ਪੰਜਾਬ

punjab

ETV Bharat / state

ਮਾਨਸਾ ਵਿਖੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਦੀ ਐਸਪੀਡੀ ਨੇ ਦੱਸੀ ਪੂਰੀ ਸੱਚਾਈ - CLASH FARMERS POLICE IN MANSA

ਮਾਨਸਾ ਦੇ ਪਿੰਡ ਲੇਲੇਆਣਾ 'ਚ ਕਿਸਾਨਾਂ ਨਾਲ ਹੋਈ ਝੜਪ ਤੋਂ ਬਾਅਦ ਐਸਪੀਡੀ ਨੇ ਬਿਆਨ ਜਾਰੀ ਕੀਤਾ ਹੈ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

SPD Mansa reveals the whole truth about the clash between farmers and police in Mansa
ਮਾਨਸਾ ਵਿਖੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਦੀ ਐਸਪੀਡੀ ਮਾਨਸਾ ਨੇ ਦੱਸੀ ਪੂਰੀ ਸੱਚਾਈ (ETV BHARAT (ਮਾਨਸਾ ,ਪੱਤਰਕਾਰ))

By ETV Bharat Punjabi Team

Published : Dec 5, 2024, 2:27 PM IST

Updated : Dec 5, 2024, 5:23 PM IST

ਮਾਨਸਾ :ਸੰਗਰੂਰ ਤੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਲੇਲੇਆਣਾ ਵਿਖੇ ਗੈਸ ਪਾਈਪ ਲੈਣ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਅਤੇ ਮਾਨਸਾ ਪੁਲਿਸ ਦੇ ਵਿਚਕਾਰ ਹੋਈ ਝੜਪ ਦੇ ਦੌਰਾਨ ਮਾਨਸਾ ਦੇ ਤਿੰਨ ਐਸਐਚਓ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚ ਐੱਸਐੱਚਓ ਭਿੱਖੀ ਦਲਬੀਰ ਸਿੰਘ ਦੀਆਂ ਦੋਨੋਂ ਬਾਹਾਂ ਟੁੱਟ ਚੁੱਕੀਆਂ ਹਨ। ਜਦਕਿ ਬੁਢਲਾਡਾ ਦੇ ਐੱਸਐੱਚਓ ਜਸਵੀਰ ਸਿੰਘ ਦੇ ਸਿਰ ਵਿੱਚ ਡੂੰਘੀਆਂ ਸੱਟਾਂ ਵੱਜੀਆਂ ਹਨ। ਜਿਸ ਨੂੰ ਲੈ ਕੇ ਮਾਨਸਾ ਦੇ ਐੱਸਪੀਡੀ ਮਨਮੋਹਨ ਸਿੰਘ ਨੇ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਹੈ।


ਪੁੁਲਿਸ ਨੇ ਦੱਸੀ ਇੱਕ-ਇੱਕ ਗੱਲ

ਐਸਪੀਡੀ ਨੇ ਦੱਸੀ ਪੂਰੀ ਸੱਚਾਈ (ETV BHARAT (ਮਾਨਸਾ ,ਪੱਤਰਕਾਰ))
ਕਿਸਾਨਾਂ ਨਾਲ ਹੋਈ ਝੜਪ ਤੋਂ ਬਾਅਦ ਮਾਨਸਾ ਵਿਖੇ ਐੱਸਪੀਡੀ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਸੰਗਰੂਰ ਜ਼ਿਲ੍ਹੇ ਵਿੱਚ 300 ਦੇ ਕਰੀਬ ਕਿਸਾਨ ਵੱਡੇ ਕਾਫਲੇ ਦੇ ਨਾਲ ਮਾਨਸਾ ਵੱਲ ਨੂੰ ਵਧ ਰਹੇ ਸਨ ਤਾਂ ਭਿੱਖੀ ਵਿਖੇ ਨਾਕੇ ਦੌਰਾਨ ਐੱਸਐੱਚਓ ਦਲਬੀਰ ਸਿੰਘ ਨੇ ਇਹਨਾਂ ਕਿਸਾਨਾਂ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨਾਂ ਵੱਲੋਂ ਉਹਨਾਂ ਦੇ ਨਾਲ ਬਹਿਸ ਕਰਦੇ ਹੋਏ ਪੁਲਿਸ ਉੱਪਰ ਗੱਡੀ ਚੜ੍ਹਾ ਦਿੱਤੀ। ਇਸ ਦੌਰਾਨ ਉਨ੍ਹਾਂ ਦੀਆਂ ਦੋਨੋਂ ਬਾਹਾਂ ਟੁੱਟ ਗਈਆਂ।

ਗੈਸ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਪੁਲਿਸ ਨਾਲ ਹੋਈ ਝੜਪ, 3 SHO ਹੋਏ ਗੰਭੀਰ ਜ਼ਖਮੀ

ਸਖ਼ਤ ਸੁਰੱਖਿਆ ਪਹਿਰੇ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਉਣ ਪਹੁੰਚੇ ਸੁਖਬੀਰ ਸਿੰਘ ਬਾਦਲ,ਪਰਿਵਾਰ ਨੇ ਵੀ ਮਾਂਜੇ ਭਾਂਡੇ

ਦੋ ਦਿਨ ਤੋਂ ਲਗਾਤਾਰ ਦਰਬਾਰ ਸਾਹਿਬ ਆਇਆ ਨਰਾਇਣ ਚੌਰਾ, ਫੋਨ 'ਤੇ ਗੱਲਬਾਤ ਕਰਦਾ ਰਿਹਾ, ਦੇਖੋ ਸੀਸੀਟੀਵੀ ਦੀਆਂ ਅਹਿਮ ਤਸਵੀਰਾਂ

ਪੁਲਿਸ ਨੁੰ ਡਿਉਟੀ ਕਰਨ ਤੋਂ ਰੋਕ ਰਹੇ ਸਨ ਕਿਸਾਨ

ਉਹਨਾਂ ਕਿਹਾ ਕਿ ਕਿਸਾਨਾਂ ਦਾ ਵੱਡਾ ਕਾਫਲਾ ਆਉਂਦਾ ਦੇਖ ਜਦੋਂ ਪੁਲਿਸ ਨੇ ਰੋਕਿਆ ਅਤੇ ਗੱਲ ਕਰਨੀ ਚਾਹੀ ਪਰ ਕਿਸਾਨਾਂ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ, ਡਾਂਗਾਂ ਵਰ੍ਹਾਈਆਂ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਜ਼ਖ਼ੀਮੀ ਕਰ ਦਿੱਤਾ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਆਪਣੇ ਅਧਿਕਾਰੀਆਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਐਸਐਚਓ ਦਲਬੀਰ ਸਿੰਘ ਨੂੰ ਬਠਿੰਡਾ ਵਰੈਫਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Last Updated : Dec 5, 2024, 5:23 PM IST

ABOUT THE AUTHOR

...view details