ਪੰਜਾਬ

punjab

ETV Bharat / state

ਸੁਖਬੀਰ ਬਾਦਲ ਦੀ ਸੀਐਮ ਨੂੰ ਚਿਤਾਵਨੀ, ਕਿਹਾ- ਲਿਖਤੀ ਮੁਆਫ਼ੀ ਮੰਗੋ, ਨਹੀਂ ਫਿਰ...

Sukhbir Badal To CM Mann: ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਉਂ ਮੁਆਫ਼ੀ ਮੰਗਣ ਲਈ ਕਿਹਾ ਅਤੇ ਕਿਉਂ ਕਾਨੂੰਨੀ ਨੋਟਿਸ ਭੇਜਿਆ। ਪੂਰਾ ਮਾਮਲਾ ਜਾਣਨ ਲਈ, ਪੜ੍ਹੋ ਖ਼ਬਰ

sad president sukhbir singh badal sent legal notice to cm mann
ਸੁਖਬੀਰ ਬਾਦਲ ਦੀ ਸੀਐਮ ਨੂੰ ਚਿਤਾਵਨੀ..ਕਿਹਾ ਲਿਖਤੀ ਮੁਆਫ਼ੀ ਮੰਗੋ, ਨਹੀਂ ਫਿਰ......

By ETV Bharat Punjabi Team

Published : Mar 15, 2024, 5:34 PM IST

Updated : Mar 15, 2024, 6:01 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਸਕਰ ਹੀ ਇੱਕ ਨਾਲ ਉਲਝਦੇ ਦੇਖੇ ਜਾਂਦੇ ਹਨ। ਭਗਵੰਤ ਮਾਨ ਵੱਲੋਂ ਹਰ ਇੱਕ ਸਪੀਚ ਦੌਰਾਨ ਬਾਦਲ ਪਰਿਵਾਰ ਨੂੰ ਘੇਰਿਆ ਜਾਂਦਾ ਹੈ ਅਤੇ ਤਿੱਖੇ ਤੰਜ ਕੱਸੇ ਜਾਂਦੇ ਹਨ। ਹੁਣ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਮਾਨ ਨੇ ਕੁਝ ਅਜਿਹਾ ਬੋਲ੍ਹਿਆ ਕਿ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ 'ਤੇ ਭੜਕ ਗਏ।

ਮੁੱਖ ਮੰਤਰੀ ਨੂੰ ਨੋਟਿਸ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੰਦੇ ਹੋਏ ਕਾਨੂੰਨੀ ਮਾਨਹਾਨੀ ਦਾ ਨੋਟਿਸ ਜਾਰੀ ਕਰ ਦਿੱਤਾ ਹੈ।ਇਸ ਨੋਟਿਸ 'ਚ ਸੁਖੀਰ ਬਾਦਲ ਨੇ ਨਿੱਜੀ ਕਾਰੋਬਾਰ ਬਾਰੇ ਲਗਾਏ ਇਲਜ਼ਾਮਾਂ ਲਈ ਸੱਤ ਦਿਨਾਂ 'ਚ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਜੇਕਰ ਮੁੱਖ ਮੰਤਰੀ ਨੇ ਅਜਿਹਾ ਨਾ ਕੀਤਾ, ਤਾਂ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨਾ ਪਵੇਗਾ।

ਸੁਖਬੀਰ ਬਾਦਲ ਨੇ ਕੀਤਾ ਟਵੀਟ: ਸੁਖਬੀਰ ਬਾਦਲ ਵੱਲੋਂ ਐਕਸ ਉਤੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ -‘ਮੈਂ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿਚ ਉਨ੍ਹਾਂ ਨੂੰ ਮੇਰੇ ਨਿੱਜੀ ਕਾਰੋਬਾਰ ਵਿਰੁੱਧ ਇਲਜ਼ਾਮ ਲਗਾਉਣ ਲਈ 7 ਦਿਨ ਵਿਚ ਲਿਖਤੀ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ਉਤੇ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।’

ਮੁੱਖ ਮੰਤਰੀ ਦਾ ਕੀ ਹੋਵੇਗਾ ਪੱਖ: ਕਾਬਲੇਜ਼ਿਕਰ ਹੈ ਮੁੱਖ ਮੰਤਰੀ ਮਾਨ ਅਕਸਰ ਹੀ ਬਾਦਲ ਪਰਿਵਾਰ ਨੂੰ ਹਰ ਇੱਕ ਰੈਲੀ ਦੌਰਾਨ ਘੇਰਦੇ ਨਜ਼ਰ ਆਉਂਦੇ ਹਨ। ਇਹ ਪਹਿਲਾਂ ਮਾਮਲਾ ਨਹੀਂ ਜਦੋਂ ਮੁੱਖ ਮੰਤਰੀ ਨੇ ਬਾਦਲ ਪਰਿਵਾਰ 'ਤੇ ਕੋਈ ਇਲਜ਼ਾਮ ਲਗਾਇਆ ਹੋਵੇ ਅਤੇ ਸੁਖਬੀਰ ਬਾਦਲ ਨੇ ਮੁਆਫ਼ੀ ਮੰਗਣ ਲਈ ਆਖਿਆ ਹੋਏ। ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਇਸ ਕਾਨੂੰਨੀ ਨੋਟਿਸ ਦਾ ਕੀ ਜਵਾਬ ਦੇਣਗੇ ਅਤੇ ਇਸ ਮਾਮਲੇ 'ਤੇ ਮੁਆਫ਼ੀ ਮੰਗਣਗੇ ਜਾਂ ਨਹੀਂ।

Last Updated : Mar 15, 2024, 6:01 PM IST

ABOUT THE AUTHOR

...view details