ਅੰਮ੍ਰਿਤਸਰ : ਬੀਤੇ ਦਿਨੀਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪ੍ਰਗਟਾਵਾ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਿੱਖ ਕੌਮ ਆਪਣੀ ਵੱਧ ਆਬਾਦੀ ਕਰਨ ਵਾਸਤੇ ਇਕ ਘਰ 'ਚ ਪੰਜ-ਪੰਜ ਬੱਚਿਆਂ ਨੂੰ ਜਨਮ ਦੇਵੇ। ਇਸ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੇ ਇਸ ਬਿਆਨ ਦੇ ਨਾਲ ਮੀਡੀਆ ਦੇ ਵਿੱਚ ਕਾਫੀ ਚਰਚਾ ਛਿੜੀ ਹੋਈ ਹੈ ਅਤੇ ਇਸ ਦੇ ਨਾਲ ਹੀ ਲੋਕ ਇਸ ਬਿਆਨ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਦੇਖ ਰਹੇ ਹਨ। ਉਕਤ ਬਿਆਨ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਹੁਣ ਸਿੱਖ ਆਗੂਆਂ ਵੱਲੋਂ ਇਸ ਸਬੰਧੀ ਆਪਣਾ ਤਰਕ ਰੱਖਿਆ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਬਿਆਨ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਕਿ ਕਈ ਤਰ੍ਹਾਂ ਦੇ ਤਰਕਸ਼ੀਲ ਲੋਕ ਇਸ ਗੱਲ ਦਾ ਗਲਤ ਅਰਥ ਨਹੀਂ ਕੱਢਣਗੇ ਤੇ ਤਰਕ ਵੀ ਦੇਣਗੇ।
ਸਿੱਖਾਂ ਨੂੰ 5 ਬੱਚੇ ਪੈਦਾ ਕਰਨ ਦੇ ਬਿਆਨ 'ਤੇ ਸ਼੍ਰੋਮਣੀ ਕਮੇਟੀ ਨੇ ਕੀਤੀ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂਮਾਂ ਦੀ ਹਿਮਾਇਤ - Baba Harnam Singh Dhuma statment - BABA HARNAM SINGH DHUMA STATMENT
Damdami Taksal Baba Harnam Singh Statement: ਗਿਆਨੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਹਰ ਸਿੱਖ ਪਰਿਵਾਰ ਨੂੰ 5 ਬੱਚੇ ਪੈਦਾ ਕਰਨੇ ਚਾਹੀਦੇ ਹਨ। ਧੁੰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਹੁਣ ਐਸ ਜੀ ਪੀਸੀ ਵੱਲੋਂ ਇਸ ਬਿਆਨ ਦੀ ਹਿਮਾਇਤ ਕੀਤੀ ਗਈ ਹੈ।
Published : May 9, 2024, 10:13 AM IST
|Updated : May 9, 2024, 11:32 AM IST
ਧੂਮਾ ਦੇ ਬਿਆਨ ਨੂੰ ਗਲਤ ਪੇਸ਼ ਕੀਤਾ ਜਾ ਰਿਹਾ : ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਬਾਬਾ ਧੂਮਾ ਵੱਲੋਂ ਜੋ ਵਿਚਾਰ ਪ੍ਰਗਟ ਕੀਤੇ ਗਏ ਨੇ ਉਹਨਾਂ ਨੇ ਉਸ ਸੰਦਰਭ ਵਿੱਚ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿੱਦਿਆ ਦਾ ਦਾਨ ਦਿੰਦੇ ਨੇ ਤੇ ਨਾਲ ਹੀ ਧਾਰਮਿਕ ਵਿੱਦਿਆ ਦੀ ਸਿਖਲਾਈ ਦਿੰਦੇ ਹਨ। ਕਿਉਂਕਿ ਟਕਸਾਲਾਂ ਦੇ ਵਿੱਚ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੇ ਹਨ। ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘੱਟ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ 'ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ, ਪਾਠੀ ਜਿੰਨੇ ਆ ਉਹ ਅੱਜ ਕੱਲ ਉਨ੍ਹਾਂ ਦੀ ਗਿਣਤੀ ਘੱਟ ਰਹੀ ਹੈ। ਇਸ ਗੱਲ ਨੂੰ ਮਦੇਨਜ਼ਰ ਰੱਖਦਿਆਂ ਉਹਨਾਂ ਨੇ ਗੱਲ ਕੀਤੀ ਹੈ ਅਤੇ ਉਹ ਸਕੂਲ ਵੀ ਚਲਾਉਂਦੇ ਨੇ, ਉਹ ਵਿਦਿਆਲਾ ਵੀ ਚਾਹੁੰਦੇ ਨੇ ਤੇ ਬੱਚਿਆਂ ਦੀ ਪਾਠਸ਼ਾਲਾ ਵੀ ਤਾਂ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ, ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ।
ਹਰ ਸਿੱਖ ਦੇ 5 ਬੱਚੇ ਹੋਣੇ ਚਾਹੀਦੇ ਹਨ:ਜ਼ਿਕਰਯੋਗ ਹੈ ਕਿ ਧੁੰਮਾ ਨੇ ਇੱਕ ਸਭਾ ਵਿੱਚ ਕਿਹਾ ਸੀ ਕਿ ਹਰ ਸਿੱਖ ਦੇ 5 ਬੱਚੇ ਹੋਣੇ ਚਾਹੀਦੇ ਹਨ। ਜੇ ਤੁਸੀਂ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਸਕਦੇ, ਤਾਂ ਉਨ੍ਹਾਂ ਨੂੰ ਮੈਨੂੰ ਦੇ ਦਿਓ। ਇੱਕ ਬੱਚਾ ਘਰ ਵਿੱਚ ਰੱਖੋ, 4 ਮੈਨੂੰ ਦੇ ਦਿਓ। ਮੈਨੂੰ ਇਨ੍ਹਾਂ ਬੱਚਿਆਂ ਵਿੱਚ ਭਵਿੱਖ ਨਜ਼ਰ ਆਉਂਦਾ ਹੈ। ਉਨ੍ਹਾਂ ਨੂੰ ਗੁਰਮਤਿ (ਧਾਰਮਿਕ) ਸਿੱਖਿਆ ਦਿੱਤੀ ਜਾਵੇਗੀ। ਇਨ੍ਹਾਂ ਵਿਚੋਂ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣ ਜਾਵੇਗਾ, ਕੋਈ ਗ੍ਰੰਥੀ ਹੋਵੇਗਾ, ਕੋਈ ਸ਼ਹੀਦ ਹੋਵੇਗਾ ਅਤੇ ਕੋਈ ਵਿਦਵਾਨ ਬਣ ਜਾਵੇਗਾ। ਮੈਂ ਉਨ੍ਹਾਂ ਨੂੰ ਗੁਰਮਤੀ ਵਿਦਵਾਨ ਬਣਾਵਾਂਗਾ, ਜੋ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪਛਾਣੇ ਜਾਣਗੇ।