ਬਠਿੰਡਾ :ਪੰਜਾਬ ਦੀ ਨੌਜਵਾਨੀ ਲਗਾਤਾਰ ਰੋਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਵਿਦੇਸ਼ ਦਾ ਰੁੱਖ ਕਰਨ ਵਾਲੇ ਜਿਆਦਾਤਰ ਨੌਜਵਾਨਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਰੁਜ਼ਗਾਰ ਨਹੀਂ ਹੈ ਪਰ ਬਠਿੰਡਾ ਦੇ ਰਹਿਣ ਵਾਲੇ ਤਰਸੇਮ ਸਿੰਘ ਵੱਲੋਂ ਪਰਿਵਾਰ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦੀ ਗੱਲ ਨੂੰ ਦਰਕਨਾਰ ਕਰਦੇ ਹੋਏ ਬਠਿੰਡਾ ਦੀ ਮੁੱਖ ਸੜਕ 'ਤੇ ਕੁਲਚੇ ਛੋਲਿਆਂ ਦੀ ਰੇੜੀ ਲਗਾ ਕੇ ਸਾਬਿਤ ਕਰ ਦਿੱਤਾ ਕਿ ਪੰਜਾਬ ਵਿੱਚ ਰੁਜ਼ਗਾਰ ਦੀ ਕਮੀ ਨਹੀਂ ਹੈ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ।
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਇਹ ਨੌਜਵਾਨ (ETV Bharat (ਬਠਿੰਡਾ,ਪੱਤਰਕਾਰ)) ਇਸ ਰੇਹੜੀ ਤੋਂ ਹੀ ਪੂਰੇ ਹੋਣਗੇ ਸੁਪਨੇ
ਤਰਸੇਮ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦਸਵੀਂ ਪਾਸ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਕੰਮ ਕਰ ਚੁੱਕਾ ਹੈ ਕਿਉਂਕਿ ਘਰ ਦੇ ਗੁਜ਼ਾਰੇ ਲਈ ਪੈਸੇ ਦੀ ਸੱਸ ਤੋਂ ਵੱਡੀ ਲੋੜ ਹੁੰਦੀ ਹੈ। ਇਸ ਦੇ ਚਲਦਿਆਂ ਉਨ੍ਹਾਂ ਵੱਲੋਂ ਕੁਲਚਿਆਂ ਦੀ ਰੇਹੜੀ ਲਗਾਈ ਗਈ ਅਤੇ ਅੱਜ ਉਹ ਇਸ ਰੇਹੜੀ ਦਾ ਖੁਦ ਮਾਲਕ ਹੈ। ਤਰਸੇਮ ਸਿੰਘ ਨੇ ਦੱਸਿਆ ਕਿ ਭਾਵੇਂ ਫਾਸਟ ਫੂਡ ਪ੍ਰਵਾਸੀਆਂ ਦਾ ਕਾਰੋਬਾਰ ਸੀ ਪਰ ਉਸ ਵੱਲੋਂ ਇਨ੍ਹਾਂ ਪ੍ਰਵਾਸੀਆਂ ਤੋਂ ਹੀ ਸੇਧ ਲੈਂਦੇ ਹੋਏ ਇਹ ਕਾਰੋਬਾਰ ਕੀਤਾ ਹੈ ਅਤੇ ਅੱਜ ਇੱਕ ਸਫਲ ਕਾਰੋਬਾਰੀ ਵਜੋਂ ਲੋਕਾਂ ਵਿੱਚ ਵਿਚਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਸੁਪਨੇ ਬਹੁਤ ਵੱਡੇ ਹਨ ਅਤੇ ਇਹ ਸੁਪਨੇ ਇਸ ਰੇਹੜੀ ਤੋਂ ਹੀ ਪੂਰੇ ਹੋਣੇ ਹਨ।
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਇਹ ਨੌਜਵਾਨ (ETV Bharat (ਬਠਿੰਡਾ,ਪੱਤਰਕਾਰ)) ਪੰਜਾਬ ਵਿੱਚ ਹੀ ਰਹੇ ਪੰਜਾਬ ਦਾ ਪੈਸਾ
ਤਰਸੇਮ ਸਿੰਘ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਦੇ ਇਸ ਕਾਰੋਬਾਰ ਦਾ ਲੋਕਾਂ ਵੱਲੋਂ ਮਜ਼ਾਕ ਵੀ ਉਡਾਇਆ ਗਿਆ ਪਰ ਹੁਣ ਵੱਡੇ ਪੱਧਰ 'ਤੇ ਲੋਕ ਉਸ ਕੋਲ ਕੁਲਚੇ ਛੋਲੇ ਖਾਣ ਆਉਂਦੇ ਹਨ ਅਤੇ ਉਸ ਦੇ ਇਸ ਕਾਰੋਬਾਰ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਰੋਬਾਰ ਦੀ ਕੋਈ ਕਮੀ ਨਹੀਂ ਹਰ ਕਦਮ 'ਤੇ ਕਾਰੋਬਾਰ ਹੈ, ਬਸ ਕਮੀ ਸਿਰਫ ਹਿੰਮਤ ਦੀ ਹੈ। ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਨ ਵਾਲਾ ਪੰਜਾਬ ਵਿੱਚ ਸਭ ਤੋਂ ਵੱਧ ਸਫਲ ਕਾਰੋਬਾਰੀ ਹੁੰਦਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੱਖਾਂ ਰੁਪਏ ਲਾ ਕੇ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿੱਚ ਕਾਰੋਬਾਰ ਕਰੋ ਅਤੇ ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰਹੇ ਅਤੇ ਪੰਜਾਬ ਦੀ ਤਰੱਕੀ ਵਿੱਚ ਇੱਕ ਬਣਦਾ ਵੱਡਾ ਯੋਗਦਾਨ ਪੰਜਾਬ ਦੀ ਨੌਜਵਾਨੀ ਪਾ ਸਕਦੀ ਹੈ। ਜੇਕਰ ਉਹ ਪੰਜਾਬ ਦੇ ਵਿੱਚ ਕਾਰੋਬਾਰ ਕਰਦੀ ਹੈ।
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਇਹ ਨੌਜਵਾਨ (ETV Bharat (ਬਠਿੰਡਾ,ਪੱਤਰਕਾਰ))