ਰੂਪਨਗਰ : ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀ ਉਥਲ ਪੁਥਲ ਉੱਤੇ ਅੱਜ ਇੱਕ ਬਿਆਨ ਜਾਰੀ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਉੱਤੇ ਤੇਖੇ ਸ਼ਬਦੀ ਵਾਰ ਕੀਤੇ। ਇਨਾ ਹੀ ਨਹੀਂ ਵਿਧਾਇਕ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਧੜੇਬਾਜ਼ੀ ਚੱਲ ਰਹੀ ਹੈ ਅਤੇ ਇੱਕ ਧੜਾ ਜੋ ਆਪਣੇ ਆਪ ਨੂੰ ਅਕਾਲੀ ਦਲ ਸੁਧਾਰ ਲਹਿਰ ਕਹਿ ਰਿਹਾ ਉਸ ਉੱਤੇ ਵੀ ਤਿੱਖਾ ਸ਼ਬਦੀ ਵਾਰ ਕੀਤਾ।
ਵਿਧਾਇਕ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਆਪਣੇ ਵੱਲੋਂ ਇੱਕ ਅਰਜ਼ੀ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਦਿੱਤੀ ਗਈ ਸੀ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਜੀ ਕੋਲ ਪੱਤਰ ਲਿਖ ਕੇ ਕਿਹਾ ਗਿਆ ਸੀ, ਕਿ ਉਹ ਆਪਣੀ ਗਲਤੀਆਂ ਦੀ ਮੁਆਫੀ ਮੰਗਣਾ ਚਾਹੁੰਦੇ ਹਨ। ਲੇਕਿਨ ਵੱਡੀ ਗੱਲ ਹੈ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਹੁਣ ਜਦੋਂ ਸਮਾਂ ਹੱਥ ਚੋਂ ਨਿਕਲ ਚੁੱਕਿਆ ਹੈ ਉਦੋਂ ਇਹ ਗੱਲ ਕੀਤੀ ਜਾ ਰਹੀ ਹੈ। ਵਿਧਾਇਕ ਚੰਨੀ ਨੇ ਕਿਹਾ ਕਿ ਗਲਤੀਆਂ ਬਹੁਤ ਪਹਿਲਾਂ ਤੋਂ ਕਰਦੇ ਆ ਰਹੇ ਹਨ। ਇਹਨਾਂ ਵੱਲੋਂ ਅਕਾਲੀ ਦਲ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਕਿੰਨੇ ਹੀ ਮਾਫੀਏ ਰਾਜ ਇਹਨਾਂ ਵੱਲੋਂ ਚਲਾਏ ਗਏ। ਇਹਨਾਂ ਵੱਲੋਂ ਇੱਕ ਅਜਿਹਾ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਕਿ ਇਹ 25 ਸਾਲ ਪੰਜਾਬ 'ਤੇ ਰਾਜ ਕਰਨਗੇ।
ਆਖਰੀ ਪੜਾਅ 'ਤੇ ਅਕਾਲੀ ਦਲ:ਲੇਕਿਨ ਲੋਕਾਂ ਦੀ ਆਵਾਜ਼ ਨੂੰ ਅੱਜ ਤੱਕ ਕੋਈ ਦਬਾ ਨਹੀਂ ਸਕਿਆ ਅਤੇ ਨਾ ਹੀ ਕੋਈ ਦਬਾ ਸਕੇਗਾ ਜਿੰਨੇ ਵੀ ਹੁਕਮਰਾਨ ਅੱਜ ਤੱਕ ਹੋਏ ਨੇ ਉਹਨਾਂ ਦਾ ਅੰਤ ਹੋਇਆ ਹੈ ਤੇ ਇਹਨਾਂ ਨੇ ਤਾਂ ਆਪ ਹੀ ਆਪਣਾ ਅੰਤ ਆਪ ਕੀਤਾ ਹੈ। ਹੁਣ ਜਦੋਂ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਗਿਆ ਹੈ ਅਤੇ ਆਖਰੀ ਪੜਾਅ ਦੇ ਉੱਤੇ ਹੈ, ਤਾਂ ਹੁਣ ਇਹਨਾਂ ਵੱਲੋਂ ਬਿਲਕੁਲ ਸਿਰੇ ਉੱਤੇ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ।