼ਰ ਆ ਰਿਹਾ ਹੈ। ਜੇ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਚਾਈਨਾ ਡੋਰ ਖਤਮ ਹੋਵੇਗੀ ਤਾਂ ਬਹੁਤ ਸਾਰੇ ਲੋਕਾਂ ਨੂੰ ਨਜਾਹਤ ਵੀ ਮਿਲੇਗੀ ਪਰ ਇਹ ਤਾਂ ਸਮਾਂ ਦੱਸੇਗਾ ਕਿ ਲੋਕ ਇਸ ਸਾਲ ਚਾਈਨਾ ਡੋਰ ਨੂੰ ਛੱਡਦੇ ਹਨ ਜਾਂ ਨਹੀਂ ਪਰ ਜੇ ਚਾਈਨਾ ਡੋਰ ਨੂੰ ਛੱਡਦੇ ਹਨ ਤਾਂ ਲੋਕਾਂ ਨੂੰ ਬਹੁਤ ਸਾਰਾ ਫਾਇਦਾ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਵੀ ਹੋ ਸਕਦੀ ਹੈ। ਪਰ ਹੁਣ ਲੋਕ ਖੁਦ ਆਪ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਨਜ਼ਰ ਆ ਰਹੇ ਹਨ।