ਅੰਮ੍ਰਿਤਸਰ:ਪਾਲਤੂ ਜਾਨਵਰਾਂ ਨਾਲ ਵਿਸ਼ੇਸ਼ ਪਿਆਰ ਰੱਖਣ ਵਾਲੇ ਲੋਕ ਅਕਸਰ ਕੁੱਤਿਆਂ, ਬਿੱਲੀਆਂ, ਖਰਗੋਸ਼ਾਂ ਅਤੇ ਹੋਰ ਜਾਨਵਰਾਂ ਨੂੰ ਆਪਣੇ ਘਰਾਂ ਵਿੱਚ ਰੱਖਦੇ ਹਨ। ਲੋਕ ਪਾਲਤੂ ਜਾਨਵਰਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ। ਉਹ ਪਿਆਰ, ਵਫ਼ਾਦਾਰੀ ਅਤੇ ਸਹਿਯੋਗ ਨਾਲ ਭਰਪੂਰ ਹਨ। ਇਸੇ ਤਰ੍ਹਾਂਇਨਸਾਨੀਅਤ ਦੀ ਜਿੰਦਾ ਤਸਵੀਰ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਰੇਖਾ ਤੇ ਉਨ੍ਹਾਂ ਦਾ ਪਰਿਵਾਰ ਜੋ ਕਿਸੇ ਵੀ ਸਵਾਰਥ ਤੋਂ ਬਿਨ੍ਹਾਂ ਅਵਾਰਾ ਕੁੱਤਿਆਂ ਦੀ ਸਾਂਭ-ਸੰਭਾਲ ਕਰਦੇ ਹਨ। ਇਨ੍ਹਾਂ ਦਾ ਘਰ ਛੋਟਾ ਪਰ ਦਿਲ ਵੱਡਾ ਹੈ। ਇੰਨ੍ਹਾਂ ਵੱਲੋਂ 60 ਤੋਂ 70 ਦੇ ਕਰੀਬ ਅਵਾਰਾ ਕੁੱਤਿਆਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ। ਇਹ ਪਰਿਵਾਰ 2 ਹਜ਼ਾਰ ਤੋਂ 2500 ਤੱਕ ਇੱਕ ਦਿਨ ਦਾ ਇਨ੍ਹਾਂ ਆਵਾਰਾ ਕੁੱਤਿਆਂ ਉੱਤੇ ਖਰਚਾ ਕਰਦੇ ਹਨ। ਜਿੰਨ੍ਹੇ ਕਿ ਕਿਸੇ ਸਰਕਾਰੀ ਨੌਕਰੀ ਕਰ ਰਹੇ ਦੀ ਸਾਰੀ ਕਮਾਈ ਲੱਗਦੀ ਹੈ, ਇੰਨ੍ਹਾਂ ਅਵਾਰਾ ਕੁੱਤਿਆਂ 'ਤੇ ਵੀ ਇੰਨਾ ਹੀ ਖਰਚ ਹੁੰਦਾ ਹੈ।
ਅਵਾਰਾ ਕੁੱਤਿਆਂ ਨੂੰ ਲਗਜ਼ਰੀ ਸਹੂਲਤਾਂ ਦੇ ਰਹੀ ਮਹਿਲਾ (ETV Bharat (ਅੰਮ੍ਰਿਤਸਰ, ਪੱਤਰਕਾਰ)) ਅਵਾਰਾ ਕੁੱਤਿਆਂ ਲਈ ਸੁਵਿਧਾਵਾਂ
ਦੱਸ ਦਈਏ ਕਿ ਇਸ ਪਰਿਵਾਰ ਨੇ ਅਵਾਰਾ ਕੁੱਤਿਆਂ ਲਈ AC ਵਾਲਾ ਕਮਰਾ, ਫਰਾਟੇ ਪਖੇ, ਗੱਦੇ, ਆਦਿ ਸੁਵੀਧਾਵਾਂ ਦਿੱਤੀਆਂ ਜਾਂਦੀਆਂ ਹਨ। ਖਾਣ ਨੂੰ ਵੀ ਸਪੈਸ਼ਲ ਭੋਜਨ ਦੁੱਧ, ਦਹੀਂ, ਰੋਟੀ, ਚਿਕਨ, ਚਿਕਨ ਬ੍ਰਿਆਨੀ ਅਤੇ ਹੋਰ ਵੀ ਬਹੁਤ ਕੁਝ ਜੋ ਵੀ ਉਨ੍ਹਾਂ ਦੇ ਖਾਣ ਲਾਇਕ ਹੁੰਦਾ ਹੈ ਉਹ ਸਾਰਾ ਕੁਝ ਦਿੱਤਾ ਜਾਂਦਾ ਹੈ। ਕਿਹਾ ਗਿਆ ਕਿ ਇੱਕ ਕੁੱਤਾ ਬਿਮਾਰ ਹੋ ਜਾਵੇ ਤਾਂ ਕਾਫ਼ੀ ਖਰਚ ਆਉਂਦਾ ਹੈ। ਇਲਾਜ਼ ਤੇ ਕੁੱਤਿਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਰੇਖਾ ਨੇ ਕਿਹਾ ਕਿ ਜਦੋਂ ਮੈਂ ਪੜ੍ਹਾਈ ਕਰਦੀ ਸੀ ਤੇ ਉਦੋਂ ਹੀ ਇੱਕ ਬਿਮਾਰ ਕੁੱਤਾ ਮੈਨੂੰ ਮਿਲਿਆ, ਜਿਸਦਾ ਇਲਾਜ ਮੈਂ ਕਰਵਾਇਆ ਤਾਂ ਉਸ ਤੋਂ ਬਾਅਦ ਫਿਰ ਮੈਨੂੰ ਇਨ੍ਹਾਂ ਨਾਲ ਪਿਆਰ ਹੋ ਗਿਆ।
ਪ੍ਰਸ਼ਾਸ਼ਨ ਤੇ ਸਮਾਜ ਸੇਵੀ ਸੰਸਥਾ ਤੋਂ ਮਦਦ ਦੀ ਗੁਹਾਰ
ਉੱਥੇ ਰੇਖਾ ਅਤੇ ਉਸਦੇ ਪਰਿਵਾਰ ਨੇ ਪ੍ਰਸ਼ਾਸ਼ਨ ਤੇ ਸਮਾਜ ਸੇਵੀ ਸੰਸਥਾ ਤੋਂ ਮਦਦ ਦੀ ਗੁਹਾਰ ਲਾਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਕੁੱਤਿਆਂ ਨੂੰ ਲੈ ਕੇ ਸਾਡੇ ਗੁਆਂਢੀ ਲੜਾਈ ਝਗੜਾ ਕਰਦੇ ਸਨ, ਪਰ ਹੁਣ ਸਭ ਕੁਝ ਕੰਟਰੋਲ ਵਿੱਚ ਹੈ। ਕਈ ਵਾਰ ਸਾਡੀ ਸ਼ਿਕਾਇਤ ਪ੍ਰਸ਼ਾਸਨ ਨੂੰ ਵੀ ਕੀਤੀ ਗਈ ਪਰ ਜਦੋਂ ਪ੍ਰਸ਼ਾਸਨ ਸਾਡੇ ਕੰਮ ਵੇਖਦਾ ਸੀ ਤਾਂ ਉਹ ਆਪ ਪਿੱਛੇ ਹੱਟ ਜਾਂਦਾ ਸੀ। ਉਨ੍ਹਾਂ ਕਿਹਾ ਕਿ ਰਿਸ਼ਤੇਦਾਰ ਤਾਂ ਹੁਣ ਸਾਡੇ ਘਰ ਵੜਦੇ ਹੀ ਨਹੀਂ ਨਾ ਹੀ ਅਸੀਂ ਕਿਸੇ ਵਿਆਹ ਸ਼ਾਦੀ 'ਤੇ ਰਿਸ਼ਤੇਦਾਰ ਦੇ ਘਰ ਜਾਂਦੇ ਹਾਂ।
60 ਤੋਂ 70 ਦੇ ਕਰੀਬ ਅਵਾਰਾ ਕੁੱਤਿਆਂ ਦਾ ਕਰ ਰਹੀ ਪਾਲਣ ਪੋਸ਼ਣ ਇਹ ਕੁੜੀ (ETV Bharat (ਅੰਮ੍ਰਿਤਸਰ, ਪੱਤਰਕਾਰ)) ਬਚਪਨ ਵਿਚ ਇੱਕ ਕੁੱਤਾ ਜੋ ਕਿ ਜ਼ਖਮੀ ਹਾਲਤ ਵਿਚ ਸੜਕ 'ਤੇ ਪਿਆ ਮਿਲਿਆ ਸੀ। ਜਿਸ ਨੂੰ ਤੜਫਦਾ ਦੇਖ ਕੇ ਕੁੱਤਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਆਪਣੇ ਘਰਦਿਆਂ ਨੂੰ ਦੱਸੇ ਬਿਨਾਂ ਹੀ ਆਪਣੇ ਸਕੂਲ ਤੋਂ ਛੁੱਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਸ ਗੱਲ ਦਾ ਪਤਾ ਮੇਰੇ ਪਰਿਵਾਰ ਨੂੰ ਲੱਗਿਆ ਤਾਂ ਪਰਿਵਾਰ ਨੇ ਮੈਨੂੰ ਬਹੁਤ ਮਾਰਿਆ ਪਰ ਅਵਾਰਾ ਕੁੱਤਿਆਂ ਦੀ ਸੇਵਾ ਕਰਨ ਦੀ ਜਿਹੜੀ ਲਗਨ ਮੇਰੇ ਦਿਲ ਦੇ ਅੰਦਰ ਸੀ, ਉਹ ਖਤਮ ਨਾ ਹੋਈ ਅਤੇ ਅੱਜ ਅਸੀਂ 4 ਭੈਣ-ਭਰਾ ਅਤੇ ਮਾਤਾ ਪਿਤਾ ਸਮੇਤ ਪੂਰਾ ਪਰਿਵਾਰ ਅਵਾਰਾ ਕੁੱਤਿਆਂ ਦੀ ਸੇਵਾ ਕਰਦਾ ਹੈ। ਮੇਰੀ ਉਮਰ 32 ਸਾਲ ਹੈ ਅਤੇ ਮੈਂ ਸੋਚਿਆ ਕਿ ਕਦੀ ਵੀ ਵਿਆਹ ਨਾ ਕਰਵਾ ਕੇ ਆਪਣੀ ਬਾਕੀ ਦੀ ਜ਼ਿੰਦਗੀ ਵੀ ਇੰਨ੍ਹਾਂ ਆਵਾਰਾ ਕੁੱਤਿਆਂ ਦੀ ਸੇਵਾ ਕਰਨ ਵਿੱਚ ਹੀ ਕੱਢਾਂਗੀ, ਪਰ ਮੈਂ ਹੈਰਾਨ ਹਾਂ ਕਿ ਅੱਜ ਮੇਰੇ ਭੈਣ-ਭਰਾ ਵੀ ਇਹੋ ਹੀ ਸੋਚ ਕੇ ਬੈਠੇ ਹਨ। -ਰੇਖਾ ਡੌਗ ਲਵਰ
ਇੱਕ ਕੁੱਤਾ ਬਿਮਾਰ ਹੋ ਜਾਵੇ ਤਾਂ ਉਸ 'ਤੇ ਕਾਫੀ ਖਰਚਾ ਆਉਂਦਾ
ਰੇਖਾ ਦੇ ਭਰਾ ਨੇ ਦੱਸਿਆ ਕਿ ਮੈਂ ਅਪਣੀ ਭੈਣ ਵੱਲ ਵੇਖ ਕੇ ਇਨ੍ਹਾਂ ਬੇਜੁਬਾਨਾਂ ਦੀ ਸੇਵਾ ਕਰਨੀ ਸ਼ੁਰੁ ਕਰ ਦਿੱਤੀ। ਅੱਜ ਸਾਡਾ ਸਾਰਾ ਪਰਿਵਾਰ ਇਨ੍ਹਾਂ ਆਵਾਰਾ ਕੁੱਤਿਆਂ ਦੀ ਸੇਵਾ ਕਰਦਾ ਹੈ ਅਤੇ ਸਾਨੂੰ ਇਨ੍ਹਾਂ ਜਾਨਵਰਾਂ ਦੀ ਸੇਵਾ ਕਰਨ ਨਾਲ ਦਿਲ ਨੂੰ ਸਕੂਨ ਮਿਲਦਾ ਜੋ ਸੀ ਮਰਦੇ ਦਮ ਤੱਕ ਕਰਦੇ ਰਹਾਂਗੇ। ਉੱਥੇ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਗੁਹਾਰ ਲਗਾਈ ਗਈ ਹੈ। ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਤਾਂ ਜੋ ਇਹ ਬੇਜੁਬਾਨਾਂ ਦਾ ਇਲਾਜ ਤੇ ਰੋਟੀ ਪਾਣੀ ਦਾ ਖਰਚਾ ਚੱਲ ਸਕੇ। ਉਨ੍ਹਾਂ ਨੇ ਕਿਹਾ ਕਿ ਇੱਕ ਕੁੱਤਾ ਬਿਮਾਰ ਹੋ ਜਾਵੇ ਤੇ ਉਸ 'ਤੇ ਕਾਫੀ ਖਰਚਾ ਆਉਂਦਾ ਹੈ, ਕਿਹਾ ਕਿ ਅਸੀਂ ਸਾਰਾ ਪਰਿਵਾਰ ਕੰਮ ਕਰਦੇ ਹਾਂ ਪਰ ਫਿਰ ਵੀ ਪੂਰੀ ਨਹੀਂ ਪੈਂਦੀ। ਇਨ੍ਹਾਂ ਕੁੱਤਿਆਂ ਦੇ ਲਈ ਅਸੀਂ ਰੋਜ਼ਾਨਾ ਵੱਖਰੇ-ਵੱਖਰੇ ਤਰ੍ਹਾਂ ਦੇ ਭੋਜਨ ਤਿਆਰ ਕਰਦੇ ਹਾਂ, ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਇਨਸਾਨ ਕੁੱਤੇ ਨਾਲ ਪਿਆਰ ਕਰਦਾ ਹੈ। ਕੁੱਤਾ ਕਦੀ ਉਨ੍ਹਾਂ ਨੂੰ ਨਹੀਂ ਕੱਟਦਾ, ਜਦੋਂ ਕਿ ਇਨਸਾਨ ਕੁੱਤੇ ਨੂੰ ਮਾਰਦਾ ਹੈ ਜਾਂ ਦਬਕਾ ਮਾਰਦਾ ਹੈ ਤਾਂ ਹੀ ਕੁੱਤਾ ਉਨ੍ਹਾਂ ਨੂੰ ਭੋਕਦਾ ਹੈ ਜਾਂ ਕੱਟਦਾ ਹੈ।