ਪੰਜਾਬ

punjab

ETV Bharat / state

ਅੰਗਹੀਣ ਸ਼ਮਸ਼ੇਰ ਸਿੰਘ ਨੇ ਸੁਨਹਿਰੀ ਪੰਨਿਆਂ 'ਚ ਚਮਕਾਇਆ ਪਿੰਡ ਰੌਲੀ ਦਾ ਨਾਂ, ਕੈਨੇਡਾ 'ਚ ਹੋਣ ਵਾਲੀਆਂ ਖੇਡਾਂ ਲਈ ਹੋਈ ਚੋਣ - INTERNATIONAL GAMES HELD IN BAHRAIN

ਬਹਿਰੀਨ ਵਿੱਚ ਹੋਈਆਂ ਇੰਟਰਨੈਸ਼ਨਲ ਵਿੱਚ ਮੋਗਾ ਦੇ ਪਿੰਡ ਰੌਲੀ ਦੇ ਅੰਗਹੀਣ ਸ਼ਮਸ਼ੇਰ ਸਿੰਘ ਨੇ ਸ਼ਾਟਪੁੱਟ ਤੇ ਜੈਵਲਿਨ ਖੇਡਾਂ ਚੋਂ ਜਿੱਤੇ ਦੋ ਗੋਲਡ ਮੈਡਲ

AMPUTEE PLAYER SHAMSHER SINGH
ਸ਼ਮਸ਼ੇਰ ਸਿੰਘ ਨੇ ਸੁਨਹਿਰੀ ਪੰਨਿਆਂ 'ਚ ਚਮਕਾਇਆ ਪਿੰਡ ਰੌਲੀ ਦਾ ਨਾਂ (ETV Bharat (ਮੋਗਾ, ਪੱਤਰਕਾਰ))

By ETV Bharat Punjabi Team

Published : Dec 2, 2024, 11:04 PM IST

ਮੋਗਾ: ਬੀਤੇ ਦਿਨੀਂ ਬਹਿਰੀਨ ਵਿੱਚ ਹੋਈਆਂ ਇੰਟਰਨੈਸ਼ਨਲ ਖੇਡਾਂ ਵਿੱਚ ਵਿੱਚ ਤਾਈਕਮਾਂਡੋ ਖੇਡਾਂ ਵਿੱਚ ਵੀਲ ਚੈਅਰ 'ਤੇ ਅੰਗਹੀਣ ਸ਼ਮਸ਼ੇਰ ਸਿੰਘ ਨੇ ਵਧੀਆ ਖੇਡ ਦਾ ਪ੍ਰਦਰਸਨ ਕਰਕੇ ਗੋਲਡ ਮੈਡਲ ਹਾਸਿਲ ਕਰਕੇ ਪੰਜਾਬ ਅਤੇ ਪਿੰਡ ਰੌਲੀ ਦਾ ਨਾਂ ਜਿੱਥੇ ਸੁਨਹਿਰੀ ਪੰਨਿਆਂ ਵਿੱਚ ਚਮਕਾਇਆ ਹੈ। ਉੱਥੇ ਹੀ ਜਲੰਧਰ ਵਿੱਚ ਹੋਈਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਅਪੰਗ ਸ਼ਮਸ਼ੇਰ ਸਿੰਘ ਨੇ ਸ਼ਾਰਟਪੁਟ ਤੇ ਜੈਵਲਿਨ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲਡ ਮੈਡਲ ਜਿੱਤ ਕੇ ਪਿੰਡ ਰੌਲੀ ਦਾ ਨਾਂ ਰੋਸ਼ਨ ਕੀਤਾ ਹੈ। ਹੁਣ ਅੱਗੇ ਕੈਨੇਡਾ ਵਿੱਚ ਹੋਣ ਵਾਲੀਆਂ ਖੇਡਾਂ ਲਈ ਵੀ ਹੋਈ ਸ਼ਮਸ਼ੇਰ ਸਿੰਘ ਦੀ ਚੋਣ ਕੁਝ ਦਿਨਾਂ ਬਾਅਦ ਕੈਨੇਡਾ ਲਈ ਰਿਵਾਨਾ ਹੋਵੇਗਾ। ਵੱਖ-ਵੱਖ ਥਾਵਾਂ ਵਿੱਚ ਹੋਈਆਂ ਖੇਡਾਂ ਵਿੱਚ ਤਿੰਨ ਗੋਲਡ ਮੈਡਲ ਜਿੱਤ ਕੇ ਸ਼ਮਸ਼ੇਰ ਸਿੰਘ ਦਾ ਪਿੰਡ ਰੌਲੀ ਪਹੁੰਚਣ 'ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।

ਸ਼ਮਸ਼ੇਰ ਸਿੰਘ ਨੇ ਸੁਨਹਿਰੀ ਪੰਨਿਆਂ 'ਚ ਚਮਕਾਇਆ ਪਿੰਡ ਰੌਲੀ ਦਾ ਨਾਂ (ETV Bharat (ਮੋਗਾ, ਪੱਤਰਕਾਰ))

