ਪਠਾਨਕੋਟ :ਜ਼ਿਲ੍ਹਾ ਪਠਾਨਕੋਟ ਦੇ ਨੰਗਲਪੁਰ ਵਿੱਚ ਬੀਐਸਐਫ ਦੀ ਵਰਦੀ ਪਹਿਨੇ ਸ਼ੱਕੀ ਵਿਅਕਤੀਆਂ ਦੀ ਫੋਟੋ ਵਾਇਰਲ ਹੋਣ ਕਾਰਨ ਪੁਲਿਸ ਹਰਕਤ ਵਿੱਚ ਆ ਗਈ ਅਤੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਬੀਐਸਐਫ ਨਾਲ ਸੰਪਰਕ ਕੀਤਾ ਗਿਆ। ਇਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਜੋ ਫੋਟੋ ਵਾਇਰਲ ਹੋ ਰਹੀ ਹੈ, ਉਹ ਬੀਐਸਐਫ ਜਵਾਨ ਦੀ ਹੈ ਜੋ ਛੁੱਟੀ 'ਤੇ ਗਏ ਸਨ, ਇਸ ਦੀ ਪੁਸ਼ਟੀ ਡੀਜੀਪੀ ਲਾਅ ਐਂਡ ਆਰਡਰ ਨੇ ਕੀਤੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਲਾਅ ਐਂਡ ਆਰਡਰ ਪਠਾਨਕੋਟ ਪਹੁੰਚੇ ਜਿੱਥੇ ਉਨ੍ਹਾਂ ਦੱਸਿਆ ਕਿ ਇਹ ਬੀਐਸਐਫ ਦੇ ਜਵਾਨ ਹਨ ਜੋ ਛੁੱਟੀ 'ਤੇ ਗਏ ਸਨ ਅਤੇ ਵਾਪਸ ਆ ਰਹੇ ਸਨ।
ਸੂਬਿਆਂ ਲਈ ਐਂਟਰੀ ਪੁਆਇੰਟ: ਜੇਕਰ ਗੱਲ ਅਮਰਨਾਥ ਯਾਤਰਾ ਦੀ ਕਰੀਏ ਤਾਂ ਜਿਲ੍ਹਾ ਪਠਾਨਕੋਟ ਦੇਸ਼ ਦੇ ਵੱਖੋ-ਵੱਖ ਸੂਬਿਆਂ ਲਈ ਐਂਟਰੀ ਪੁਆਇੰਟ ਦਾ ਕੰਮ ਕਰਦਾ ਹੈ ਅਤੇ ਪਠਾਨਕੋਟ ਜਿਲ੍ਹੇ ਦੇ ਵਿਚੋਂ ਹੁੰਦੇ ਹੋਏ ਯਾਤਰਾ ਜੰਮੂ ਕਸ਼ਮੀਰ ਵਿੱਚ ਦਾਖਲ ਹੁੰਦੀ ਹੈ। ਜਿਸ ਦੇ ਚਲਦੇ ਅੱਜ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਅਲੱਗ-ਅਲੱਗ ਸੁਰੱਖਿਆ ਏਜੰਸੀਆਂ ਦੀ ਵਿਸ਼ੇਸ਼ ਬੈਠਕ ਵੀ ਹੋਈ। ਜਿਸ ਵਿੱਚ ਵਿਸ਼ੇਸ਼ ਤੋਰ ਉੱਤੇ ਡੀਜੀਪੀ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਪੁੱਜੇ ਅਤੇ ਉਨ੍ਹਾਂ ਨੇ ਸੁਰੱਖਿਆ ਦੇ ਵੱਖ ਵੱਖ ਮੁਦਿਆਂ ਉੱਤੇ ਚਰਚਾ ਕੀਤੀ।
- ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ, 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਚੁੱਕਣਗੇ ਸਹੁੰ - Amritpal Singh Parole
- ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਕੰਬੋਡੀਆ ਭੇਜਣ ਵਾਲੇ ਦੋ ਟਰੈਵਲ ਏਜੰਟ ਗ੍ਰਿਫਤਾਰ - Fraud Travel Agents
- ਤਰਨਤਾਰਨ ਦੇ ਨੌਜਵਾਨ ਦੀ ਸਿੰਘਾਪੁਰ 'ਚ ਮੌਤ; ਨਹਿਰ 'ਚ ਧੱਕਾ ਦੇਕੇ ਸੁੱਟਿਆ ਗਿਆ ਨੌਜਵਾਨ, ਮੁਲਜ਼ਮ ਗ੍ਰਿਫ਼ਤਾਰ - young man died in Singapore