ਅੰਮ੍ਰਿਤਸਰ : ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਪੇਸ਼ੀ ਨੂੰ ਲੈ ਕੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉਚ ਅਦਾਲਤ ਹੈ। ਇਸ ਲਈ ਉਹਨਾਂ ਉਤੇ ਸਵਾਲ ਕਰਨਾ ਬੇਈਮਾਨੀ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣਾ ਅਸਤੀਫਾ ਦੇ ਕੇ ਸਪੱਸ਼ਟੀਕਰਨ ਦਿੱਤੇ ਗਏ ਹਨ। ਉਹਨਾਂ ਦੇ ਨਾਲ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੈਬਨਿਟ ਅਤੇ ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਹਿੱਸਾ ਸਨ ਇਸ ਲਈ ਜੋ ਵੀ ਫੈਸਲਾ ਸਿੰਘ ਸਾਹਿਬਾਨਾਂ ਵੱਲੋਂ ਸੁਣਾਇਆ ਹੈ ਉਹ ਸਿੱਖ ਕੌਮ ਦੇ ਭਲੇ ਲਈ ਹੀ ਹੈ। ਅੱਜ ਸੁਖਬੀਰ ਬਾਦਲ ਆਪਣੀਆਂ ਗਲਤੀਆਂ ਦੀ ਸਜ਼ਾ ਭੁਗਤ ਰਹੇ ਹਨ।
ਆਪਣੀਆਂ ਗਲਤੀਆਂ ਦੀ ਸਜ਼ਾ ਭੁਗਤ ਰਹੇ ਹਨ ਸੁਖਬੀਰ ਸਿੰਘ ਬਾਦਲ: ਜਸਬੀਰ ਸਿੰਘ ਰੋਡੇ
ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਦੁਆਰਾ ਗੁਰਬਖਸ਼ ਸਿੰਘ ਵਿਖੇ ਲਖਬੀਰ ਸਿੰਘ ਰੋਡੇ ਦੀ ਪਹਿਲੀ ਬਰਸੀ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
Published : 5 hours ago
ਪਹਿਲੀ ਬਰਸੀ ਮੌਕੇ ਕੀਤਾ ਯਾਦ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ 'ਚ ਮੌਤ ਹੋ ਗਈ ਸੀ। ਲਖਬੀਰ ਸਿੰਘ ਰੋਡੇ ਦੀ ਉਮਰ 72 ਸਾਲ ਦੀ ਸੀ ਅਤੇ ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ। ਉਥੇ ਹੀ ਅੱਜ ਗੁਰਦੁਆਰਾ ਗੁਰਬਖਸ਼ ਸਿੰਘ ਵਿਖੇ ਉਹਨਾਂ ਦੀ ਬਰਸੀ ਮੌਕੇ ਸ੍ਰੀ ਅਖੰਡ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਜਸਬੀਰ ਸਿੰਘ ਰੋਡੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਅੱਜ ਲਖਬੀਰ ਸਿੰਘ ਰੋਡੇ ਦੀ ਪਹਿਲੀ ਬਰਸੀ ਮਨਾਉਂਦੇ ਹੋਏ ਅਸੀਂ ਇਥੇ ਇਕੱਤਰ ਹੋਏ ਹਾਂ ਅਤੇ ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਰਹਿ ਕੇ ਵੀ ਲਖਬੀਰ ਸਿੰਘ ਵੱਲੋਂ ਪੰਥ ਲਈ ਆਪਣੀ ਭੂਮਿਕਾ ਬਾਖੂਬੀ ਨਿਭਾਈ ਹੈ ਅਤੇ ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਨ੍ਹਾਂ ਨੇ ਉਥੇ ਰਹਿੰਦਿਆਂ ਨਾਲ ਹੀ ਨਾਲ ਕੀਤੀ ਹੈ।