ਅੰਮ੍ਰਿਤਸਰ:ਪੰਜਾਬ ਵਿੱਚ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਸਕੂਲ ਬਣਾਏ ਜਾਣ ਅਤੇ ਸਕੂਲ ਦੇ ਵਿੱਚ ਉੱਚੇ ਸਿੱਖਿਆ ਦੇਣ ਦੀ ਗੱਲ ਕੀਤੀ ਜਾਂਦੀ ਹੋਵੇ। ਪਰ ਇਸ ਤੋਂ ਸੱਚਾਈ ਕੋਸਾਂ ਦੂਰ ਨਜ਼ਰ ਆ ਰਹੀ ਹੈ, ਉੱਥੇ ਦੂਸਰੇ ਪਾਸੇ ਵਿਦੇਸ਼ ਤੋਂ ਆਈ ਹੋਈ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਉਨ੍ਹਾਂ ਗਰੀਬ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਬੱਚੇ ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਹਨ ਅਤੇ ਅਵਲ ਆਉਂਦੇ ਹਨ ਉੱਥੇ ਹੀ ਇਸ ਸੰਸਥਾ ਵੱਲੋਂ ਅੱਜ ਕਰੀਬ ਪੰਜ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਅਤੇ ਜਿੰਨੀ ਦੇਰ ਤੱਕ ਇਹ ਬੱਚੇ ਪੜਦੇ ਰਹਿਣਗੇ, ਓਨੀ ਦੇਰ ਤੱਕ ਸਕਾਲਰਸ਼ਿਪ ਦੇਣ ਦੀ ਗੱਲ ਕੀਤੀ ਗਈ ਹੈ। ਉੱਥੇ ਹੀ ਵਿਦੇਸ਼ ਤੋਂ ਆਈ ਹੋਈ ਇਸ ਸਮਾਜ ਸੇਵੀ ਸੰਸਥਾ ਵੱਲੋਂ ਪੰਜਾਬ ਵਿੱਚ ਹੋਰ ਵੀ ਜੋ ਵੱਡੇ ਕੋਹੜ ਹਨ। ਉਨ੍ਹਾਂ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ। ਜਿਸ ਵਿੱਚ ਸਭ ਤੋਂ ਵੱਡਾ ਕੋਹੜ ਨਸ਼ਾ ਦੱਸਿਆ ਜਾ ਰਿਹਾ ਹੈ ਅਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹੁਣ ਵਿਦੇਸ਼ ਤੋਂ ਡਾਕਟਰ ਪੰਜਾਬ ਪਹੁੰਚਣਗੇ।
ਪੜ੍ਹਾਈ ਨੂੰ ਲੈ ਕੇ ਜੋ ਹਾਲਾਤ ਹਨ ਉਸ ਨੂੰ ਸੁਧਾਰਨ ਦੀ ਜਰੂਰਤ:ਪੰਜਾਬ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਹਨ, ਜਿਨਾਂ ਨੂੰ ਪੈਸੇ ਦੀ ਕਿੱਲਤ ਕਰਕੇ ਆਪਣੀ ਪੜ੍ਹਾਈ ਰਸਤੇ ਵਿੱਚ ਹੀ ਛੱਡਣੀ ਪੈਂਦੀ ਹੈ। ਉੱਥੇ ਹੀ ਵਿਦੇਸ਼ ਚ ਬੈਠੇ ਹੋਏ ਐਨ.ਆਰ.ਆਈ. ਹਮੇਸ਼ਾ ਹੀ ਉਨ੍ਹਾਂ ਬੱਚਿਆਂ ਦਾ ਸਾਥ ਦੇਣ ਲਈ ਤਿਆਰ ਰਹਿੰਦੇ ਹਨ, ਜਿਨ੍ਹਾਂ ਦਾ ਪੜ੍ਹਾਈ ਵੱਲ ਧਿਆਨ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੀ ਹੀ ਇੱਕ ਸੰਸਥਾ ਜਿਸ ਵੱਲੋਂ ਅੱਜ ਇੱਕ ਪਹਿਲਕਰਮੀ ਕਰਦੇ ਹੋਏ ਅੰਮ੍ਰਿਤਸਰ ਦੇ ਨਜ਼ਦੀਕ ਪੰਜ ਦੇ ਕਰੀਬ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ। ਉੱਥੇ ਹੀ ਪੱਤਰਕਾਰ ਨਾਲ ਜਾਣਕਾਰੀ ਦਿੰਦੇ ਹੋਏ ਇਸ ਸੰਸਥਾ ਦੇ ਆਗੂ ਨੇ ਦੱਸਿਆ ਕਿ ਇਹ ਸਾਰੀ ਪ੍ਰੇਰਨਾ ਉਨ੍ਹਾਂ ਨੂੰ ਅਮਰੀਕਾ 'ਚ ਬੈਠੇ ਹੋਏ ਉਸ ਸਮੇਂ ਤਰਨਜੀਤ ਸਿੰਘ ਸੰਧੂ ਨੇ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਕੋਹੜ ਹੈ ਅਤੇ ਪੜ੍ਹਾਈ ਨੂੰ ਲੈ ਕੇ ਜੋ ਹਾਲਾਤ ਹਨ ਉਸ ਨੂੰ ਸੁਧਾਰਨ ਦੀ ਜਰੂਰਤ ਹੈ।
