ਲੁਧਿਆਣਾ : ਆਖਿਰਕਾਰ ਕਈ ਦਿਨ ਬੀਤ ਜਾਣ ਤੋਂ ਬਾਅਦ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀ ਵੀਰ ਅਜੇ ਸਿੰਘ ਦੇ ਪਰਿਵਾਰ ਨੂੰ ਹੁਣ ਕੇਂਦਰ ਸਰਕਾਰ ਵੱਲੋਂ ਮੁਆਵਜ਼ਾ ਮਿਲ ਰਿਹਾ ਹੈ। ਇਹ ਮੁੱਦਾ ਬੀਤੇ ਦਿਨੀ ਲੋਕ ਸਭਾ ਦੇ ਵਿੱਚ ਕਾਫੀ ਛਾਇਆ ਰਿਹਾ, ਜਦੋਂ ਵਿਰੋਧੀ ਧਿਰ ਦੇ ਮੁੱਖ ਆਗੂ ਰਾਹੁਲ ਗਾਂਧੀ ਵੱਲੋਂ ਸਰਕਾਰ 'ਤੇ ਸਵਾਲ ਚੁੱਕੇ ਗਏ ਅਤੇ ਕਿਹਾ ਕਿ ਸ਼ਹੀਦ ਨੂੰ ਕੋਈ ਵੀ ਆਰਥਿਕ ਮਦਦ ਸਰਕਾਰ ਵੱਲੋਂ ਨਹੀਂ ਦਿੱਤੀ ਗਈ। ਪਰ ਹੁਣ ਉਸਦੇ ਪਿਤਾ ਨੇ ਸਾਡੀ ਟੀਮ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਦਿੱਲੀ ਤੋਂ ਕਰਨਲ ਦਾ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੈਸੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬੈਂਕ ਚੈੱਕ ਕਰਨ ਜਾ ਰਹੇ ਹਨ।
ਅਗਨੀਵੀਰ ਸ਼ਹੀਦ ਅਜੇ ਕੁਮਾਰ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਵੱਲੋਂ ਆਰਥਿਕ ਮਦਦ, ਪਿਛਲੇ ਦਿਨੀ ਬਣਿਆ ਸੀ ਵੱਡਾ ਮੁੱਦਾ, ਵਿਰੋਧੀ ਪਾਰਟੀਆਂ ਨੇ ਚੁੱਕੇ ਸੀ ਸਵਾਲ - Agniveer Shaheed Ajay Kumar
Agniveer Shaheed Ajay Kumar: ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀ ਵੀਰ ਅਜੇ ਸਿੰਘ ਦੇ ਪਰਿਵਾਰ ਨੂੰ ਹੁਣ ਕੇਂਦਰ ਸਰਕਾਰ ਵੱਲੋਂ ਮੁਆਵਜ਼ਾ ਮਿਲ ਰਿਹਾ ਹੈ। ਵਿਰੋਧੀ ਧਿਰ ਦੇ ਮੁੱਖ ਆਗੂ ਰਾਹੁਲ ਗਾਂਧੀ ਵੱਲੋਂ ਸਰਕਾਰ 'ਤੇ ਸਵਾਲ ਚੁੱਕੇ ਗਏ। ਪੜ੍ਹੋ ਪੂਰੀ ਖਬਰ...
Published : Jul 8, 2024, 3:42 PM IST
ਪਹਿਲਾਂ ਕਿਸ਼ਤ 'ਚ 44 ਲੱਖ ਰੁਪਏ: ਅਗਨੀ ਵੀਰ ਦੇ ਪਿਤਾ ਨੇ ਦੱਸਿਆ ਕਿ ਲਗਭਗ ਟੈਕਸ ਕੱਟਣ ਤੋਂ ਬਾਅਦ 70 ਲੱਖ ਦੇ ਕਰੀਬ ਦੀ ਰਾਸ਼ੀ ਉਨ੍ਹਾਂ ਨੂੰ ਮਿਲਣੀ ਹੈ। ਜਿਸ ਵਿੱਚੋਂ ਕੁਝ ਪੈਸਾ ਪਹਿਲਾਂ ਹੀ ਉਨ੍ਹਾਂ ਕੋਲ ਆ ਚੁੱਕਾ ਹੈ ਅਤੇ ਬਾਕੀ ਹੁਣ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਰਨਲ ਸਾਹਿਬ ਦਾ ਫੋਨ ਦਿੱਲੀ ਤੋਂ ਆਇਆ ਸੀ। ਜਿਨਾਂ ਨੇ ਕਿਹਾ ਕਿ ਅੱਜ ਪੈਸੇ ਪਵਾਏ ਜਾ ਰਹੇ ਹਨ। ਕਿਹਾ ਕਿ ਪਹਿਲਾਂ ਉਨ੍ਹਾਂ ਪੈਸੇ ਤਿੰਨ ਕਿਸ਼ਤਾਂ ਦੇ ਵਿੱਚ ਪਾਏ ਗਏ ਹਨ। ਜਿਨਾਂ ਦੇ ਵਿੱਚ ਪਹਿਲਾਂ ਕਿਸ਼ਤ 'ਚ 44 ਲੱਖ ਰੁਪਏ, ਫਿਰ 13 ਲੱਖ ਰੁਪਏ ਅਤੇ ਬਾਕੀ ਹੋਰ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਘੱਟ ਕਟਾ ਕੇ 69 ਲੱਖ ਦੇ ਕਰੀਬ ਉਨ੍ਹਾਂ ਨੂੰ ਮਿਲਣੇ ਹਨ। ਜਾਣਕਾਰੀ ਮੁਤਾਬਿਕ ਜੰਮੂ ਕਸ਼ਮੀਰ ਪੁਲਿਸ ਵੱਲੋਂ ਦਸਤਾਵੇਜ਼ੀ ਕਾਰਵਾਈ ਪੂਰੀ ਕਰ ਲਈ ਗਈ ਹੈ।
ਬੀਮਾ ਪੋਲਸੀ ਦੇ ਤਹਿਤ 48 ਲੱਖ ਰੁਪਏ ਵੀ ਦਿੱਤੇ :ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾ ਦਾ ਅਗਨੀਵੀਰ ਅਜੇ ਕੁਮਾਰ ਸਿੰਘ 18 ਜਨਵਰੀ ਨੂੰ ਰਜ਼ੋਰੀ ਦੇ ਵਿੱਚ ਇੱਕ ਮਾਈਨ ਧਮਾਕਾ ਹੋਣ ਕਰਕੇ ਸ਼ਹੀਦ ਹੋ ਗਿਆ ਸੀ। ਜਿਸ ਤੋਂ ਬਾਅਦ 13 ਫਰਵਰੀ ਨੂੰ ਪਰਿਵਾਰ ਨੂੰ 50 ਲੱਖ ਰੁਪਏ ਆਰਥਿਕ ਮਦਦ ਦੇ ਤੌਰ 'ਤੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬੀਮਾ ਪੋਲਸੀ ਦੇ ਤਹਿਤ 48 ਲੱਖ ਰੁਪਏ ਵੀ ਦਿੱਤੇ ਗਏ। ਪਰ ਕੁਝ ਹੋਰ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਣੀ ਸੀ , ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਵਾਲ ਵੀ ਖੜੇ ਕੀਤੇ ਸਨ। ਜਿਸ ਵਿੱਚ ਲਗਭਗ 13 ਲੱਖ ਰੁਪਏ ਚਾਰ ਸਾਲ ਦੇ ਕਾਰਜਕਾਲ ਦੀ ਤਨਖਾਹ 8 ਲੱਖ ਰੁਪਏ ਫੌਜ ਕਲਿਆਣ ਕੋਸ਼ ਅਤੇ ਢਾਈ ਲੱਖ ਰੁਪਏ ਸੇਵਾ ਨਿਧੀ ਪੈਕਜ ਦੇ ਰੂਪ ਦੇ ਵਿੱਚ ਦਿੱਤੇ ਜਾਣੇ ਸਨ। ਪਰ ਉਸਦੇ ਪਰਿਵਾਰ ਨੇ ਹੁਣ ਕਿਹਾ ਹੈ ਕਿ ਉਹਨਾਂ ਨੂੰ ਅੱਜ ਹੀ ਦਿੱਲੀ ਤੋਂ ਫੋਨ ਆਇਆ ਹੈ ਜਿਸ ਕਰਕੇ ਉਹ ਹੁਣ ਇਸ ਸਬੰਧੀ ਬੈਂਕ ਜਾ ਕੇ ਚੈੱਕ ਕਰਨ ਜਾ ਰਹੇ ਹਨ।
- ਜਲੰਧਰ ਜ਼ਿਮਨੀ ਚੋਣ 'ਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਹੀ ਬੇਰੁਜ਼ਗਾਰ ਜੱਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ - Jalandhar West by election
- ਨਵੇਂ ਲਾਗੂ ਕੀਤੇ ਤਿੰਨ ਕਾਨੂੰਨਾਂ ਤੋਂ ਨਾਖੁਸ਼ ਵਕੀਲ ! ਕਈ ਨਵੇਂ ਕਾਨੂੰਨਾਂ 'ਚ 'ਵਾਜਿਬ ਸੋਧ ਨਹੀਂ', ਜਾਣੋ ਕੀ-ਕੀ ਕੀਤੀ ਗਈ ਸਜ਼ਾ ਲਈ ਵਿਵਸਥਾ - New Law In India
- ਜਲੰਧਰ ਕਾਊਂਟਰ ਇੰਟੈਲੀਜੈਂਸ ਦਾ ਐਕਸ਼ਨ ! ਬੱਬਰ ਖਾਲਸਾ ਦਾ ਮੈਂਬਰ 'ਬਬਲੂ' ਗ੍ਰਿਫਤਾਰ, ਰਤਨਦੀਪ ਕਤਲ ਕਾਂਡ ਦੇ ਇਸ ਮੁਲਜ਼ਮ ਤੋਂ ਹਥਿਆਰ ਵੀ ਬਰਾਮਦ - Ratandeep Murder Case