ਪੰਜਾਬ

punjab

ETV Bharat / state

ਪੰਜਾਬ ਵਿੱਚ ਗਰਮੀ ਤੋਂ ਮਿਲੀ ਰਾਹਤ ਅਤੇ ਹੋਣ ਲੱਗੀ ਬੂੰਦਾਂ-ਬਾਂਦੀ, ਜਾਣੋ ਅੱਗੇ ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜ਼ਾਜ - Relief from heat in Punjab - RELIEF FROM HEAT IN PUNJAB

Relief from heat in Punjab : ਪੂਰੇ ਪੰਜਾਬ ਦੇ ਵਿੱਚ ਬੀਤੇ ਦੋ ਦਿਨ ਤੋਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਕਿਤੇ-ਕਿਤੇ ਹਲਕੀ ਬਾਰਿਸ਼ ਦੇ ਨਾਲ ਗਰਜ ਚਮਕ ਵੇਖਣ ਨੂੰ ਮਿਲੀ ਹੈ, ਉੱਥੇ ਹੀ ਬੱਦਲਵਾਈ ਵਾਲਾ ਮੌਸਮ ਰਹਿਣ ਕਰਕੇ ਟੈਂਪਰੇਚਰ ਦੇ ਵਿੱਚ ਵੀ ਕਾਫ਼ੀ ਕਮੀ ਵੇਖਣ ਨੂੰ ਮਿਲੀ ਹੈ।

Weather update
ਪੰਜਾਬ ਚ ਬਦਲਿਆ ਮੌਸਮ ਦਾ ਮਿਜ਼ਾਜ (ETV Bharat Ludhiana)

By ETV Bharat Punjabi Team

Published : Jun 21, 2024, 5:41 PM IST

ਪੰਜਾਬ ਚ ਬਦਲਿਆ ਮੌਸਮ ਦਾ ਮਿਜ਼ਾਜ (ETV Bharat Ludhiana)

ਲੁਧਿਆਣਾ : ਪੂਰੇ ਪੰਜਾਬ ਦੇ ਵਿੱਚ ਬੀਤੇ ਦੋ ਦਿਨ ਤੋਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਕਿਤੇ-ਕਿਤੇ ਹਲਕੀ ਬਾਰਿਸ਼ ਦੇ ਨਾਲ ਗਰਜ ਚਮਕ ਵੇਖਣ ਨੂੰ ਮਿਲੀ ਹੈ, ਉੱਥੇ ਹੀ ਬੱਦਲਵਾਈ ਵਾਲਾ ਮੌਸਮ ਰਹਿਣ ਕਰਕੇ ਟੈਂਪਰੇਚਰ ਦੇ ਵਿੱਚ ਵੀ ਕਾਫ਼ੀ ਕਮੀ ਵੇਖਣ ਨੂੰ ਮਿਲੀ ਹੈ। ਰਿਕਾਰਡ ਤੋੜ ਸੱਤ ਡਿਗਰੀ ਟੈਂਪਰੇਚਰ ਹੇਠਾਂ ਚਲਾ ਗਿਆ ਹੈ ਜੋ ਕਿ ਕੁਝ ਦਿਨ ਪਹਿਲਾਂ 43 ਡਿਗਰੀ ਦੇ ਨੇੜੇ ਟੈਂਪਰੇਚਰ ਚੱਲ ਰਿਹਾ ਸੀ ਅਤੇ ਘੱਟੋ ਘੱਟ ਟੈਂਪਰੇਚਰ 30 ਡਿਗਰੀ ਚੱਲ ਰਿਹਾ ਸੀ ਉੱਥੇ ਹੀ ਕੱਲ ਦੇ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਟੈਂਪਰੇਚਰ 35 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਉੱਥੇ ਹੀ ਦੂਜੇ ਪਾਸੇ ਘੱਟੋ ਘੱਟ ਟੈਂਪਰੇਚਰ ਵੀ 25 ਡਿਗਰੀ ਜਿਹੜੇ ਪਹੁੰਚ ਗਿਆ ਹੈ। ਦੱਸ ਦਈਏ ਕਿ ਅੱਜ ਦਾ ਟੈਂਪਰੇਚਰ ਵੀ 26 ਡਿਗਰੀ ਦੇ ਨੇੜੇ ਚੱਲ ਰਿਹਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਡਾਕਟਰ ਪਵਨੀਤ ਕੌਰ ਨੇ ਕਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਦੋ ਦਿਨ ਮੌਸਮ ਸਾਫ ਰਹੇਗਾ, ਉਸ ਤੋਂ ਬਾਅਦ ਮੁੜ ਤੋਂ ਹਲਕੀ ਬਾਰਿਸ਼ ਅਤੇ ਬੱਦਲਵਾਈ ਹੋਣ ਦੀ ਸੰਭਾਵਨਾ ਹੈ ਉਹਨਾਂ ਕਿਹਾ ਕਿ ਹੁਣ ਲੋਕਾਂ ਨੂੰ ਹੀਟ ਵੇਵ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੂਜੇ ਪਾਸੇ ਆਮ ਲੋਕਾਂ ਨੇ ਵੀ ਕਿਹਾ ਹੈ ਕਿ ਗਰਮੀ ਦੇ ਕਰਕੇ ਜੋ ਹਾਲਤ ਬੇਹਾਲ ਸੀ ਕੁਝ ਦਿਨਾਂ ਤੋਂ ਰਾਤ ਜਰੂਰ ਮਿਲੀ ਹੈ ਟੈਂਪਰੇਚਰ ਹੇਠਾਂ ਡਿੱਗ ਗਿਆ ਹੈ।

ਉਹਨਾਂ ਨੇ ਕਿਹਾ ਕਿ ਹੁਣ ਲੋਕ ਕੰਮ ਕਾਰ ਕਰ ਰਹੇ ਹਨ ਲੋਕਾਂ ਨੇ ਕਿਹਾ ਕਿ ਲੋਕ ਏਸੀ ਤਾਂ ਲਗਵਾ ਲੈਂਦੇ ਹਨ ਪਰ ਰੁੱਖ ਨਹੀਂ ਲਵਾਉਂਦੇ ਉਹਨਾਂ ਨੇ ਕਿਹਾ ਕਿ ਘਰ ਦੇ ਬਾਹਰ ਰੁੱਖ ਲਾਉਣੇ ਜਰੂਰੀ ਹਨ, ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੋਕਾਂ ਨੂੰ ਦਰਖ਼ਤ ਵੰਡੇ ਜਾਣੇ ਚਾਹੀਦੇ ਹਨ ਕਿਉਂਕਿ ਦਰਖ਼ਤ ਨਾ ਹੋਣ ਕਰਕੇ ਗਰਮੀ ਲਗਾਤਾਰ ਵੱਧ ਰਹੀ ਹੈ। ਬਜ਼ੁਰਗਾਂ ਨੇ ਕਿਹਾ ਕਿ ਪਿਛਲੇ 70 ਸਾਲ ਦੇ ਵਿੱਚ ਉਹਨਾਂ ਨੇ ਅਜਿਹੇ ਹਾਲਾਤ ਨਹੀਂ ਦੇਖੇ ਜੋ ਇਸ ਵਾਰ ਬਣ ਗਏ।

ABOUT THE AUTHOR

...view details