ਪੰਜਾਬ

punjab

ETV Bharat / state

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਨੇ ਸੰਗਤਾਂ ਨੂੰ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦਿੱਤੀਆਂ ਵਧਾਈਆਂ - sampuranta Diwas

Sampuranta Diwas Of Sri Guru Granth Sahib Ji: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਾਵਨ ਧਰਤੀ ਉੱਤੇ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੱਤੀ ਹੈ। ਪੜ੍ਹੋ ਪੂਰੀ ਖਬਰ...

sampuranta Diwas
ਸੰਪੂਰਨਤਾ ਦਿਵਸ ਦੀਆਂ ਦਿੱਤੀਆਂ ਵਧਾਈਆਂ (ETV Bharat)

By ETV Bharat Punjabi Team

Published : Aug 29, 2024, 12:17 PM IST

ਸੰਪੂਰਨਤਾ ਦਿਵਸ ਦੀਆਂ ਦਿੱਤੀਆਂ ਵਧਾਈਆਂ (ETV Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ/ਬਠਿੰਡਾ:ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਦੇਸ਼ ਵਿਦੇਸ਼ ਵਿੱਚ ਵੱਸ ਰਹੀਆਂ ਸਮੂਹ ਗੁਰੂ ਨਾਨਕ ਨਾਲ ਲੇਵਾ ਸੰਗਤਾਂ ਨੂੰ ਵਧਾਈ ਦਿੱਤੀ। ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਵੀ ਸਿੱਖ ਸੰਗਤਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ ਗਈ ਹੈ। ਗਿਆਨੀ ਰਘਬੀਰ ਸਿੰਘ ਵੱਲੋਂ ਜਿੱਥੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਿਵਸ ਦੇ ਮੌਕੇ 'ਤੇ ਵਧਾਈ ਦਿੱਤੀ ਗਈ। ਉੱਥੇ ਹੀ ਦੁਨਿਆਵੀ ਗੁਰੂਆਂ ਨੂੰ ਛੱਡਣ ਵਾਸਤੇ ਵੀ ਲੋਕਾਂ ਨੂੰ ਅਪੀਲ ਕੀਤੀ ਗਈ।

ਸੱਚੇ ਪਾਤਸ਼ਾਹ ਦੀ ਪਾਵਨ ਬਾਣੀ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੰਪੂਰਨਤਾ ਦਿਵਸ ਦੀ ਸਮੂਹ ਗੁਰੂ ਨਾਨਕ ਨਾਮ ਸੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ-ਬਹੁਤ ਵਧਾਈ ਹੈ। ਇਹ ਪਾਵਨ ਦਿਹਾੜਾ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਾਵਨ ਧਰਤੀ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨਤਾ ਬਖਸ਼ੀ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਨਿਯੁਕਤ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਸਹਿ ਲਿਖਾਰੀ ਨਿਯੁਕਤ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਸ਼ਾਮਿਲ ਕੀਤਾ।

ਸੰਪੂਰਨਤਾ ਦਿਵਸ ਦੀਆਂ ਦਿੱਤੀਆਂ ਵਧਾਈਆਂ (ETV Bharat (ਪੱਤਰਕਾਰ, ਬਠਿੰਡਾ))

