ਫਰੀਦਕੋਟ: ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਕੋਈ ਉਮੀਦਵਾਰ ਆਪਣਾ ਜ਼ੋਰਾਂ ਸ਼ੋਰਾਂ ਨਾਲ ਪਰਚਾਰ ਕਰ ਰਿਹਾ ਹੈ ਤਾਂ ਕੋਈ ਆਪਣੇ ਦਫ਼ਤਰ ਦਾ ਉਦਘਾਟਨ ਕਰ ਰਿਹਾ ਹੈ। ਇਸ ਦੇ ਚੱਲਦੇ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਵਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।
ਹੰਸ ਰਾਜ ਹੰਸ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਕਰਵਾਏ ਸੁਖਮਨੀ ਸਾਹਿਬ ਦੇ ਪਾਠ ਸਮੇਂ ਮਰਿਯਾਦਾ ਭੰਗ ਕਰਨ ਦੇ ਲੱਗੇ ਦੋਸ਼ - Lok Sabha Elections - LOK SABHA ELECTIONS
ਲੋਕ ਸਭਾ ਚੋਣਾਂ ਦੇ ਚੱਲਦੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵਲੋਂ ਫਰੀਦਕੋਟ 'ਚ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਲਕਰਵਾਏ ਗਏ। ਇਸ ਦੌਰਾਨ ਸਿੱਖ ਪ੍ਰਚਾਰਕ ਵਲੋਂ ਮਰਿਯਾਦਾ ਭੰਗ ਕਰਨ ਦੇ ਦੋਸ਼ ਲਗਾਏ ਗਏ ਹਨ।
Published : May 3, 2024, 10:02 AM IST
ਮਰਿਯਾਦਾ ਭੰਗ ਕਰਨ ਦੇ ਦੋਸ਼: ਇਸ ਵਿਚਾਲੇ ਇੱਕ ਨੌਜਵਾਨ ਸਿੱਖ ਆਗੂ ਵਲੋਂ ਇਲਜ਼ਾਮ ਲਗਾਏ ਗਏ ਹਨ ਕਿ ਜਿਸ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਸੀ, ਉਥੇ ਮਰਿਯਾਦਾ ਦੀ ਪਾਲਣਾ ਨਹੀਂ ਕੀਤੀ ਗਈ। ਜਿਸ ਨੂੰ ਲੈਕੇ ਉਨ੍ਹਾਂ ਸਖ਼ਤ ਇਤਰਾਜ਼ ਜਾਹਿਰ ਕੀਤਾ ਹੈ।
ਸਿੱਖ ਪ੍ਰਚਾਰਕ ਨੇ ਕੀਤਾ ਵਿਰੋਧ: ਇਸ ਮੌਕੇ ਸਿੱਖ ਧਰਮ ਪ੍ਰਚਾਰਕ ਮਨਪ੍ਰੀਤ ਸਿੰਘ ਖਾਲਸਾ ਨੇ ਕਿਹਾ ਕੇ ਹੰਸ ਰਾਜ ਹੰਸ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਉਥੇ ਦੇਖਿਆ ਗਿਆ ਕਿ ਜਿਸ ਜਗ੍ਹਾ 'ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਸੀ, ਉਸ ਦੇ ਪਿੱਛੇ ਭਾਜਪਾ ਆਗੂਆਂ ਦੇ ਫਲੈਕਸ ਬੋਰਡ 'ਤੇ ਨੰਗੇ ਸਿਰ ਦੀਆਂ ਤਸਵੀਰਾਂ ਲੱਗੀਆਂ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਥਾਵਾਂ 'ਤੇ ਮਰਿਯਾਦਾ ਦਾ ਪਾਲਣ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕੇ ਮੰਦਭਾਗਾ ਹੈ ਕੇ ਚੋਣ ਪ੍ਰਚਾਰ ਸਮੇਂ ਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ ਪਰ ਮਰਿਯਾਦਾ ਭੰਗ ਕੀਤੀ ਜਾਂਦੀ ਹੈ। ਜਿਸ 'ਤੇ ਉਨ੍ਹਾਂ ਸਖ਼ਤ ਇਤਰਾਜ਼ ਜਤਾਉਂਦੇ ਹੋਏ, ਇਨ੍ਹਾਂ ਗੱਲਾਂ ਦਾ ਖਾਸ ਧਿਆਨ ਦੇਣ ਦੀ ਗੱਲ ਆਖੀ ਹੈ।
- ਹਾਦਸੇ 'ਚ ਧੀ ਤੋਂ ਬਾਅਦ ਮਾਂ ਦੀ ਵੀ ਗਈ ਜਾਨ, ਪਰਿਵਾਰ ਨੇ ਲਾਏ ਪੁਲਿਸ 'ਤੇ ਇਲਜ਼ਾਮ - Raod Accident Death
- ਪੰਜਾਬ ਮੌਸਮ ਅਪਡੇਟ; ਆਉਣ ਵਾਲੇ ਦਿਨਾਂ ਵਿੱਚ ਮੈਦਾਨੀ ਤੇ ਪਹਾੜੀ ਇਲਾਕਿਆਂ ਵਿੱਚ ਵਰ੍ਹੇਗਾ ਮੀਂਹ - Weather Update
- ਤਿੰਨ ਪਾਰਟੀ ਪ੍ਰਧਾਨਾਂ ਦੇ ਨਿਸ਼ਾਨੇ 'ਤੇ ਰਵਨੀਤ ਬਿੱਟੂ: ਸੁਖਬੀਰ, ਵੜਿੰਗ ਤੇ CM ਭਗਵੰਤ ਮਾਨ ਨੇ ਆਖ ਦਿੱਤੀਆਂ ਇਹ ਗੱਲਾਂ - Ludhiana road show