ਪੰਜਾਬ

punjab

ETV Bharat / state

ਰੂਪਨਗਰ ਪੁਲਿਸ ਨੇ ਨਕਲੀ ਕਰੰਸੀ ਛਾਪਣ ਵਾਲੇ ਕੀਤੇ ਗ੍ਰਿਫ਼ਤਾਰ, ਨਕਲੀ ਕਰੰਸੀ ਅਤੇ ਛਪਾਈ ਵਾਲੀ ਮਸ਼ੀਨ ਵੀ ਬਰਾਮਦ - Counterfeit currency - COUNTERFEIT CURRENCY

Counterfeit currency of notes: ਰੂਪਨਗਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਮੁਲਜ਼ਮਾਂ ਨੂੰ 21,500 ਰੁਪਏ ਦੀ ਨਕਲੀ ਨੋਟਾਂ ਦੀ ਨਕਦੀ ਨਾਲ ਕਾਬੂ ਕੀਤਾ ਹੈ। ਇਸ ਸਾਰੇ ਨਕਲੀ ਨੋਟ 500 ਰੁਪਏ ਦੀ ਕਰੰਸੀ ਦੇ ਰੂਪ ਵਿੱਚ ਸਨ।

Counterfeit currency of notes
21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਕੀਤਾ ਗ੍ਰਿਫ਼ਤਾਰ (ETV Bharat (ਪੱਤਰਕਾਰ, ਰੂਪਨਗਰ))

By ETV Bharat Punjabi Team

Published : Aug 31, 2024, 10:43 AM IST

21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਕੀਤਾ ਗ੍ਰਿਫ਼ਤਾਰ (ETV Bharat (ਪੱਤਰਕਾਰ, ਰੂਪਨਗਰ))

ਰੂਪਨਗਰ : ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਮੁਲਜ਼ਮਾਂ ਨੂੰ 21,500 ਰੁਪਏ ਦੀ ਨਕਲੀ ਕਰੰਸੀ ਵਾਲੀ ਨਕਦੀ ਨੂੰ ਬਰਾਮਦ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਐੱਸ.ਪੀ. ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਜਾਅਲੀ ਕਰੰਸੀ ਛਾਪਣ ਅਤੇ ਚਲਾਉਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦੇ ਹੋਏ ਮੁਲਜ਼ਮ ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ।

ਭਾਰਤੀ ਕਰੰਸੀ ਦਾ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ: ਉਨ੍ਹਾਂ ਦੱਸਿਆ ਕਿ 27 ਅਗਸਤ 2024 ਨੂੰ ਇੱਕ ਵਿਅਕਤੀ ਆਪਣੇ ਸਾਥੀਆਂ ਨਾਲ ਸਵੀਫਟ ਡਜਾਇਰ ਕਾਰ ਨੰਬਰ 8R-03-R-9124 ਵਿੱਚ ਸਵਾਰ ਹੋ ਕੇ ਲੁਠੇੜੀ ਵਿਖੇ ਆਏ ਸਨ। ਜਿਨ੍ਹਾਂ ਵਿੱਚੋ ਇੱਕ ਵਿਅਕਤੀ ਲੁਠੇੜੀ ਵਿਖੇ ਹਲਵਾਈ ਦੀ ਦੁਕਾਨ ਤੇ 500/- ਰੁਪਏ ਭਾਰਤੀ ਕਰੰਸੀ ਦਾ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੋ ਮਾਰਕੀਟ ਵਿੱਚ ਰੌਲਾ ਪੈਣ 'ਤੇ ਆਪਣੇ ਸਾਥੀਆਂ ਨਾਲ ਉੱਥੇ ਭੱਜ ਗਿਆ। ਮੁਲਜ਼ਮ 28 ਅਗਸਤ 2024 ਨੂੰ ਫਿਰ ਦੁਬਾਰਾ ਬੱਸ ਅੱਡਾ ਮਾਰਕੀਟ ਲੁਠੇੜੀ ਵਿੱਚ ਘੁੰਮ-ਫਿਰ ਕੇ 500/- ਰੁਪਏ ਭਾਰਤੀ ਕਰੰਸੀ ਦਾ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ ਕਰ ਰਿਹਾ ਸੀ, ਜਿਸ ਨੂੰ ਸਹਾਇਕ ਥਾਣੇਦਾਰ ਸੰਜੀਵ ਕੁਮਾਰ 568/ਆਰ ਇੰਚਾਰਜ ਪੁਲਿਸ ਚੌਕੀ ਲੁਠੇੜੀ ਥਾਣਾ ਸਦਰ ਮੋਰਿੰਡਾ ਨੇ ਕਾਬੂ ਕੀਤਾ।

