ਬਠਿੰਡਾ:ਹਰ ਪਾਸੇ ਰੱਖੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਜੇਲ੍ਹ 'ਚ ਬੰਦ ਕੈਦੀਆਂ, ਹਵਾਲਾਤੀਆਂ ਦਾ ਗੁੱਟ ਵੀ ਸੁੰਨਾ ਨਹੀਂ ਰਿਹਾ ਕਿਉਂਕਿ ਜੇਲ੍ਹ ਪ੍ਰਸਾਸ਼ਨ ਵੱਲੋਂ ਰੱਖੜੀ ਦੇ ਤਿਉਹਾਰ ਲਈ ਖਾਸ ਪ੍ਰਬੰਧ ਕੀਤੇ। ਭੈਣਾਂ ਨੇ ਬਹਤੁ ਚਾਅ ਨਾਲ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਸਜਾਈ। ਬਠਿੰਡਾ ਦੀ ਹਾਈ ਸਿਿਕਉਟਰੀ ਜੇਲ੍ਹ 'ਚ ਬੰਦ ਕੈਦੀਆਂ ਦੇ ਇਸ ਤਿਉਹਾਰ ਨੂੰ ਖਾਸ ਬਣਾਉਣ ਲਈ ਬਹੁਤ ਤਿਆਰੀ ਕੀਤੀ ਗਈ।
ਭੈਣਾਂ ਨੇ ਬੰਨੀ ਰੱਖੜੀ:ਇਹ ਜੇਲ੍ਹ ਦੀਆਂ ਤਸਵੀਰਾਂ ਬੇਸ਼ੱਕ ਨੇ ਪਰ ਭੈਣਾਂ ਅਤੇ ਭਰਾਵਾਂ ਦੇ ਪਿਆਰ ਅੱਗੇ ਕੋਈ ਜੇਲ੍ਹ ਦੀ ਚਾਰਦੀਵਾਰੀ ਕੰਮ ਨਹੀਂ ਆਈ ਕਿਉਂਕਿ ਲੰਬੇਂ ਸਮੇਂ ਬਾਅਦ ਭੈਣਾਂ ਨੇ ਆਪਣੇ ਭਰਾਵਾਂ ਨੂੰ ਕੋਲ ਬੈਠ ਕੇ ਰੱਖੜੀ ਬੰਨ੍ਹੀ ਅਤੇ ਜਲਦੀ ਜੇਲ੍ਹ ਚੋਂ ਬਾਹਰ ਆਉਣ ਤੇ ਲੰਮੀ ਉਮਰ ਦੀ ਦੁਆ ਕੀਤੀ।ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕ ਭੈਣ ਨੇ ਆਖਿਆ ਕਿ ਉਹ ਆ ਹੀ ਦੁਆ ਕਰਦੀ ਹੈ ਕਿ ਕੋਈ ਵੀ ਇਸ ਘਰ 'ਚ ਨਾ ਆਵੇ। ਸਭ ਨੂੰ ਅਜਿਹੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਦਾ ਅੰਜ਼ਾਮ ਜੇਲ੍ਹ ਦੀ ਚਾਰਦੀਵਾਰੀ ਹੈ।