ਲੁਧਿਆਣਾ: ਏ.ਐਨ.ਟੀ.ਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਐਕਟੀਵਾ ਸਵਾਰ ਤਸਕਰ ਨੂੰ ਕਾਬੂ ਕੀਤਾ ਹੈ, ਜਿਸ ਦੇ ਕਬਜ਼ੇ ਵਿੱਚੋਂ 1 ਕਿੱਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕਾਬੂ ਕੀਤੇ ਗਏ ਤਸਕਰ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਟੀਟੂ ਦੇ ਰੂਪ ਵਿੱਚ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰ ਰਾਸ਼ਟਰੀ ਬਜ਼ਾਰ ਵਿੱਚ ਕਰੀਬ 6 ਕਰੋੜ ਰੁਪਏ ਦੱਸੀ ਜਾ ਰਹੀ ਹੈ।
1 ਕਿੱਲੋ 20 ਗ੍ਰਾਮ ਹੈਰੋਇਨ ਸਮੇਤ ਐਕਟਿਵਾ ਸਵਾਰ ਤਸਕਰ ਕਾਬੂ, ਹੈਰੋਇਨ ਦੀ ਕੀਮਤ ਲਗਭਗ 6 ਕਰੋੜ ਰੁਪਏ - SMUGGLER ARRESTED WITH HEROIN
ਲੁਧਿਆਣਾ ਵਿੱਚ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਦੇ ਨਾਲ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।
Published : Jan 14, 2025, 12:37 PM IST
ਤਸਕਰ ਕੋਲੋਂ ਹੈਰੋਇਨ ਬਰਾਮਦ
ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਏ.ਐਨ.ਟੀ.ਐਫ ਲੁਧਿਆਣਾ ਰੇਂਜ ਡੀਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਕੀਤੀ ਗਈ ਨਾਕੇਬੰਦੀ ਦੌਰਾਨ ਅਰੋੜਾ ਪੈਲਸ ਨਜ਼ਦੀਕ ਇੱਕ ਸਕੂਟਰੀ ਸਵਾਰ ਨੌਜਵਾਨ ਨੂੰ ਜਦੋਂ ਸ਼ੱਕ ਦੇ ਅਧਾਰ ਉੱਤੇ ਰੋਕ ਕੇ ਤਲਾਸ਼ੀ ਲੈ ਗਈ ਤਾਂ ਉਸ ਦੇ ਪਿੱਠੂ ਬੈਗ ਵਿੱਚੋਂ 1 ਕਿੱਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲਿਆ ਕਿ ਇਹ ਹੈਰੋਇਨ ਉਸ ਦੇ ਭਰਾ ਸੰਦੀਪ ਸਿੰਘ ਉਰਫ ਦੀਪੂ ਦੀ ਹੈ ਜੋ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬੰਦ ਹੈ।
- ਅਕਾਲੀ ਦਲ ਛੱਡ ਆਪ 'ਚ ਸ਼ਾਮਿਲ ਹੋਏ ਬੰਗਾ ਦੇ ਵਿਧਾਇਕ ਸੁੱਖੀ ਦੀ ਖੁੱਸੇਗੀ ਵਿਧਾਇਕੀ?, ਹਾਈ ਕੋਰਟ ਨੇ ਸਪੀਕਰ ਨੂੰ ਫ਼ੈਸਲਾ ਲੈਣ ਲਈ ਕਿਹਾ
- ਚਾਈਨਾ ਡੋਰ ਨੇ ਲਈ 18 ਸਾਲ ਦੇ ਨੌਜਵਾਨ ਦੀ ਜਾਨ,ਮ੍ਰਿਤਕ ਸੀ ਤਿੰਨ ਭੈਣਾਂ ਦਾ ਇਕਲੋਤਾ ਭਰਾ, ਪੁਲਿਸ ਦੇ ਦਾਅਵੇ ਹੋਏ ਫੇਲ੍ਹ
- ਅਜਨਾਲਾ ਸ਼ੂਗਰ ਮਿੱਲ ਪਹੁੰਚੇ ਕੁਲਦੀਪ ਧਾਲੀਵਾਲ, ਕਿਹਾ- ਲਗਾਈ ਜਾਵੇਗੀ ਨਵੀਂ ਮਸ਼ੀਨਰੀ, ਕਿਸਾਨੀ ਮੰਗਾਂ ਲਈ ਵੀ ਕਹੀਆਂ ਵੱਡੀਆਂ ਗੱਲਾਂ
ਦੱਸ ਦਈਏ ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਇਹ ਹੈਰੋਇਨ ਬਰਾਮਦ ਹੋਣ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਵੱਲੋਂ ਵੀ 5 ਕਿੱਲੋ ਹੈਰੋਇਨ ਸਮੇਤ 4 ਤਸਕਰ ਕਾਬੂ ਕੀਤੇ ਗਏ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਸੀ ਕਿ ਪੁਲਿਸ ਨੇ ਨਾਕਾਬੰਦੀ ਦੌਰਾਨ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। ਇੱਕ ਮਹਿਲਾ ਅਤੇ ਉਸ ਦਾ ਭਤੀਜਾ ਗੋਪੀ ਪਿੰਡ ਮੁਠਿਆਵਾਲਾ ਦਾ ਵਸਨੀਕ ਸੀ ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਹਨ ਅਤੇ ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਹੈ। ਜਿਸ ਕਾਰਨ ਇਨ੍ਹਾਂ ਦੇ ਪਾਕਿਸਤਾਨੀ ਸਮਗਲਰਾਂ ਨਾਲ ਲੰਬੇ ਸਮੇਂ ਤੋਂ ਸਬੰਧ ਚੱਲ ਰਹੇ ਸਨ।