ਮੋਹਾਲੀ 'ਚ ਅਵਾਰਾ ਕੁੱਤਿਆਂ ਨੇ ਮਚਾਇਆ ਆਤੰਕ (ETV Bharat (ਪੱਤਰਕਾਰ, ਮੋਹਾਲੀ)) ਮੋਹਾਲੀ:ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਨੇੜਲੇ ਪਿੰਡ ਖਰੜ ਦੇ ਪਿੰਡ ਖਾਨਪੁਰ ਵਿੱਚ ਇੱਕ ਆਵਾਰਾ ਕੁੱਤਿਆਂ ਨੇ ਅਚਾਨਕ ਹਮਲਾ ਕਰਕੇ ਬੱਚਿਆਂ ਸਮੇਤ 11 ਲੋਕਾਂ ਨੂੰ ਵੱਢ ਲਿਆ। ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਸੁਰੱਖਿਆ ਗਾਰਡ ਬੱਚਿਆਂ ਨੂੰ ਕੁੱਤਿਆਂ ਦੇ ਹਮਲੇ ਤੋਂ ਬਚਾਉਣ ਲਈ ਭੱਜੇ ਤਾਂ ਆਵਾਰਾ ਕੁੱਤੇ ਨੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਆਵਾਰਾ ਕੁੱਤਿਆਂ ਨੇ ਕਈ ਥਾਵਾਂ 'ਤੇ ਤਿੰਨ ਔਰਤਾਂ ਅਤੇ ਦੋ ਨਿੱਜੀ ਸੁਰੱਖਿਆ ਗਾਰਡਾਂ ਨੂੰ ਵੱਢ ਲਿਆ। ਕੁੱਤੇ ਵੱਲੋਂ ਕੱਟੇ ਗਏ ਬੱਚੇ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਦੇ ਦੱਸੇ ਜਾ ਰਹੇ ਹਨ।
ਘਰ ਦੇ ਬਾਹਰ ਖੇਡ ਰਹੇ ਬੱਚਿਆਂ 'ਤੇ ਕੀਤਾ ਹਮਲਾ :ਇਹ ਮਾਮਲਾ ਖਰੜ ਦੇ ਖਾਨਪੁਰ ਵਿੱਚ ਬਣ ਰਹੀ ਰੋਜ਼ ਵਿਲਾ ਕਲੋਨੀ ਨਾਲ ਸਬੰਧਿਤ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਘਰ ਬਣਾ ਰਹੇ ਹਨ। ਸ਼ੁੱਕਰਵਾਰ ਦੁਪਹਿਰ ਨੂੰ ਇਕ ਆਵਾਰਾ ਕੁੱਤਾ ਆਇਆ ਅਤੇ ਇੱਥੇ ਖੇਡ ਰਹੇ ਬੱਚਿਆਂ 'ਤੇ ਹਮਲਾ ਕਰ ਦਿੱਤਾ। ਉਸ ਦੇ ਵੱਢਣ ਕਾਰਨ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਖਰੜ ਵਿਖੇ ਲਿਆਂਦਾ ਗਿਆ।
ਤਿੰਨ ਦੀ ਹਾਲਤ ਗੰਭੀਰ :ਜਖਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਫੇਜ਼-6 ਮੁਹਾਲੀ ਰੈਫ਼ਰ ਕਰ ਦਿੱਤਾ ਗਿਆ ਹੈ। ਜਦਕਿ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮੁਹਾਲੀ ਹਸਪਤਾਲ ਦੀ ਡਾਕਟਰ ਗਰਿਮਾ ਦਾ ਕਹਿਣਾ ਹੈ ਕਿ ਕੁੱਤਿਆਂ ਦੇ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਇੱਕ ਬੱਚੇ ਦੇ ਸਿਰ ਅਤੇ ਅੱਖ ਦੇ ਹੇਠਾਂ ਸੱਟਾਂ ਲੱਗੀਆਂ ਹਨ ਅਤੇ ਦੂਜੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਦੋਵਾਂ ਬੱਚਿਆਂ ਨੂੰ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਇੰਨ੍ਹਾਂ ਲੋਕਾਂ 'ਤੇ ਕੀਤਾ ਹਮਲਾ : ਖਾਨਪੁਰ ਵਿੱਚ ਕੁੱਤਿਆਂ ਵੱਲੋਂ ਵੱਢੇ ਗਏ ਬੰਟੀ (24), ਰੀਆ ਚੌਹਾਨ (19), ਰਾਹੁਲ ਕੁਮਾਰ (10) ਦਾ ਸਥਾਨਕ ਹਸਪਤਾਲ ਖਰੜ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਸਿਧਾਰਥ ਸ਼ਰਮਾ (38), ਮੀਰਾ ਦੇਵੀ (33), ਬਹਾਦਰ ( 50, ਪ੍ਰਕਾਸ਼ (60), ਮੋਹਨ ਕੁਮਾਰ (22), ਮਨੀਸ਼ਾ (13), ਸੁਸ਼ਮਿਤਾ (6) ਅਤੇ ਸਚਿਨ (5) 'ਤੇ ਵੀ ਹਮਲਾ ਕੀਤਾ ਗਿਆ।