ਸੱਚੇ ਪਾਤਸ਼ਾਹ ਜੀ ਦਾ ਮਹਾਨ ਫਲਸਫਾ : ਇਸ ਪਾਵਨ ਪਵਿੱਤਰ ਦਿਹਾੜੇ ਨੂੰ ਸਿੱਖ ਸੰਗਤ ਸੰਪੂਰਨਤਾ ਦਿਵਸ ਵਜੋਂ ਹਰ ਸਾਲ ਸਮੁੱਚੇ ਸਿੱਖ ਜਗਤ ਦੇ ਵਿੱਚ ਇਹ ਪਾਵਨ ਪੁਰਬ ਜਿਹੜਾ ਹੈ ਉਹ ਮਨਾਉਂਦੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਅੱਜ ਮਨਾਇਆ ਜਾ ਰਿਹਾ ਹੈ। ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫਲਸਫਾ ਪਰਿਪੂਰਨ ਮਹਾਨ ਫਲਸਫਾ ਹੈ। ਅੱਜ ਜਦੋਂ ਦੁਨੀਆ ਪਦਾਰਥਵਾਦ ਦੀ ਚਕਾ ਚਾਹਨ ਦੇ ਵਿੱਚ ਫਸੀ ਹੋਈ ਹੈ, ਹਰ ਪਾਸੇ ਕੁਰਲਾਹਟ, ਹਰ ਪਾਸੇ ਨਫਰਤ, ਹਰ ਪਾਸੇ ਈਰਖਾ ਸਾੜਾ ਦਵੈਸ਼ ਲੋਕ ਮਨਾਂ ਦੇ ਉੱਤੇ ਭਾਰੂ ਹੈ। ਕਿਤੇ ਝਗੜੇ ਹੋ ਰਹੇ ਹਨ, ਭਰਾਵਾਂ ਭਰਾਵਾਂ ਦੇ ਵਿਚਕਾਰ ਪੂੰਜੀ ਨੂੰ ਲੈ ਕੇ ਲੜਾਈ ਚੱਲ ਰਹੀ ਹੈ, ਕਿਤੇ ਦੋ ਮੁਲਕਾਂ ਦੇ ਵਿਚਕਾਰ ਲੜਾਈ ਚੱਲ ਰਹੀ ਹੈ, ਜਗ੍ਹਾ ਨੂੰ ਲੈ ਕੇ ਜਮੀਨਾਂ ਨੂੰ ਲੈ ਕੇ ਕਬਜ਼ੇ ਆਉਂਦੀ ਲੜਾਈ ਹੋ ਰਹੀ ਹੈ ਤਾਂ ਐਸੀ ਹਾਲਾਤ ਦੇ ਵਿੱਚ ਐਸੀ ਸਥਿਤੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਹਾਨ ਫਲਸਫਾ ਮਨੁੱਖਤਾ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਪੂਰੀ ਕਰਨ ਸਮਰੱਥ ਹੈ।

ਦੁਨੀਆਂ ਭਰ ਦੇ ਵਿੱਚ ਆਪਣਾ ਯੋਗਦਾਨ ਪਾਈਏ:ਆਓ ਸਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਫਲਸਫੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਅਤੇ ਅਸੀਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਿਗੁਰੂ ਸਵੀਕਾਰਦੇ ਹਾਂ। ਅਸੀਂ ਇਸ ਮਹਾਨ ਫਲਸੇ ਦਾ ਪ੍ਰਚਾਰ 'ਤੇ ਪ੍ਰਸਾਰ ਕਰਨ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਖਾਸ ਤੌਰ 'ਤੇ ਸਾਡੇ ਨੌਜਵਾਨ ਇਸ ਫਲਸਫੇ ਦੇ ਪ੍ਰਚਾਰਕ ਬਣ ਕੇ ਜਿੱਥੇ ਵੱਡੀ ਮਨੁੱਖਤਾ ਦੀ ਸੇਵਾ ਕ

ਰ ਸਕਦੇ ਹਨ, ਮਨੁੱਖਤਾ ਨੂੰ ਅਮਨ ਤੇ ਭਾਈਚਾਰੇ ਦਾ ਸੁਨੇਹਾ ਦੇ ਸਕਦੇ ਹਨ, ਮਨੁੱਖਤਾ ਨੂੰ ਆਪਸ ਦੇ ਵਿੱਚ ਜਿਹੜਾ ਹੈ, ਉਹ ਜੋੜਨ ਦਾ ਕਾਰਜ ਕਰ ਸਕਦੇ ਹਨ।

ਲੋਕ ਡਮੀ ਗੁਰੂਆਂ ਦੇ ਪੈਰਾਂ ਵਿੱਚ ਬਹਿੰਦੇ ਹੋਏ ਨਜ਼ਰ ਆਉਂਦੇ:ਉੱਥੇ ਦੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ। ਉੱਥੇ ਹੀ ਸਾਨੂੰ ਗੁਰੂ ਸਾਹਿਬ ਵੱਲੋਂ ਦਿਖਾਏ ਹੋਏ ਮਾਰਗ ਤੇ ਚਲਣ ਦੀ ਵੀਡੀਓ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਨ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੂੰ ਸਹਾਇਕ ਲਿਖਾਰੀ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ ਗਿਆ ਸੀ। ਉੱਥੇ ਹੀ ਕਈ ਲੋਕ ਡਮੀ ਗੁਰੂਆਂ ਦੇ ਪੈਰਾਂ ਵਿੱਚ ਬਹਿੰਦੇ ਹੋਏ ਨਜ਼ਰ ਆਉਂਦੇ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਡਮੀ ਗੁਰੂਆਂ ਨੂੰ ਛੱਡ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਲੱਗੀ ਤਾਂ ਜੋ ਕਿ ਆਪਣਾ ਜੀਵਨ ਸਫਲ ਆ ਕਰ ਸਕੀਏ।

ABOUT THE AUTHOR

...view details