ਸ਼ਾਰਟਪੁਟ ਤੇ ਜੈਵਲਿਨ ਖੇਡਾਂ ਵਿੱਚ ਜਿੱਤੇ ਦੋ ਗੋਲਡ

ਮੀਡੀਆ ਨਾਲ ਗੱਲਬਾਤ ਕਰਦਿਆਂ ਅੰਗਹੀਣ ਖਿਡਾਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੇਰੇ ਇਥੋਂ ਤੱਕ ਪਹੁੰਚਣ ਵਿੱਚ ਮੇਰੇ ਮਾਤਾ ਮੇਰੇ ਪਿਤਾ ਤੇ ਮੇਰੀ ਕੋਚ ਮੈਡਮ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਮੈਂ ਬਹਿਰੀਨ ਵਿੱਚ ਹੋਏ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉੱਥੇ ਹੀ ਜਲੰਧਰ ਵਿੱਚ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ਼ਾਰਟਪੁਟ ਤੇ ਜੈਵਲਿਨ ਖੇਡਾਂ ਵਿੱਚ ਦੋ ਗੋਲਡ ਜਿੱਤੇ ਹਨ ਅਤੇ ਅੱਜ ਮੈਂ ਇੰਨਾਂ ਖੁਸ਼ ਹਾਂ ਕਿ ਮੇਰੇ ਪਿੰਡ ਵਾਸੀਆਂ ਨੇ ਮੈਨੂੰ ਏਨਾ ਮਾਣ 'ਤੇ ਸਨਮਾਨ ਦਿੱਤਾ। ਇਸ ਦਿਨ ਨੂੰ ਮੈਂ ਸਾਰੀ ਜ਼ਿੰਦਗੀ ਕਦੇ ਵੀ ਭੁੱਲਾ ਨਹੀਂ ਸਕਦਾ। ਇਸ ਮੌਕੇ 'ਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅੰਗਹੀਣ ਖਿਡਾਰੀਆਂ ਦੀ ਵੱਡੇ ਪੱਧਰ 'ਤੇ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖਿਡਾਰੀ ਵੀ ਗੋਲਡ ਜਿੱਤ ਕੇ ਭਾਰਤ ਦੇਸ਼ ਅਤੇ ਪੰਜਾਬ ਦਾ ਨਾਂ ਚਮਕਾ ਸਕਦੇ ਹਨ। ਇਸ ਮੌਕੇ ਸ਼ਮਸ਼ੇਰ ਸਿੰਘ ਨੇ ਆਪਣੀ ਕੋਚ ਮੈਡਮ ਤੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ।

ਮੇਰਾ 100% ਦਾਅਵਾ ਤੇ ਵਾਅਦਾ ਕਿ ਜਦੋਂ ਵੀ ਮੈ ਏਸ਼ੀਅਨ ਖੇਡਾਂ ਵਿੱਚ ਖੇਡਾਂਗਾ ਤਾਂ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਲੈ ਕੇ ਆਵਾਂਗਾ।- ਸ਼ਮਸ਼ੇਰ ਸਿੰਘ, ਅੰਗਹੀਣ ਖਿਡਾਰੀ

'ਸ਼ਮਸ਼ੇਰ ਸਿੰਘ ਦਾ ਇਲਾਜ ਕਰਵਾ ਕੇ ਤੁਰਨ ਦੇ ਕਾਬਲ ਬਣਾਇਆ'

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਦੇ ਪਿਤਾ ਪੰਜਾਬ ਪੁਲਿਸ ਦੇ ਸਿਪਾਹੀ ਜਸਵੀਰ ਸਿੰਘ ਨੇ ਕਿਹਾ ਕਿ ਅੱਜ ਮੈਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ, ਜਿਸ ਦੀ ਬਦੌਲਤ ਮੇਰੇ ਬੇਟੇ ਨੂੰ ਅਪੰਗ ਹੋਣਦੇ ਬਾਵਜੂਦ ਲੰਬਾ ਸਮਾਂ ਬੈਡ ਤੇ ਰਹਿਣ ਮਗਰੋਂ ਤੁਰਨਾ ਸਿਖਾਇਆ। ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸਿੰਘ ਸਹੀ ਬੋਲ ਵੀ ਨਹੀਂ ਸਕਦਾ ਸੀ, ਮੈਂ ਅਤੇ ਮੇਰੇ ਪਰਿਵਾਰ ਨੇ ਜਿੱਥੇ ਸ਼ਮਸ਼ੇਰ ਦਾ ਇਲਾਜ ਕਰਵਾ ਕੇ ਤੁਰਨ ਦੇ ਕਾਬਲ ਬਣਾਇਆ ਅਤੇ ਨਾਲ-ਨਾਲ ਉਸ ਨੂੰ ਖੇਡਾਂ ਨਾਲ ਵੀ ਜੋੜਿਆ। ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਇੰਨਾ ਖੁਸ਼ ਹਾਂ ਕਿ ਮੇਰੀ ਤੇ ਮੇਰੀ ਪਤਨੀ ਦੀ ਮਿਹਨਤ ਦਾ ਮੁੱਲ ਪਿਆ ਹੈ। ਸਾਡਾ ਬੇਟਾ ਸ਼ਮਸ਼ੇਰ ਜਿੱਥੇ ਬਹਿਰੀਨ ਵਿੱਚ ਹੋਏ ਮੁਕਾਬਲਿਆਂ ਵਿੱਚੋਂ ਤਾਈਕਮਾਂਡੋ ਖੇਡਾਂ ਵਿਚੋਂ ਇੱਕ ਗੋਲਡ ਮੈਡਲ ਜਿੱਤ ਕੇ ਲੈ ਕੇ ਆਇਆ। ਉੱਥੇ ਹੀ ਪੰਜਾਬ ਦੇ ਜਲੰਧਰ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਦੋ ਗੋਲਡ ਮੈਡਲ ਜਿੱਤ ਕੇ ਮੇਰੇ ਬੇਟੇ ਨੇ ਜ਼ਿਲ੍ਹਾ ਮੋਗਾ ਤੇ ਮੇਰੇ ਪਿੰਡ ਰੌਲੀ ਦਾ ਨਾਂ ਚਮਕਾਇਆ ਹੈ।

ਸ਼ਮਸ਼ੇਰ ਸਿੰਘ ਦਾ ਪਿੰਡ ਪਹੁੰਚਣ 'ਤੇ ਕੀਤਾ ਗਿਆ ਭਰਵਾਂ ਸਵਾਗਤ

ਇਸ ਮੌਕੇ ਤੇ ਸ਼ਮਸ਼ੇਰ ਸਿੰਘ ਦੇ ਪਿਤਾ ਨੇ ਪੰਜਾਬ ਸਰਕਾਰ ਤੇ ਰੋਸ਼ ਜਾਹਿਰ ਕਰਦਿਆਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਦਿਵਾਅੰਗ ਖਿਡਾਰੀਆਂ ਦੀ ਮਦਦ ਕਰਨ ਵਿੱਚ ਅਸਫਲ ਸਾਬਿਤ ਹੋਈ ਹੈ, ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਖਿਡਾਰੀ ਵੀ ਚੰਗੀਆਂ ਖੇਡਾਂ ਖੇਡ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਦੀ ਇਥੋਂ ਤੱਕ ਦੀ ਪ੍ਰਾਪਤੀ ਵਿੱਚ ਸਰਕਾਰ ਦਾ ਇੱਕ ਪਰਸੈਂਟ ਵੀ ਰੋਲ ਨਹੀਂ ਹੈ। ਇਸ ਮੌਕੇ ਤੇ ਜਸਵੀਰ ਸਿੰਘ ਨੇ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਵੱਖ-ਵੱਖ ਥਾਵਾਂ 'ਤੇ ਹੋਏ ਮੁਕਾਬਲਿਆਂ 'ਚ ਤਿੰਨ ਗੋਲਡ ਮੈਡਲ ਜਿੱਤਣ ਉਪਰੰਤ ਸ਼ਮਸ਼ੇਰ ਸਿੰਘ ਦਾ ਪਿੰਡ ਪਹੁੰਚਣ 'ਤੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਭਰਵਾਂ ਸਨਮਾਨ ਕੀਤਾ।

ਅੰਗਹੀਣ ਹੋਣ ਦੇ ਬਾਵਜੂਦ ਵੀ ਕੀਤਾ ਵਧੀਆ ਖੇਡ ਦਾ ਪ੍ਰਦਰਸ਼ਨ

ਇਸ ਮੌਕੇ ਤੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਕੋਕੀ ਨੇ ਕਿਹਾ ਕਿ ਅੱਜ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਹੋਣ ਖਿਡਾਰੀ ਸ਼ਮਸ਼ੇਰ ਸਿੰਘ ਨੇ ਅੰਗਹੀਣ ਹੋਣ ਦੇ ਬਾਵਜੂਦ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਬਹਿਰੀਨ ਵਿੱਚ ਹੋਏ ਮੁਕਾਬਲਿਆਂ ਵਿੱਚੋਂ ਗੋਲਡ ਮੈਡਲ ਜਿੱਤਿਆ ਅਤੇ ਜਲੰਧਰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਦੋ ਗੋਲਡ ਜਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਅਜਿਹੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਹਮੇਸ਼ਾਂ ਤਤਪਰ ਹੈ ਅਤੇ ਅਜਿਹੇ ਖਿਡਾਰੀ ਆ ਦੀ ਕਿਸੇ ਤਰਾ ਦੀ ਕੋਈ ਵੀ ਜਰੂਰਤ ਹੋਵੇ ਪੰਚਾਇਤ ਅੱਗੇ ਹੋ ਕੇ ਉਸ ਪੂਰੀ ਕਰੇਗੀ।

ABOUT THE AUTHOR

...view details