ਪੰਜਾਬ

punjab

ETV Bharat / state

ਫਰਜ਼ੀ ਸੀਬੀਆਈ ਅਫਸਰ ਬਣ ਕੇ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ, ਬੀਤੇ ਦਿਨ ਦਿੱਤਾ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ - fake CBI officer - FAKE CBI OFFICER

ਲੁਧਿਆਣਾ ਵਿੱਚ ਫਰਜ਼ੀ ਸੀਬੀਆਈ ਅਫਸਰ ਬਣ ਕੇ ਇੱਕ ਘਰ ਅੰਦਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਾਤਿਰ ਲੁਟੇਰੇ ਪੁਲਿਸ ਨੇ ਕਾਬੂ ਕੀਤੇ ਹਨ। ਲੁਟੇਰਿਆਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।

fake CBI accused
ਫਰਜ਼ੀ ਸੀਬੀਆਈ ਅਫਸਰ ਬਣ ਕੇ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ, (ETV BHARAT PUNJAB (ਰਿਪੋਟਰ ਲੁਧਿਆਣਾ))

By ETV Bharat Punjabi Team

Published : Sep 2, 2024, 4:49 PM IST

ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ (ETV BHARAT PUNJAB (ਰਿਪੋਟਰ ਲੁਧਿਆਣਾ))

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਨਕਲੀ ਸੀਬੀਆਈ ਅਫਸਰ ਬਣ ਕੇ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ ਇਨ੍ਹਾਂ ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਅੰਜਾਮ ਦਿੱਤਾ ਸੀ। ਜਾਣਕਾਰੀ ਮੁਤਾਬਿਕ ਬਾੜੇਵਾਲ ਪੰਚਸ਼ੀਲ ਕਲੋਨੀ ਦੇ ਵਿੱਚ ਬੀਤੇ ਦਿਨ ਨਕਲੀ ਸੀਬੀਆਈ ਅਫਸਰ ਬਣ ਕੇ ਇੱਕ ਪਰਿਵਾਰ ਦੇ ਨਾਲ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਪੁਲਿਸ ਨੂੰ ਹਰੀਸ਼ ਕੁਮਾਰ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਬੀਐਨਐਸ ਦੀ ਧਾਰਾ 305, 308, 332, 204 ਅਤੇ 351 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।



ਤਿੰਨ ਮੋਬਾਈਲ ਅਤੇ 40 ਹਜ਼ਾਰ ਦੇ ਕਰੀਬ ਨਕਦੀ ਲੁੱਟੀ: ਇਸ ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ। ਜਿਸ ਵਿੱਚ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦੇ ਵਿਖਾਈ ਦੇ ਰਹੇ ਹਨ ਅਤੇ ਉਹਨਾਂ ਨੇ ਖੁਦ ਨੂੰ ਸੀਬੀਆਈ ਦਾ ਅਫਸਰ ਦੱਸ ਕੇ ਪਿਸਤੌਲ ਦੀ ਨੋਕ ਉੱਤੇ ਘਰ ਤੋਂ ਮੋਬਾਇਲ ਫੋਨ ਅਤੇ ਕੁਝ ਕੈਸ਼ ਲੁੱਟਿਆ ਅਤੇ ਮਗਰੋਂ ਫਰਾਰ ਹੋ ਗਏ। ਪਰਿਵਾਰ ਵੱਲੋਂ ਐਫਆਈਆਰ ਦੇ ਵਿੱਚ ਦਰਜ ਕਰਵਾਏ ਗਏ ਬਿਆਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਕੁੱਲ ਚਾਰ ਮੁਲਜ਼ਮ ਸਨ। ਇਹ ਸਾਰੇ ਹੀ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਘਰ ਦੇ ਬਾਹਰ ਆਉਂਦੇ ਹੀ ਉਹਨਾਂ ਨੇ ਦੱਸਿਆ ਕਿ ਉਹ ਸੀਬੀਆਈ ਤੋਂ ਹਨ ਅਤੇ ਅੰਦਰ ਦਾਖਲ ਹੋ ਕੇ ਘਰ ਦੀ ਤਲਾਸ਼ੀ ਕਹਿਣ ਲੱਗੇ। ਉਸ ਤੋਂ ਬਾਅਦ ਤਿੰਨ ਮੋਬਾਈਲ ਅਤੇ 40 ਹਜ਼ਾਰ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ।

ਮੁਲਜ਼ਮ ਕਾਬੂ:ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਜਾਣਕਾਰੀ ਮੁਤਾਬਿਕ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿਸ ਜਲਦ ਹੀ ਪ੍ਰੈਸ ਬਿਆਨ ਵੀ ਜਾਰੀ ਕਰੇਗੀ। ਲੁਧਿਆਣਾ ਪੱਛਮੀ ਦੇ ਏਸੀਪੀ ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਪ੍ਰੈਸ ਬਿਆਨ ਜਾਰੀ ਕਰ ਰਹੇ ਹਾਂ। ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਤੋਂ ਕਿੰਨੀ ਬਰਾਮਦਗੀ ਹੋਈ ਹੈ ਇਸ ਦਾ ਖੁਲਾਸਾ ਕੀਤਾ ਜਾਵੇਗਾ।


ABOUT THE AUTHOR

...view details