ਪੰਜਾਬ

punjab

ETV Bharat / state

ਸ੍ਰੀ ਅਕਾਲ ਤਖਤ ਸਾਹਿਬ ਖ਼ਿਲਾਫ਼ ਆਈ ਟਿੱਪਣੀ 'ਤੇ SGPC ਦੇ ਮੈਂਬਰ ਗਰੇਵਾਲ ਨੇ ਦਿੱਤਾ ਮਸ਼ਵਰਾ - Gurcharan Singh Grewal reaction

Gurcharan Singh Grewal reaction: ਅੰਮ੍ਰਿਤਸਰ ਵਿਖੇ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਆਈ ਟਿੱਪਣੀ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇੱਕ ਮਸ਼ਵਰਾ ਦਿੱਤਾ ਹੈ। ਪੜ੍ਹੋ ਪੂਰੀ ਖਬਰ...

Gurcharan Singh Grewal reaction
SGPC ਦੇ ਮੈਂਬਰ ਗਰੇਵਾਲ ਨੇ ਦਿੱਤਾ ਮਸ਼ਵਰਾ (ETV Bharat (ਪੱਤਰਕਾਰ, ਅੰਮ੍ਰਿਤਸਰ))

By ETV Bharat Punjabi Team

Published : Sep 30, 2024, 4:58 PM IST

ਅੰਮ੍ਰਿਤਸਰ:ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਇੱਕ ਨਵੀਂ ਚਰਚਾ ਦੇਖਣ ਨੂੰ ਆ ਰਹੀ ਹੈ ਕਿ ਕੁਛ ਵਿਅਕਤੀਆਂ ਵੱਲੋਂ ਬੀਬੀ ਜਗੀਰ ਕੌਰ ਜੀ ਦੇ ਬਾਰੇ ਦੇ ਵਿੱਚ ਇੱਕ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪਹੁੰਚੇ ਹਨ। ਉਸ ਸ਼ਿਕਾਇਤ ਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਬੀ ਜਗੀਰ ਕੌਰ ਨੂੰ ਦਿੱਤੇ ਸਪੱਸ਼ਟੀ ਕਰਨ ਲਈ ਹਫਤੇ ਦੇ ਅੰਦਰ ਦੇਣ ਲਈ ਆਏ ਜਥੇਦਾਰ ਸਾਹਿਬ ਦੇ ਬਿਆਨ ਬਾਰੇ ਇਹ ਨੁਕਤਾ ਚੀਨੀ ਕਾਫੀ ਵੱਡੀ ਪੱਧਰ 'ਤੇ ਹੋਣੀ ਸ਼ੁਰੂ ਹੋ ਗਈ ਹੈ।

'ਵਿਰੋਧੀ ਲੋਕ ਕੁਝ ਵੀ ਬੋਲਣ'

ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਬੀਬੀ ਜਗੀਰ ਕੌਰ ਜੀ ਜਿੰਨਾਂ ਨੂੰ ਇਹ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੇ ਬੜੇ ਸਤਿਕਾਰ ਨਾਲ ਇਹ ਗੱਲ ਕਹੀ ਹੈ ਕਿ ਵਿਰੋਧੀ ਲੋਕ ਕੁਝ ਵੀ ਬੋਲਣ ਮੈਂ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਾਂਗੀ। ਉਸ ਤੋਂ ਇਲਾਵਾ ਜਿਹੜੇ ਸਾਡੇ ਅਕਾਲੀ ਦਲ ਦੀ ਸੁਧਾਰ ਲਹਿਰ ਦੇ ਮੁਖੀ ਨੇ ਵਡਾਲਾ ਸਾਹਿਬ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਕਰ ਰਹੇ ਹਨ।

SGPC ਦੇ ਮੈਂਬਰ ਗਰੇਵਾਲ ਨੇ ਦਿੱਤਾ ਮਸ਼ਵਰਾ (ETV Bharat (ਪੱਤਰਕਾਰ, ਅੰਮ੍ਰਿਤਸਰ))

ਪ੍ਰਧਾਨ ਦੇ ਖਿਲਾਫ ਇੱਕ ਸ਼ਿਕਾਇਤ ਕੀਤੀ

ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਮੈਨੂੰ ਇਨ੍ਹਾਂ ਤੋਂ ਇਸ ਤਰ੍ਹਾਂ ਦੀ ਆਸ ਨਹੀਂ ਹੈ ਕਿ ਪਿਛਲੇ ਦਿਨੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਡਾਲਾ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਸਤਿਕਾਰਯੋਗ ਸਾਹਿਬਾਨ ਨੇ ਇਹ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਇੱਕ ਸ਼ਿਕਾਇਤ ਕੀਤੀ ਸੀ। ਉਸ ਸ਼ਿਕਾਇਤ 'ਤੇ ਤੁਰੰਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਤਾਂ ਇਸ ਗੱਲ 'ਤੇ ਬੜੀ ਵਿਸ਼ਵਾਸਯੋਗਤਾ ਪ੍ਰਗਟ ਕੀਤੀ ਗਈ ਅਤੇ ਇਸ ਗੱਲ ਦੀ ਵੱਡੀ ਸ਼ਲਾਗਾ ਕੀਤੀ ਗਈ ਹੈ।

ਬੀਬੀ ਜੰਗੀਰ ਕੌਰ ਬਾਰੇ ਸ਼ਿਕਾਇਤ

ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਜਥੇਦਾਰ ਸਾਹਿਬ ਇਹ ਸਹੀ ਫੈਸਲਾ ਕਰ ਰਹੇ ਹਨ ਅਤੇ ਸਹੀ ਰਸਤਾ ਤੌਰ 'ਤੇ ਉਹ ਵੀ ਤੁਸੀਂ ਸ਼ਿਕਾਇਤ ਦਿੱਤੀ ਸੀ ਅਤੇ ਉਹ ਸ਼ਿਕਾਇਤ 'ਤੇ ਜਥੇਦਾਰ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਸੀ। ਉਨ੍ਹਾਂ ਦੱਸਿਆ ਕਿ ਮੈਂ ਨਹੀਂ ਜਾਣਦਾ ਕੌਣ ਹਨ ਜਿਨ੍ਹਾਂ ਨੇ ਅੱਜ ਵੀ ਬੀਬੀ ਜੰਗੀਰ ਕੌਰ ਬਾਰੇ ਸ਼ਿਕਾਇਤ ਕੀਤੀ ਹੈ। ਕਿਹਾ ਕਿ ਸਤਿਕਾਰਯੋਗ ਬੀਬੀ ਜਗੀਰ ਕੌਰ ਦੇ ਮਾਮਲੇ ਵਿੱਚ ਸਾਨੂੰ ਅਕਾਲ ਤਖ਼ਤ 'ਤੇ ਬੜੀਆ ਵੱਡੀਆ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਕਾਰਗੁਜ਼ਾਰੀ ਵਿੱਚ ਟਿੱਪਣੀ

ਗਰੇਵਾਲ ਨੇ ਕਿਹਾ ਕਿ ਵਡਾਲਾ ਸਾਹਿਬ ਤੇ ਉਨ੍ਹਾਂ ਦੇ ਹੋਰ ਸਾਥੀ ਜਥੇਦਾਰ ਸਾਹਿਬ ਦੀ ਇਸ ਕਾਰਵਾਈ 'ਤੇ ਟਿੱਪਣੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਉਹ ਵਿਰੋਧ ਦੇ ਉਤਰੇ ਹਨ, ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇ ਕੋਈ ਤੁਹਾਡੇ ਮਨ ਦੇ ਅੰਦਰ ਖਿਆਲ ਹੈ ਜਾਂ ਕੋਈ ਵਿਚਾਰ ਹੈ ਤੇ ਤੁਸੀਂ ਜਥੇਦਾਰ ਸਾਹਿਬ ਨੂੰ ਕਿੰਨੀ ਵਾਰ ਮਿਲੇ ਹੋ ਤੇ ਕਿੰਨੀ ਵਾਰ ਤੁਸੀਂ ਮਿਲਣਾ ਹੈ। ਹੁਣ ਵੀ ਉਹਨਾਂ ਨੂੰ ਮਿਲ ਕੇ ਇਸ ਗੱਲ ਦੇ ਬਾਰੇ ਵਿੱਚ ਗੱਲ ਕਰ ਸਕਦੇ ਹੋ। ਇਹ ਇਸ ਤਰ੍ਹਾਂ ਜਨਤਕ ਤੌਰ 'ਤੇ ਜਥੇਦਾਰ ਸਾਹਿਬ ਦਾ ਵਿਰੋਧ ਕਰਨਾ ਉਨ੍ਹਾਂ ਦੇ ਫੈਸਲਿਆਂ ਦਾ ਵਿਰੋਧ ਕਰਨਾ, ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਟਿੱਪਣੀ ਉਠਾਉਣੀ ਇਹ ਠੀਕ ਨਹੀਂ ਹੈ।

ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ

ਗਰੇਵਾਲ ਨੇ ਕਿਹਾ ਕਿ ਮੈਨੂੰ ਲੱਗਦਾ ਵੀ ਸਾਡੇ ਲਈ ਇਹ ਸਾਰਾ ਕੁਝ ਸ਼ੋਭਾ ਨਹੀਂ ਦਿੰਦਾ ਹੈ। ਉਨ੍ਹਾਂ ਨੇ ਹੱਥ ਜੋੜ ਕੇ ਬੇਨਤੀ ਕਰਦਿਆ ਕਿਹਾ ਕਿ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਉਹੀ ਹਨ, ਜਿੰਨ੍ਹਾਂ ਦੇ ਇਸ ਫੈਸਲੇ 'ਤੇ ਤੁਸੀਂ ਸਮਰਥਨ ਦਿੱਤਾ ਸੀ। ਪਿੱਛੇ ਕੀਤੇ ਗਏ ਫੈਸਲਿਆਂ 'ਤੇ ਅੱਜ ਜੇਕਰ ਉਨ੍ਹਾਂ ਨੇ ਕੋਈ ਸਪੱਸ਼ਟੀਕਰਨ ਮੰਗਿਆ ਹੈ ਤਾਂ ਉੱਥੇ ਤੁਹਾਨੂੰ ਕੰਡਾ ਚੁਭਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਕਿ ਇਹ ਗੱਲ ਚੰਗੀ ਨਹੀਂ ਆਓ ਆਪਾਂ ਸਾਰੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਵੀ ਹੋਈਏ। ਉਨ੍ਹਾਂ ਕਿਹਾ ਕਿ ਸਨਮਾਨ ਅਤੇ ਮਾਣ ਬਹਾਲ ਰੱਖਦੇ ਹਾਂ, ਸਿਆਸਤ ਦੇ ਵਿੱਚ ਧਰਮ ਦੇ ਅਧੀਨ ਲੈ ਕੇ ਸਿਆਸਤ ਕਰਨ ਦੀ ਗੱਲ ਕਰੀਏ, ਇਹ ਮੇਰਾ ਮਸ਼ਵਰਾ ਮੈਨੂੰ ਲੱਗਦਾ ਵਡਾਲਾ ਸਾਹਿਬ ਤੇ ਉਨ੍ਹਾਂ ਦੇ ਸਾਥੀ ਪਿਆਰ ਸਹਿਤ ਪ੍ਰਵਾਨ ਕਰਨਗੇ।

ABOUT THE AUTHOR

...view details