ਅਮਰੀਕਾ ਤੋਂ ਆਏ ਸਿੱਖਸ ਆਫ ਅਮੇਰੀਕਨ ਵੱਲੋਂ ਬੱਚਿਆਂ ਨੂੰ ਵੰਡੇ ਗਏ ਵਜੀਫੇ, ਨਸ਼ਾ ਖਤਮ ਕਰਨ ਦੀ ਵੀ ਕਹੀ ਗੱਲ - Stipends distributed to children - STIPENDS DISTRIBUTED TO CHILDREN
Stipends distributed to children: ਅੰਮ੍ਰਿਤਸਰ ਵਿੱਚ ਤਰਨਜੀਤ ਸਿੰਘ ਸੰਧੂ ਦੀ ਤਰਜੀਹ ਤੇ ਅਮਰੀਕਾ ਤੋਂ ਆਏ ਸਿੱਖਸ ਆਫ ਅਮੇਰੀਕਨ ਡਾਕਟਰ ਵੱਲੋਂ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ। ਉਨ੍ਹਾਂ ਕਿਹਾ ਜਿੰਨੀ ਦੇਰ ਤੱਕ ਇਹ ਬੱਚੇ ਪੜਦੇ ਰਹਿਣਗੇ, ਓਨੀ ਦੇਰ ਤੱਕ ਸਕਾਲਰਸ਼ਿਪ ਦੇਣ ਦੀ ਗੱਲ ਕੀਤੀ ਗਈ ਹੈ। ਉੱਥੇ ਹੀ ਵਿਦੇਸ਼ ਤੋਂ ਆਈ ਹੋਈ ਇਸ ਸਮਾਜ ਸੇਵੀ ਸੰਸਥਾ ਵੱਲੋਂ ਪੰਜਾਬ ਵਿੱਚ ਹੋਰ ਵੀ ਜੋ ਵੱਡੇ ਕੋਹੜ ਹਨ। ਉਨ੍ਹਾਂ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ। ਪੜ੍ਹੋ ਪੂਰੀ ਖਬਰ...
Published : May 27, 2024, 4:11 PM IST
'ਇੱਕ ਟੀਮ ਦਾ ਅੰਮ੍ਰਿਤਸਰ ਦੇ ਵਿੱਚ ਗਠਨ': ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਇਸ ਦੀ ਸ਼ੁਰੂਆਤ ਕੀਤੀ ਹੈ ਅਤੇ ਅਸੀਂ 100 ਦੇ ਕਰੀਬ ਬੱਚਿਆਂ ਨੂੰ ਸਕਾਲਰਸ਼ਿਪ ਦਵਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਦੀ ਇੱਕ ਟੀਮ ਵੀ ਅਸੀਂ ਅੰਮ੍ਰਿਤਸਰ ਦੇ ਵਿੱਚ ਗਠਨ ਕਰਾਂਗੇ ਤਾਂ ਜੋ ਕਿ ਬੱਚੇ ਉਨ੍ਹਾਂ ਨਾਲ ਸੰਪਰਕ ਕਰਕੇ ਇਸਦਾ ਲਾਭ ਲੈ ਸਕਣ। ਅੱਗੇ ਬੋਲਦੇ ਹੋਏ ਇਸ ਸੰਸਥਾ ਦੇ ਆਗੂ ਨੇ ਦੱਸਿਆ ਕਿ ਅਸੀਂ ਇਸ ਤੋਂ ਬਾਅਦ ਬੱਚਿਆਂ ਦਾ ਟੀਚਾ ਲੈ ਕੇ ਚੱਲ ਰਹੇ ਹਾਂ ਅਤੇ ਸਾਨੂੰ ਆਸ ਹੈ ਕਿ ਪੰਜਾਬ ਵਿੱਚ ਅਸੀਂ ਬੱਚਿਆਂ ਨੂੰ ਪੂਰਨ ਸਿੱਖਿਆ ਜਰੂਰ ਦਵਾਂਗੇ। ਉੱਥੇ ਹੀ ਉਨ੍ਹਾਂ ਵੱਲੋਂ ਪੰਜਾਬ ਵਿੱਚ ਵਧ ਰਹੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਵਾਸਤੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਕੋਹੜ ਨੂੰ ਵਿਦੇਸ਼ ਵਿੱਚ ਬੈਠੇ ਹੋਏ ਡਾਕਟਰਾਂ ਦੀ ਮਦਦ ਦੇ ਨਾਲ ਪੰਜਾਬ ਵਿੱਚ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ। ਉੱਥੇ ਇਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਭਗਤਾਂ ਵਾਲੇ ਡੰਪ ਦੇ ਨਜ਼ਦੀਕ ਵੀ ਜਲਦ ਇੱਕ ਮੈਡੀਕਲ ਕੈਂਪ ਵੀ ਲਗਾਵਾਂਗੇ ਅਤੇ ਇਸ ਭਗਤਾਂ ਵਾਲੇ ਡੰਪ ਨੂੰ ਵੀ ਦੂਰ ਕਰਨ ਲਈ ਸਰਕਾਰ ਅੱਗੇ ਪ੍ਰਪੋਜਲ ਜਰੂਰ ਰੱਖਾਂਗੇ।
