ਐਂਕਰ :ਅੰਮ੍ਰਿਤਸਰ ਤੋਂ ਖਾਸ ਤੌਰ 'ਤੇ ਅਯੋਧਿਆ ਦੇ ਲਈ ਰਾਮ ਲੱਲਾ ਦੇ ਮੰਦਿਰ ਦੇ ਦਰਸ਼ਨ ਲਈ ਸ਼ਰਧਾਲੂਆਂ ਦੀ ਟ੍ਰੇਨ ਰਵਾਨਾ ਹੋਈ, ਇਸ ਮੌਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਰੇਲਵੇ ਸਟੇਸ਼ਨ 'ਤੇ ਸ਼੍ਰੀ ਰਾਮ ਜੀ ਦੇ ਜੈਕਾਰੇ ਲਗਾਏ ਗਏ। ਇਸ ਮੌਕੇ ਸਾਰਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਵਿੱਚ ਗੂੰਜ ਉੱਠਿਆ, ਇਹ ਮਾਹੌਲ ਵੇਖਣ ਵਾਲਾ ਸੀ, ਇਸ ਮੋਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ 500 ਸਾਲਾਂ ਦੇ ਬਾਅਦ ਸਾਨੂੰ ਅੱਜ ਸ਼੍ਰੀ ਰਾਮ ਜੀ ਦੇ ਮੰਦਿਰ ਜਾਣ ਦਾ ਮੌਕਾ ਮਿਲਿਆ ਹੈ।
ਅੰਮ੍ਰਿਤਸਰ ਤੋਂ ਅਯੁੱਧਿਆ ਲਈ ਰਵਾਨਾ ਹੋਈ ਸ਼ਰਧਾਲੂਆਂ ਦੀ ਖ਼ਾਸ ਟ੍ਰੇਨ, ਮੋਦੀ ਸਰਕਾਰ ਦਾ ਕੀਤਾ ਧੰਨਵਾਦ
ਅੰਮ੍ਰਿਤਸਰ ਦੇ ਇਤਿਹਾਸਿਕ ਦੁਰਗਿਆਨਾ ਮੰਦਿਰ ਵੱਲੋਂ ਕੀਤੀ ਗਈ ਸ਼ਰਧਾਲੂਆਂ ਦੇ ਅੱਯੁਧਿਆ ਜਾਣ ਦੀ ਵਿਵਸਥਾ ਕੀਤੀ ਗਈ।ਇਸ ਟ੍ਰੇਨ ਵਿੱਚ 1340 ਦੇ ਕਰੀਬ ਸ਼ਰਧਾਲੁ ਅੱਯੁਧਿਆ ਦੇ ਲਈ ਰਵਾਨਾ ਹੋਏ।
Published : Feb 29, 2024, 3:17 PM IST
ਦੱਸਣਯੋਗ ਹੈ ਕਿ ਇਹ ਚਾਰ ਦਿਨ ਦੀ ਯਾਤਰਾ ਹੈ ਅਤੇ ਇਸ ਮੌਕੇ ਭਾਜਪਾ ਆਗੂ ਸੰਜੀਵ ਕੁਮਾਰ ਤੇ ਮੰਦਿਰ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼੍ਰੀ ਰਾਮ ਲੱਲਾ ਜੀ ਦਾ ਮੰਦਿਰ ਵੇਖਣ ਦੇ ਲਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਅਯੋਧਿਆ ਦੇ ਲਈ, ਸ਼ਰਧਾਲੂਆ ਦੇ ਲਈ ਇੱਕ ਟ੍ਰੇਨ ਰਵਾਨਾ ਕੀਤੀ ਗਈ ਹੈ।
ਵੱਡੀ ਗਿਣਤੀ 'ਚ ਨਜ਼ਰ ਆਏ ਸ਼ਰਧਾਲੂ :ਇਸ ਦੌਰਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਅਯੋਧਿਆ ਵਿੱਚ ਰਾਮ ਮੰਦਿਰ ਦੇ ਦਰਸ਼ਨ ਕਰਨ ਦੇ ਲਈ ਇਸ ਟ੍ਰੇਨ ਰਾਹੀਂ ਰਵਾਨਾ ਹੋਏ ਇਸ ਮੌਕੇ ਉਹਨਾਂ ਨੇ ਰੇਲਵੇ ਪ੍ਰਸ਼ਾਸਨ ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਜਿਨਾਂ ਦੀ ਰਹਿਨੁਮਾਈ ਹੇਠ ਇਹ ਰਾਮ ਮੰਦਿਰ ਤਿਆਰ ਕੀਤਾ ਗਿਆ ਹੈ ਤੇ ਅੱਜ ਸਾਨੂੰ ਅਯੋਧਿਆ ਦੇ ਵਿੱਚ ਰਾਮ ਲੱਲਾ ਜੀ ਦੀ ਮੂਰਤੀ ਵੇਖਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਛੇ ਮਾਰਚ ਨੂੰ ਅੱਯੁਧਿਆ ਦੇ ਲਈ ਇੱਕ ਹੋਰ ਟ੍ਰੇਨ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਇਹ ਟ੍ਰੇਨ ਸ਼ਰਧਾਲੂਅਨ ਨੂੰ ਲੈ ਕੇ ਰਾਮ ਮੰਦਿਰ ਦੇ ਲਈ ਰਵਾਨਾ ਹੋਇਆ ਕਰੇਗੀ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਸਾਡੀਆਂ ਚਾਰ ਪੁਸ਼ਤਾਂ ਤੋਂ ਬਾਅਦ ਸਾਨੂੰ ਇਹ ਮੰਦਰ ਵੇਖਣ ਦਾ ਮੌਕਾ ਮਿਲਿਆ ਹੈ। ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਅੱਜ ਨਵੀਂ ਪੀੜੀਆਂ ਨੂੰ ਨਾਲ ਲੈ ਕੇ ਇਹ ਮੰਦਰ ਵੇਖਣ ਲਈ ਜਾ ਰਹੇ ਹਾਂ। ਅਸੀਂ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ, ਜਿਨਾਂ ਵੱਲੋਂ ਸਾਨੂੰ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਜੀ ਦੇ ਦਰਸ਼ਨ ਕਰਨ ਦੇ ਲਈ ਟ੍ਰੇਨ ਵਿੱਚ ਸਾਰੀ ਖਾਣ ਪੀਣ ਦੀ ਵਿਵਸਥਾ ਕੀਤੀ ਗਈ ਹੈ।