ਪੰਜਾਬ

punjab

ਨਸ਼ੇ ਦੇ ਕੇਸ 'ਚ ਜੇਲ੍ਹ ਬੰਦ ਜਗਦੀਸ਼ ਭੋਲਾ ਪਿਤਾ ਦੀ ਅੰਤਿਮ ਰਸਮ 'ਚ ਹੋਏ ਸ਼ਾਮਿਲ, ਭੋਲਾ ਨੇ ਖੁੱਦ ਨੂੰ ਨਸ਼ੇ ਦੇ ਕੇਸ 'ਚ ਦੱਸਿਆ ਬੇਕਸੂਰ, ਸੀਬੀਆਈ ਜਾਂਚ ਦੀ ਕੀਤੀ ਮੰਗ - Jagdish Bhola drug case

By ETV Bharat Punjabi Team

Published : Jul 26, 2024, 3:44 PM IST

ਨਸ਼ੇ ਦੇ ਕੇਸ ਵਿੱਚ ਜੇਲ੍ਹ ਬੰਦ ਬਰਖਾਸਤ ਡੀਐਸਪੀ ਬਠਿੰਡਾ ਵਿਖੇ ਆਪਣੇ ਪਿਤਾ ਦੀ ਮੌਤ ਮਗਰੋਂ ਅੰਤਿਮ ਰਸਮਾਂ ਲਈ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਪਹੁੰਚੇ। ਇਸ ਦੌਰਾਨ ਉਨ੍ਹਾਂ ਖੁੱਦ ਨੂੰ ਬੇਕਸੂਰ ਦੱਸਿਆ ਅਤੇ ਉਨ੍ਹਾਂ ਖਿਲਾਫ ਸਿਆਸਤ ਹੋਣ ਦੀ ਗੱਲ ਆਖੀ।

CBI investigation
ਨਸ਼ੇ ਦੇ ਕੇਸ 'ਚ ਜੇਲ੍ਹ ਬੰਦ ਜਗਦੀਸ਼ ਭੋਲਾ ਪਿਤਾ ਦੀ ਅੰਤਿਮ ਰਸਮ 'ਚ ਹੋਏ ਸ਼ਾਮਿਲ (etv bharat punjab (ਰਿਪੋਟਰ ਬਠਿੰਡਾ))

ਜਗਦੀਸ਼ ਸਿੰਘ ਭੋਲਾ, ਬਰਖਾਸਤ ਡੀਐੱਸਪੀ (etv bharat punjab (ਰਿਪੋਟਰ ਬਠਿੰਡਾ))

ਬਠਿੰਡਾ: ਬਹੁ ਕਰੋੜੀ ਨਸ਼ੇ ਦੇ ਮਾਮਲੇ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਰਖਾਸਤ ਡੀਐੱਸਪੀ ਜਗਦੀਸ਼ ਸਿੰਘ ਭੋਲਾ ਆਪਣੇ ਪਿਤਾ ਬਲਸ਼ਿੰਦਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ। ਉਨ੍ਹਾਂ ਨੇ ਪਿਤਾ ਦੀਆਂ ਅੰਤਿਮ ਰਸਮਾਂ ਅਦਾ ਕਰਨ ਮਗਰੋਂ ਭਰੇ ਮਨ ਨਾਲ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਮੈਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇੱਕੋ ਕੇਸ ਵਿੱਚ ਨਾਮਜਦ ਹੋਰ ਨਾ ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਪਰ ਮੈਨੂੰ ਇਕੱਲੇ ਨੂੰ ਜਮਾਨਤ ਨਹੀਂ ਦਿੱਤੀ ਜਾ ਰਹੀ। ਜਦੋਂ ਕਿ ਮੇਰੇ ਉੱਪਰ ਹੋਰ ਕੋਈ ਕੇਸ ਨਹੀਂ। ਉਹਨਾਂ ਵੱਲੋਂ ਸੀਬੀਆਈ ਦੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਮੈਂ ਗਲਤ ਹੋਵਾਂ ਤਾਂ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।

ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ:ਇੱਥੇ ਦੱਸਣ ਯੋਗ ਹੈ ਕਿ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਰਾਏ ਕੇ ਕਲਾਂ ਵਿਖੇ ਕੀਤਾ ਗਿਆ। ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਅੰਤਿਮ ਦਰਸ਼ਨਾਂ ਲਈ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਪਿੰਡ ਰਾਏਕੀ ਕਲਾਂ ਕੁੱਝ ਘੰਟਿਆਂ ਦੀ ਮੋਹਲਤ ਦੌਰਾਨ ਲਿਆਂਦਾ ਗਿਆ। ਪੁਲਿਸ ਸੁਰੱਖਿਆ ਹੇਠ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਪਿੰਡ ਰਾਏ ਕੇ ਕਲਾਂ ਵਿਖੇ ਲਿਆਂਦਾ ਗਿਆ ਅਤੇ ਇਸ ਮੌਕੇ ਭੋਲਾ ਵੱਲੋਂ ਆਪਣੇ ਪਿਤਾ ਦੀ ਮ੍ਰਿਤਕ ਨੂੰ ਅਗਨੀ ਭੇਂਟ ਕੀਤੀ ਗਈ। ਇਸ ਦੁੱਖ ਦੀ ਘੜੀ ਵਿੱਚ ਜਿੱਥੇ ਉਹਨਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ।

ਕੇਸ ਦਾ ਪਿਛੋਕੜ: ਦੱਸ ਦਏ ਜਗਦੀਸ਼ ਭੋਲਾ, ਇੱਕ ਸਾਬਕਾ ਪਹਿਲਵਾਨ ਅਤੇ ਪੰਜਾਬ ਪੁਲਿਸ ਅਧਿਕਾਰੀ ਸੀ ਅਤੇ ਉਹ ਇੱਕ ਬਹੁ-ਕਰੋੜੀ ਡਰੱਗ ਰੈਕੇਟ ਵਿੱਚ ਸ਼ਾਮਲ ਸੀ। ਭੋਲਾ ਨੂੰ 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2019 ਵਿੱਚ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ 'ਤੇ 2.2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਭੋਲਾ ਡਰੱਗ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਕੀਮਤ 700 ਕਰੋੜ ਰੁਪਏ ਸੀ ਅਤੇ ਇਸ ਵਿੱਚ ਸਿੰਥੈਟਿਕ ਡਰੱਗ ਦਾ ਨਿਰਮਾਣ ਅਤੇ ਸਪਲਾਈ ਸ਼ਾਮਲ ਸੀ। ਇਸ ਕੇਸ ਵਿੱਚ 21 ਹੋਰਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ਵਿੱਚ ਪਰਵਾਸੀ ਭਾਰਤੀ ਅਤੇ ਕਾਰੋਬਾਰੀ ਵੀ ਸ਼ਾਮਲ ਸਨ। ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਕੀਤੀ ਗਈ ਸੀ।

ABOUT THE AUTHOR

...view details