'ਬੱਚਿਆਂ ਨੂੰ 10 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦਿੱਤੀ' : ਇੱਥੇ ਦੱਸਣ ਯੋਗ ਹੈ ਕੀ ਬੇਸ਼ੱਕ ਵਿਦੇਸ਼ ਵਿੱਚੋਂ ਆਈ ਹੋਈ ਇਸ ਸੰਸਥਾ ਵੱਲੋਂ ਬੱਚਿਆਂ ਨੂੰ 10 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ ਹੋਵੇ। ਪਰ ਚੋਣ ਜਾਪਤਾ ਲੱਗਣ ਦੇ ਬਾਵਜੂਦ ਇਸ ਸਕਾਲਰਸ਼ਿਪ ਦਿੱਤੀ ਗਈ ਹੈ। ਹਾਲਾਂਕਿ ਤਰਨਜੀਤ ਸਿੰਘ ਸੰਧੂ ਦਾ ਨਾਮ ਲੈਂਦਿਆ ਹੋਇਆ ਬੇਸ਼ੱਕ ਇਸ ਸੰਸਥਾ ਵੱਲੋਂ ਤਰਨਜੀਤ ਸਿੰਘ ਸੰਧੂ ਅਤੇ ਚੋਣਾਂ ਨੂੰ ਇੱਕ ਨਜ਼ਰ ਨਾਲ ਵੇਖਣ ਤੋਂ ਲੋਕਾਂ ਨੂੰ ਗੁਰੇਜ ਕਰਨ ਲਈ ਅਪੀਲ ਵੀ ਕੀਤੀ ਗਈ। ਪਰ ਇਸ ਸੰਸਥਾ ਵੱਲੋਂ ਲਗਾਤਾਰ ਹੀ ਤਰਨਜੀਤ ਸਿੰਘ ਸੰਧੂ ਦਾ ਨਾਮ ਜੋਰਾਂ-ਸ਼ੋਰਾਂ ਨਾਲ ਇਸ ਪ੍ਰੈਸ ਕਾਨਫਰੰਸ ਵਿੱਚ ਵੀ ਚੁੱਕਿਆ ਗਿਆ ਹੁਣ ਵੇਖਣਾ ਹੋਵੇਗਾ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਜੋ ਸਕਾਲਰਸ਼ਿਪ ਦਿੱਤੀ ਗਈ ਹੈ। ਬੱਚਿਆਂ ਨੂੰ ਉਸਨੂੰ ਲੈ ਕੇ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਇਸ ਉੱਤੇ ਕੋਈ ਐਕਸ਼ਨ ਲੈਂਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਪਰ ਬੱਚਿਆਂ ਦੇ ਸੁਨਹਿਰੇ ਭਵਿੱਖ ਵਾਸਤੇ ਹੁਣ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ ਅਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਵਿਦੇਸ਼ 'ਚ ਬੈਠੇ ਹੋਏ ਡਾਕਟਰ ਵੀ ਜਲਦ ਪੰਜਾਬ ਪਹੁੰਚਣਗੇ ਅਤੇ ਨਸ਼ੇ 'ਚ ਗਰਗ ਪੰਜਾਬ ਨੂੰ ਦੁਬਾਰਾ ਤੋਂ ਹੱਸਦਾ-ਵਸਦਾ ਪੰਜਾਬ ਬਣਾਉਣਗੇ। ਇਹ ਤਾਂ ਸਮਾਂ ਹੀ ਦੱਸੇਗਾ ਪਰ ਅੱਜ ਪੰਜ ਦੇ ਕਰੀਬ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ ਇਸ ਸਮਾਜ ਸੇਵੀ ਸੰਸਥਾ ਨੇ ਇੱਕ ਪਹਿਲ ਕਰਮੀ ਕੀਤੀ ਹੈ।
- ਬਿਕਰਮ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਰਵਨੀਤ ਬਿੱਟੂ ਨੂੰ ਜਿਤਾਉਣ ਦੀ ਕਹੀ ਗੱਲ - Press conference in Ludhiana
- ਕੇਜਰੀਵਾਲ ਤੇ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਪਹਿਲਾਂ ਹੀ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ - Kejriwal Bhagwant Mann road show
- ਫਾਜ਼ਿਲਕਾ ਪੁਲਿਸ ਤੇ ਬੀ.ਐਸ.ਐਫ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਮੱਗਲਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼, 7 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ - Fazilka Police arrest 7 smuggler