ਲੁਧਿਆਣਾ:ਲੁਧਿਆਣਾ ਦੇ ਦੁਗਰੀ ਤੇ ਦੀ ਰਾਤ 12 ਵਜੇ ਦੇ ਕਰੀਬ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਬਦਮਾਸ਼ਾਂ ਨੇ ਇੱਕ ਆਟੋ ਚਾਲਕ ਨੂੰ ਰੋਕ ਕੇ ਤੇਜ ਧਾਰ ਹਥਿਆਰਾਂ ਦੇ ਨਾਲ ਉਸ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ । ਜਿੱਥੋਂ ਲੰਘ ਰਹੇ Zomato ਡਿਲੀਵਰੀ ਬੁਆਏ ਨੇ ਰੌਲਾ ਪਾਇਆ ਅਤੇ ਰਾਹਗੀਰਾਂ ਤੇ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਮੁਲਜ਼ਮਾਂ ਨੂੰ ਮੌਕੇ 'ਤੇ ਫੜ੍ਹ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਵਰਤੀ ਢਿੱਲ : ਮੌਕੇ 'ਤੇ ਹੀ ਰਾਹਗੀਰਾਂ ਅਤੇ ਕੁਝ ਨੌਜਵਾਨਾਂ ਨੇ ਮਿਲ ਕੇ ਪਹਿਲਾਂ ਤਸੱਲੀ ਨਾਲ ਮੁਲਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਮੌਕੇ 'ਤੇ ਪੁਲਿਸ ਨੂੰ ਵੀ ਸੱਦਿਆ ਗਿਆ। ਹਾਲਾਂਕਿ ਪੁਲਿਸ ਹਮੇਸ਼ਾ ਦੀ ਤਰ੍ਹਾਂ ਘਟਨਾ ਦੇ ਤਕਰੀਬਨ ਅਧੱ ਘੰਟਾ ਲੇਟ ਪਹੁੰਚੀ, ਉਸ ਤੋਂ ਪਹਿਲਾਂ ਲੋਕਾਂ ਦੀ ਭੀੜ ਨੇ ਮੁਲਜ਼ਮਾਂ ਦੀ ਕੁੱਟਮਾਰ ਕੀਤੀ। ਉਧਰ ਲੁਟੇਰਿਆਂ ਨੂੰ ਕਾਬੂ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ 'ਚ ਢਿੱਲ ਵਰਤੀ ਹੈ ਮੌਕੇ 'ਤੇ ਦੇਰੀ ਨਾਲ ਤਾਂ ਪਹੁੰਚੀ ਹੀ ਪਰ ਲਾਪਰਵਾਹੀ ਇਹ ਵੀ ਦਿਖਾਈ ਕਿ ਜਿਹੜੇ ਹਥਿਆਰ ਬਦਮਾਸ਼ਾਂ ਤੋਂ ਕਾਬੂ ਕੀਤੇ ਸੀ ਉਹ ਪੁਲਿਸ ਮੌਕੇ 'ਤੇ ਹੀ ਛੱਡ ਕੇ ਚਲੀ ਗਈ। ਨੌਜਵਾਨਾਂ ਨੇ ਦਸਿਆ ਕਿ ਬਦਮਾਸ਼ਾਂ ਨੇ ਆਟੋ ਚਾਲਕ ਦਾ ਹੱਥ ਵੱਡ ਦਿੱਤਾ ਜਿਸ ਨੂੰ ਲੋਕਾਂ ਨੇ ਹਸਪਤਾਲ ਲਿਜਾਇਆ ਗਿਆ ਹੈ।
ਉਥੇ ਹੀ ਆਟੋ ਚਾਲਕ ਨੇ ਦੱਸਿਆ ਕਿ ਬਦਮਾਸ਼ਾਂ ਨੇ ਮੋਟਰਸਾਈਕਲ 'ਤੇ ਪਿੱਛਾ ਕੀਤਾ ਅਤੇ ਉਸ ਨੂੰ ਘੇਰ ਕੇ ਉਸ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਉਸ ਤੋਂ ਕੈਸ਼ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ Zomato ਡਿਲੀਵਰੀ ਕਰਨ ਵਾਲੇ ਕੁਝ ਨੌਜਵਾਨਾਂ ਨੇ ਵੇਖ ਲਿਆ ਤੇ ਉਹਨਾਂ ਨੇ ਆ ਕੇ ਉਸ ਦੀ ਮਦਦ ਕੀਤੀ।