ਪੰਜਾਬ

punjab

ETV Bharat / state

ਸਿੱਧੂ ਮੂਸੇਵਾਲਾ ਕਤਲ ਮਾਮਲਾ: ਮਾਨਸਾ ਦੀ ਮਾਨਯੋਗ ਅਦਾਲਤ 'ਚ ਪੇਸ਼ੀ, ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਜਰੀਏ ਕੀਤਾ ਪੇਸ਼, 13 ਦਸੰਬਰ ਨੂੰ ਹੈ ਅਗਲੀ ਪੇਸ਼ੀ - SIDHU MOOSEWALA MURDER CASE

ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ।

HONBLE COURT MANSA
ਸਿੱਧੂ ਮੂਸੇਵਾਲਾ ਕਤਲ ਮਾਮਲ (ETV Bharat)

By ETV Bharat Punjabi Team

Published : Nov 27, 2024, 8:01 PM IST

ਮਾਨਸਾ : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ। ਪੇਸ਼ੀ ਦੇ ਦੌਰਾਨ ਨਾਮਜਦ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਾਨਯੋਗ ਅਦਾਲਤ ਦੇ ਵਿੱਚ ਸਿੱਧੂ ਮੂਸੇ ਵਾਲਾ ਦੇ ਨਾਲ ਘਟਨਾ ਦੇ ਸਮੇਂ ਥਾਰ ਗੱਡੀ ਦੇ ਵਿੱਚ ਮੌਜੂਦ ਗਵਾਹ ਗੁਰਵਿੰਦਰ ਸਿੰਘ ਪੇਸ਼ ਹੋਏ ਅਤੇ ਉਸ ਦੀ ਗਵਾਹੀ ਮਾਨਯੋਗ ਅਦਾਲਤ ਦੇ ਵਿੱਚ ਹੋਈ ਹੈ।

ਸਿੱਧੂ ਮੂਸੇਵਾਲਾ ਕਤਲ ਮਾਮਲਾ (ETV Bharat)

ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਮਾਨਯੋਗ ਅਦਾਲਤ ਵਿੱਚ ਕੀਤਾ ਪੇਸ਼

ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਨਯੋਗ ਅਦਾਲਤ ਵੱਲੋਂ ਅਗਲੀ ਪੇਸ਼ੀ 13 ਦਸੰਬਰ 2024 ਨੂੰ ਨਿਸ਼ਚਿਤ ਕੀਤੀ ਗਈ ਹੈ ਅਤੇ ਅਗਲੀ ਪੇਸ਼ੀ 13 ਦਸੰਬਰ ਨੂੰ ਸਿੱਧੂ ਮੂਸੇ ਵਾਲਾ ਨੂੰ ਕਤਲ ਕਰਨ ਸਮੇਂ ਵਰਤੀ ਗਈ ਕਰੋਲਾ ਬਲੈਰੋ ਏਕੇ47 ਸ਼ੂਟਰ ਅਤੇ ਸਿੱਧੂ ਮੂਸੇ ਵਾਲਾ ਦੀ ਥਾਰ ਗੱਡੀ ਨੂੰ ਵੀ ਮਾਨਯੋਗ ਅਦਾਲਤ ਵਿੱਚ ਫਿਜੀਕਲ ਰੂਪ ਚੋਂ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਸਾਰੇ ਹੀ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵੱਲੋਂ ਅਗਲੀ ਪੇਸ਼ੀ ਹੁਣ 13 ਦਸੰਬਰ 2024 ਨੂੰ ਨਿਸ਼ਚਿਤ ਕੀਤੀ ਗਈ ਹੈ।

ਏਕੇ 47 ਅਤੇ ਥਾਰ ਗੱਡੀ ਦੀ ਕੀਤੀ ਗਈ ਪਛਾਣ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਾਨਸਾ ਦੀ ਮਾਣਯੋਗ ਅਦਾਲਤ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸੁਣਵਾਈ ਹੋਈ ਸੀ। ਇਸ ਦੌਰਾਨ ਮੂਸੇ ਵਾਲਾ ਦੀ ਲਾਸਟ ਰਾਈਡ ਥਾਰ ਅਤੇ ਹਮਲਾਵਰਾਂ ਵੱਲੋਂ ਵਾਰਦਾਤ ਦੇ ਸਮੇਂ ਇਸਤੇਮਾਲ ਕੀਤੀ ਗਈ ਏਕੇ47 ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਨਾਲ ਘਟਨਾ ਦੇ ਸਮੇਂ ਮੌਜੂਦ ਗੁਰਪ੍ਰੀਤ ਸਿੰਘ ਦੁਆਰਾ ਏਕੇ 47 ਅਤੇ ਥਾਰ ਗੱਡੀ ਦੀ ਪਛਾਣ ਕੀਤੀ ਗਈ। ਮਾਣਯੋਗ ਅਦਾਲਤ ਵੱਲੋਂ ਇਸ ਕੇਸ ਦੀ ਅਗਲੀ ਪੇਸ਼ੀ 27 ਸਤੰਬਰ 2024 ਨਿਸ਼ਚਿਤ ਕੀਤੀ ਗਈ ਸੀ। ਇਸ ਪੇਸ਼ੀ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਲ ਵਾਰਦਾਤ ਦੇ ਸਮੇਂ ਮੌਜੂਦ ਸਿੱਧੂ ਦੇ ਦੋਸਤ ਗੁਰਪ੍ਰੀਤ ਸਿੰਘ ਦੀ ਗਵਾਹੀ ਹੋਈ ਹੈ। ਗਵਾਹੀ ਦੇ ਸਮੇਂ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਅਤੇ ਸਿੱਧੂ ਮੂਸੇ ਵਾਲਾ ਨੂੰ ਕਤਲ ਕਰਨ ਸਮੇਂ ਇਸਤੇਮਾਲ ਕੀਤੀ ਗਈ ਏਕੇ 47 ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਜਿਸ ਨੂੰ ਗੁਰਪ੍ਰੀਤ ਸਿੰਘ ਨੇ ਪਛਾਣ ਕੇ ਗਵਾਹੀ ਦਿੱਤੀ ਹੈ। ਮੁਲਜ਼ਮਾਂ ਦੇ ਪੱਖ ਦੇ ਵਕੀਲਾਂ ਦੁਆਰਾ ਗਵਾਹ ਨੂੰ ਕਰਾਸ ਕੀਤਾ ਗਿਆ ਸੀ।

ABOUT THE AUTHOR

...view details