ਤਰਨ ਤਾਰਨ:ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਭੈਲ ਦੀ ਲੜਕੀ ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਨੇ ਸਨਮਾਨਿਤ ਕੀਤਾ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਲੜਕੀ ਦੇ ਤਾਇਆ ਕੈਪਟਨ ਗੁਰਚਰਨ ਸਿੰਘ, ਚਾਚਾ ਸ਼ੰਕਰ ਸਿੰਘ ਅਤੇ ਲੜਕੀ ਦੇ ਭਰਾ ਜਸਪਾਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਲੜਕੀ ਦੇ ਉੱਤੇ ਮਾਣ ਹੈ ਕਿਉਂਕਿ ਕੰਗਨਾ ਰਣੌਤ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਬਿਆਨ ਦੇ ਕੇ ਆਪਣੇ ਆਪ ਨੂੰ ਸੁਰਖੀਆਂ ਵਿੱ ਰੱਖਦੀ ਹੈ। ਸਾਡੀ ਲੜਕੀ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਲੜਕੀ ਨਾਲ ਕੋਈ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸਘੰਰਸ਼ ਕੀਤਾ ਜਾਵੇਗਾ।
ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨਿਤ, ਪਰਿਵਾਰ ਨੂੰ ਧੀ ਉੱਤੇ ਮਾਣ - honored family members of Kulwinder
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISSF ਕਾਂਸਟੇਬਲ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਭੈਲ ਦੀ ਪੰਚਾਇਤ ਨੇ ਸਨਮਾਨਿਤ ਕੀਤਾ ਹੈ। ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੇ ਧੀ ਉੱਤੇ ਮਾਣ ਜਤਾਇਆ ਹੈ।
Published : Jun 8, 2024, 2:06 PM IST
ਕੰਗਨਾ ਨੇ ਕੁਲਵਿੰਦਰ ਕੌਰ ਨੂੰ ਭੜਕਾਇਆ: ਕੁਲਵਿੰਦਰ ਕੌਰ ਦੇ ਭਰਾ ਨੇ ਆਖਿਆ ਕਿ ਡਿਊਟੀ ਉੱਤੇ ਤਾਇਨਾਤ ਉਸ ਦੀ ਭੈਣ ਨੇ ਕੰਗਨਾ ਨੂੰ ਸਿਰਫ ਇਹ ਆਖਿਆ ਕਿ ਸਕੈਨ ਲਈ ਆਪਣਾ ਫੋਨ ਅਤੇ ਪਰਸ ਮਸ਼ੀਨ ਵਿੱਚ ਪਾਓ ਪਰ ਕੰਗਨਾ ਆਪਣੀ ਆਦਤ ਮੁਤਾਬਿਕ ਉਸ ਦੀ ਨੇਮ ਪਲੇਟ ਉੱਤੇ ਕੌਰ ਪੜ੍ਹ ਕੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ। ਪਰਿਵਾਰ ਮੁਤਾਬਿਕ ਕੰਗਨਾ ਨੂੰ ਥੱਪੜ ਮਾਰਨ ਦੀ ਕੋਈ ਵੀ ਵੀਡੀਓ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਅਤੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਸਮਾਜ ਵਿੱਚ ਜ਼ਹਿਰ ਘੋਲਣ ਦਾ ਕੰਮ ਕੰਗਨਾ ਆਪਣੇ ਬਿਆਨਾਂ ਨਾਲ ਕਰ ਰਹੀ ਹੈ। ਇਸ ਲਈ ਦੇਸ਼ ਦੀ ਏਕਤਾ ਤੋੜਨ ਦੇ ਇਰਾਦੇ ਰੱਖਣ ਵਾਲੀ ਕੰਗਨਾ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ।
- ਵੋਟਰਾਂ ਦਾ ਧੰਨਵਾਦ ਕਰਨ ਮਾਨਸਾ ਪਹੁੰਚੇ ਹਰਸਿਮਰਤ ਕੌਰ ਬਾਦਲ, ਭਾਸ਼ਣ ਦੌਰਾਨ ਹੋਏ ਭਾਵੁਕ - Harsimrat Kaur Bada thank the voters
- ਕੁਲਵਿੰਦਰ ਕੌਰ ਦੇ ਹੱਕ 'ਚ ਆਏ ਮਾਨਸਾ ਦੇ ਕਿਸਾਨ, ਕਿਹਾ-ਪਰਚਾ ਨਾ ਹੋਇਆ ਰੱਦ ਤਾਂ ਸਰਕਾਰ ਖ਼ਿਲਾਫ਼ ਖੋਲ੍ਹਾਂਗੇ ਮੋਰਚਾ - Farmers of Mansa came in favor
- ਮੋਗਾ 'ਚ ਘਰ ਵਿੱਚ ਸੁੱਤੇ ਪਏ ਪਰਿਵਾਰ 'ਤੇ ਚੜਿਆ ਟ੍ਰੈਕਟਰ, ਔਰਤ ਦੀ ਹੋਈ ਮੌਤ - women died in moga
ਕਿਸਾਨਾਂ ਦਾ ਮਿਲਿਆ ਸਾਥ:ਦੱਸ ਦਈਏ ਸੀਆਈਐਸਐਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਕੰਗਨਾ ਦੇ ਕਥਿਤ ਥੱਪੜ ਮਾਰੇ ਜਾਣ ਦੇ ਮਾਮਲੇ ਉੱਤੇ ਉਸਦੇ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ ਵਿੱਚ ਹੁਣ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਨੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਕੁਲਵਿੰਦਰ ਕੌਰ ਉੱਤੇ ਦਰਜ ਕੀਤਾ ਗਿਆ ਪਰਚਾ ਰੱਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕੀਤੇ ਜਾਣਗੇ।