ਲੁਧਿਆਣਾ:ਲੁਧਿਆਣਾ 'ਚ ਇੱਕ ਮਹਿਲਾ ਨੇ ਆਪਣੇ ਹੀ ਆਸ਼ਿਕ ਦੇ ਨਾਲ ਘਰ ਤੋਂ ਭੱਜ ਕੇ ਦੂਸਰਾ ਵਿਆਹ ਰਚਾ ਲਿਆ, ਇਸ ਮਾਮਲੇ ਦੀ ਸ਼ਿਕਾਇਤ ਉਸ ਦੇ ਪਤੀ ਨੇ ਪੁਲਿਸ ਨੂੰ ਦਿੱਤੀ ਅਤੇ ਦੱਸਿਆ ਕਿ ਉਸ ਦੀ 12 ਸਾਲ ਪਹਿਲਾਂ ਹੀ ਮੈਰਿਜ ਹੋਈ ਸੀ ਅਤੇ ਉਸਦਾ 11 ਸਾਲਾਂ ਬੱਚਾ ਵੀ ਹੈ। ਸ਼ਿਕਾਇਤ 'ਚ ਉਸਨੇ ਦੱਸਿਆ ਕਿ ਉਹ ਉਸ ਦੀ ਪਤਨੀ ਘਰ ਤੋਂ ਕਰੀਬ 2 ਲੱਖ ਰੁਪਏ ਕੈਸ਼ ਅਤੇ ਜਵੈਲਰੀ ਲੈ ਕੇ ਫਰਾਰ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਉਸ ਦਾ ਪ੍ਰੇਮੀ ਅਜੇ ਫਰਾਰ ਹੈ।
ਮਾਮਲੇ ਸਬੰਧੀ ਥਾਣਾ ਦੁਗਰੀ ਪੁਲਿਸ ਦੇ ਅਧਿਕਾਰੀ ਜਸਵੰਤ ਕੌਰ ਨੇ ਦੱਸਿਆ ਕਿ ਸੰਦੀਪ ਨਾਮਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਇੱਕ ਮਨੀ ਨਾਮਕ ਵਿਅਕਤੀ ਦੇ ਨਾਲ ਭੱਜ ਗਈ ਹੈ ਅਤੇ ਉਸ ਦੀ ਗੱਡੀ ਉਸ ਦੇ ਘਰ ਦੇ ਬਾਹਰੋਂ ਲੈ ਕੇ ਗਈ ਹੈ। ਜਿਸ ਦੀ ਉਸਨੇ ਸੀਸੀਟੀਵੀ ਵੀ ਦਿੱਤੀ ਸੀ ਅਤੇ ਉਸ ਵਿੱਚ ਉਸਨੇ ਦੱਸਿਆ ਕਿ ਅਲਮਾਰੀ ਵਿੱਚ ਰੱਖੀ ਜਵੇਲਰੀ ਅਤੇ 2 ਲੱਖ ਰੁਪਏ ਘਰੋਂ ਚੁੱਕ ਕੇ ਉਹ ਫਰਾਰ ਹੋ ਗਈ। ਉਸਨੇ ਆਪਣੇ ਪ੍ਰੇਮੀ ਨਾਲ ਵਿਆਹ ਰਚਾ ਲਿਆ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਦਰਜ ਕਰਨ ਤੋਂ ਬਾਅਦ ਹੋਟਲ ਦੇ ਵਿੱਚ ਜਿਸ ਜਗ੍ਹਾ ਉਹਨਾਂ ਨੇ ਵਿਆਹ ਰਚਾਇਆ ਸੀ। ਉਸ ਜਗ੍ਹਾ ਤੇ ਜਾ ਕੇ ਪੁੱਛਗਿੱਛ ਕੀਤੀ ਕਿਹਾ ਕਿ ਇਸ ਬਾਬਤ ਪੜਤਾਲ ਕਰਨ ਤੋਂ ਬਾਅਦ ਉਕਤ ਮਹਿਲਾ ਨੂੰ ਕਾਬੂ ਕੀਤਾ ਹੈ।
ਪ੍ਰੇਮੀ ਨਾਲ ਫਰਾਰ ਹੋਈ 11 ਸਾਲ ਦੇ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਮਾਮਲੇ ਦੀ ਕੀਤੀ ਜਾ ਰਹੀ ਪੜਤਾਲ - Chaeter wife arrested - CHAETER WIFE ARRESTED
ਲੁਧਿਆਣਾ 'ਚ ਪ੍ਰੇਮੀ ਨਾਲ ਫਰਾਰ ਹੋਈ ਵਿਆਹੁਤਾ ਔਰਤ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਉਸ ਦੇ ਪ੍ਰੇਮੀ ਦੀ ਭਾਲ ਕੀਤੀ ਜਾ ਰਹੀ ਹੈ। ਵਿਆਹੁਤਾ ਜੋ ਸਮਾਨ ਲੈਕੇ ਗਈ ਸੀ ਉਹ ਸਮਾਨ ਦੀ ਪੜਤਾਲ ਲਈ ਵੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪ੍ਰੇਮੀ ਨਾਲ ਫਰਾਰ ਹੋਈ 11 ਸਾਲ ਦੇ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
Published : Apr 23, 2024, 2:21 PM IST
ਪ੍ਰੇਮੀ ਨਾਲ ਫਰਾਰ ਹੋਈ 11 ਸਾਲ ਦੇ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਵਿਆਹ ਕਰਵਾਉਣ ਵਾਲੇ ਪਾਠੀ 'ਤੇ ਵੀ ਹੋਵੇ ਮਾਮਲਾ ਦਰਜ:ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੇ ਪਾਠੀ 'ਤੇ ਵੀ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਬਿਨਾਂ ਆਧਾਰ ਕਾਰਡ ਦੇ ਅਨੰਦ ਕਾਰਜ ਕਿਵੇਂ ਕਰਵਾਏ ਗਏ। ਪੀੜੀ ਤੋਂ ਪਤੀ ਨੇ ਕਿਹਾ ਕਿ ਉਸ ਦੀ ਇੱਕ ਵੀਡੀਓ ਵੀ ਆਈ ਹੈ। ਜਿਸ ਵਿੱਚ ਉਹ ਗੱਡੀ ਅੰਦਰ ਬੈਠ ਕੇ ਜਾ ਰਹੀ ਹੈ। ਉਹਨਾਂ ਕਿਹਾ ਕਿ ਗੱਡੀ ਦਾ ਨੰਬਰ ਵੀ ਜਾਅਲੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਜਿਸ ਹੋਟਲ 'ਚ ਇਹ ਪ੍ਰੋਗਰਾਮ ਹੋਇਆ ਅਤੇ ਜਿਸ ਗੁਰਦੁਆਰਾ ਸਾਹਿਬ ਚ ਪ੍ਰੋਗਰਾਮ ਹੋਇਆ ਉਸ ਸਬੰਧੀ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।