ਦੋਸ਼ੀਆਨ ਵਜੇ ਨਾਮਜਦ ਕਰਕੇ ਮੁਕੱਦਮਾ: ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਕੁਲਵੰਤ ਸਿੰਘ ਵਾਸੀ ਕੋਠੇ ਪੱਤੀ ਮੁਹੱਬਤਾ, ਥਾਣਾ ਮਹਿਣਾ, ਜਿਲ੍ਹਾ ਮੋਗਾ ਹੋਈ। ਜਿਸ ਉਤੇ ਮੁਕੱਦਮਾ ਨੰਬਰ 54 ਮਿਤੀ 28-08-2028 ਧਾਰਾ 179,180 2NS ਥਾਣਾ ਸਦਰ ਮੋਰਿੰਡਾ ਦਰਜ ਰਜਿਸਟਰ ਕੀਤਾ ਗਿਆ। ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਕੁਲਵੰਤ ਸਿੰਘ ਦੀ ਪੁੱਛਗਿੱਛ ਦੇ ਆਧਾਰ ਤੇ ਇਸਦੇ ਸਾਥੀਆ ਜਸਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਪੁੱਤਰਾਨ ਅਜੀਤ ਸਿੰਘ ਵਾਸੀ ਪਿੰਡ ਬੂਟਰ ਕਲਾ ਥਾਣਾ ਬਧਨੀ ਕਲਾਂ ਜ਼ਿਲ੍ਹਾ ਮੋਗਾ ਅਤੇ ਜੋਧ ਸਿੰਘ ਵਾਸੀ ਪਿੰਡ ਸਿੰਘਵਾਲਾ ਜ਼ਿਲ੍ਹਾ ਮੋਗਾ ਨੂੰ ਦੋਸ਼ੀਆਨ ਵਜੇ ਨਾਮਜਦ ਕਰਕੇ ਮੁਕੱਦਮਾ ਹਜਾ ਵਿੱਚ ਜੁਰਮ ਧਾਰਾ 181 2NS ਦਾ ਵਾਧਾ ਕੀਤਾ ਗਿਆ।

ਨਕਲੀ ਕਰੰਸੀ ਛਾਪਣ ਵਾਲੀ ਪ੍ਰਿੰਟਰ ਮਸ਼ੀਨ ਬਰਾਮਦ: ਉਨ੍ਹਾਂ ਦੱਸਿਆ ਕਿ ਮੁਲਜ਼ਮ ਕੁਲਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੁਲਜ਼ਮ ਜਸਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਨਾਲ ਉਸਦਾ ਮਿਲਾਪ ਫਰੀਦਕੋਟ ਜੇਲ੍ਹ ਵਿੱਚ ਹੋਇਆ ਸੀ ਜਿੱਥੇ ਉਨ੍ਹਾਂ ਨੇ ਨਕਲੀ ਕਰੰਸੀ ਨੋਟ ਤਿਆਰ ਕਰਨ ਦੀ ਯੋਜਨਾਬੰਦੀ ਕੀਤੀ ਸੀ। ਕਿਹਾ ਕਿ ਮੁਲਜ਼ਮ ਜਸਵਿੰਦਰ ਸਿੰਘ ਉਕਤ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਉਸ ਪਾਸੇ ਨਕਲੀ ਕਰੰਸੀ ਛਾਪਣ ਵਾਲੀ ਪ੍ਰਿੰਟਰ ਮਸ਼ੀਨ ਨੂੰ ਬਰਾਮਦ ਕੀਤਾ ਗਿਆ। ਮਿਤੀ 29-08-2024 ਨੂੰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਮੁਲਜ਼ਮ ਕੁਲਵੰਤ ਸਿੰਘ ਪਾਸੋਂ ਫਰਦ ਬਿਆਨ ਇੰਕਸ਼ਾਫ ਧਾਰਾ 23(2) 2S1 ਤਹਿਤ 500/- ਰੁ: ਦੇ ਦੋ ਹੋਰ ਨਕਲੀ ਭਾਰਤੀ ਕਰੰਸੀ ਨੋਟ (ਕੁੱਲ 1500/- ਰੁ:) ਬਰਾਮਦ ਕਰਾਏ ਗਏ।

40 ਨਕਲੀ ਭਾਰਤੀ ਕਰੰਸੀ ਨੋਟ ਬਾਰਮਦ: ਐੱਸ.ਪੀ. ਰੁਪਿੰਦਰ ਕੌਰ ਨੇ ਦੱਸਿਆ ਕਿ ਅੱਜ 30-08-2024 ਨੂੰ ਮੁਲਜ਼ਮ ਜਸਵਿੰਦਰ ਸਿੰਘ ਪਾਸੋਂ ਫਰਦ ਬਿਆਨ ਇੰਕਸ਼ਾਫ ਧਾਰਾ 23(2) 2S1 ਤਹਿਤ ਪਿੰਡ ਦੋਦਰ ਸਰਕੀ ਥਾਣਾ ਬੱਧਨੀ ਕਲਾ ਜ਼ਿਲ੍ਹਾ ਮੋਗਾ ਵਿਖੇ ਉਸਦੀ ਮੋਬਾਈਲ ਰਿਪੇਅਰ ਦੀ ਦੁਕਾਨ ਤੇ 500/- ਰੁ: ਦੇ 40 ਨਕਲੀ ਭਾਰਤੀ ਕਰੰਸੀ ਨੋਟ (ਕੁੱਲ 20,000/- ਰੁ:) ਇੱਕ ਕਟਰ ਅਤੇ ਨੋਟ ਬਣਾਉਣ ਲਈ ਵਰਤੇ ਜਾਣ ਵਾਲੇ 120 ਕਾਗਜਾ ਦਾ 01 ਬੰਡਲ 14 ਸਾਈਜ਼, 20 ਖੁੱਲੇ ਕਾਗਜ ਅਤੇ ਰੈਪਰ ਰੰਗ ਹਰਾ ਜੋ ਨੋਟ ਤੇ ਲਗਾਏ ਜਾਂਦੇ ਹਨ, ਬਰਾਮਦ ਕੀਤੇ ਗਏ।

ਜੁਰਮ ਅਤੇ ਧੋਖਾਧੜੀ ਦੇ ਜੁਰਮਾ ਤਹਿਤ ਮੁਕੱਦਮੇ ਦਰਜ: ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ ਇਸੀ ਜੁਰਮ ਅਤੇ ਧੋਖਾਧੜੀ ਦੇ ਜੁਰਮਾ ਤਹਿਤ ਮੁਕੱਦਮੇ ਦਰਜ ਹੋਏ ਹਨ। ਮੁਲਜ਼ਮ ਜਸਵਿੰਦਰ ਸਿੰਘ ਖਿਲਾਫ ਮੁਕੱਦਮਾ ਨੰਬਰ 33 ਮਿਤੀ 4-4-2018 ਧਾਰਾ ਮੋਗਾ ਦਰਜ ਹੈ ਜਿਸ ਵਿੱਚ ਉਸਨੂੰ 7 ਸਾਲ ਦੀ ਸਜ਼ਾ ਹੋਈ ਹੈ। ਮੁਲਜ਼ਮ ਕੁਲਵੀਰ ਸਿੰਘ ਖਿਲਾਫ ਮੁਕੱਦਮਾ ਨੰਬਰ 33 ਮਿਤੀ 04-04-2018 ਧਾਰਾ 489-1, 489-2, 489-3, 489-4 ਥਾਣਾ ਮਹਿਣਾ ਜ਼ਿਲ੍ਹਾ ਮੋਗਾ ਦਰਜ ਹੈ ਜਿਸ ਵਿੱਚ ਉਸਨੂੰ 7 ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ ਮੁਕਦਮਾ ਨੰਬਰ 15 ਮਿਤੀ 23-01-2018 ਧਾਰਾ 489-2, 489-3, 489-4 ਥਾਣਾ ਮਾਛੀਵਾੜਾ ਜ਼ਿਲ੍ਹਾ ਖੰਨਾ ਵਿਖੇ ਦਰਜ ਹੈ।

ਮੁਲਜ਼ਮਾਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ:ਮੁਲਜ਼ਮ ਕੁਲਵੰਤ ਸਿੰਘ ਖਿਲਾਫ ਕੋਰਟ ਕੰਪਲੇਟ ਕੇਸ ਧਾਰਾ 138,142 N91, 420 9P3 ਦਰਜ ਹੈ ਜਿਸ ਵਿਚ ਉਸਨੂੰ 01 ਸਾਲ ਦੀ ਸਜ਼ਾ ਹੋਈ ਹੈ ਅਤੇ ਕੋਰਟ ਕੰਪਲੇਟ ਕੇਸ ਨੰਬਰ 37 ਮਿਤੀ 10-05-2016 ਧਾਰਾ 138,142 N91 ਥਾਣਾ ਦੱਖਣੀ ਮੋਗਾ ਜ਼ਿਲ੍ਹਾ ਮੋਗਾ ਦਰਜ ਹੈ। ਉਨ੍ਹਾਂ ਕਿਹਾ ਕਿ ਜੋ ਇਨ੍ਹਾਂ ਦੇ ਸਾਥੀ ਮੁਲਜ਼ਮਾਂ ਦੀ ਭਾਲ ਲਗਾਤਾਰ ਜਾਰੀ ਹੈ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਨੇ ਮੁਲਜ਼ਮਾਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਅਤੇ ਹੋਰ ਨਕਲੀ ਕਰੰਸੀ ਨੋਟਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details