ਲੁਧਿਆਣਾ: ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਹੁਣ ਲਗਭਗ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। 7 ਮਈ ਨੂੰ ਨਾਮਜ਼ਦਗੀਆਂ ਭਰਨ ਤਾਂ ਸਿਲਸਿਲਾ ਸ਼ੁਰੂ ਹੋ ਜਾਵੇਗਾ। ਉਸ ਤੋਂ ਪਹਿਲਾਂ ਸੂਬੇ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਖਾਸ ਕਰਕੇ ਦਲ ਬਦਲੀ ਕਰਨ ਵਾਲੇ ਆਗੂਆਂ ਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਮਲਾਵਰ ਨੇ ਲੁਧਿਆਣਾ ਤੋਂ 10 ਸਾਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਹੇ ਰਵਨੀਤ ਬਿੱਟੂ ਹੁਣ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਹਨ, ਜਿਨਾਂ ਨੂੰ ਲੈ ਕੇ ਰਾਜਾ ਵੜਿੰਗ ਦੇ ਸਵਾਲ ਖੜ੍ਹੇ ਕੀਤੇ ਹਨ, ਕਾਂਗਰਸ ਨੇ ਰਵਨੀਤ ਬਿੱਟੂ ਨੂੰ ਹਰਾਉਣ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੁਧਿਆਣੇ ਤੋ ਖੜਾ ਕੀਤਾ ਹੈ। ਹੁਣ ਦੋਵੇਂ ਹੀ ਇੱਕ ਦੂਜੇ 'ਤੇ ਹਮਲਾਵਰ ਹਨ।
ਰਾਜਾ ਵੜਿੰਗ ਨੇ ਚੁੱਕਿਆ ਫੋਨ ਦਾ ਮੁੱਦਾ: ਲੁਧਿਆਣਾ ਵਿੱਚ ਆਪਣੀ ਐਂਟਰੀ ਦੇ ਪਹਿਲੇ ਦਿਨ ਹੀ ਰਾਜਾ ਵੜਿੰਗ ਨੇ ਇਹ ਸਾਫ ਕਰ ਦਿੱਤਾ ਸੀ ਕਿ ਉਹਨਾਂ ਦਾ ਮੁੱਖ ਟਾਰਗੇਟ ਰਵਨੀਤ ਬਿੱਟੂ ਹੀ ਹੈ। ਰਵਨੀਤ ਬਿੱਟੂ ਤੇ ਬਿਆਨਬਾਜ਼ੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਸੀ ਕਿ 10 ਸਾਲ ਤੱਕ ਰਵਨੀਤ ਬਿੱਟੂ ਨੇ ਲੋਕਾਂ ਦੇ ਫੋਨ ਹੀ ਨਹੀਂ ਚੁੱਕੇ ਅਤੇ ਇਹ ਲੋਕ ਹੀ ਉਨ੍ਹਾਂ ਨੂੰ ਕਹਿ ਰਹੇ ਨੇ ਕਿ ਰਵਨੀਤ ਬਿੱਟੂ ਲੋਕਾਂ ਦੇ ਫੋਨ ਨਹੀਂ ਚੁੱਕਦੇ ਲੋਕ ਫੋਨ ਕਰਦੇ ਰਹਿੰਦੇ ਹਨ। ਰਾਜਾ ਵੜਿੰਗ ਗਉਸ਼ਾਲਾ ਦੇ ਵਿੱਚ ਪਹੁੰਚੇ ਹੋਏ ਸਨ। ਜਿਸ ਦੌਰਾਨ ਉਹਨਾਂ ਨੇ ਇਹ ਮੁੜ ਤੋਂ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਜੇਕਰ ਉਹਨਾਂ ਨੂੰ ਕਾਂਗਰਸ ਨੇ 10 ਸਾਲ ਕੰਮ ਨਹੀਂ ਕਰਨ ਦਿੱਤਾ ਤਾਂ ਕਿ ਰਾਹੁਲ ਗਾਂਧੀ ਨੇ ਉਹਨਾਂ ਨੂੰ ਫੋਨ ਚੁੱਕਣ ਤੋਂ ਵੀ ਮਨਾ ਕੀਤਾ ਸੀ। ਰਾਜਾ ਵੜਿੰਗ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਰਵਨੀਤ ਬਿੱਟੂ ਦੇ ਪਿਛਲੇ 10 ਸਾਲਾਂ ਦੀ ਕਾਲ ਡਿਟੇਲ ਜਨਤਕ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿੰਨੇ ਲੋਕਾਂ ਦੇ ਫੋਨ ਚੁੱਕੇ ਅਤੇ ਕਿੰਨੇ ਦਿਨ ਹੀ। ਰਾਜਾ ਵੜਿੰਗ ਨੇ ਕਿਹਾ ਕਿ ਜਿੰਨੇ ਬਿੱਟੂ ਨੇ 10 ਸਾਲ ਦੇ ਵਿੱਚ ਫੋਨ ਨਹੀਂ ਚੁੱਕੇ ਓਹ 10 ਦਿਨ ਦੇ ਵਿੱਚ ਚੁੱਕ ਲੈਂਦੇ ਹਨ।
- ਗੁਰਜੀਤ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚਣਗੇ ਨਵਜੋਤ ਸਿੱਧੂ, ਔਜਲਾ ਨੇ ਸਿੱਧੂ ਨੂੰ ਦੱਸਿਆ ਪਾਰਟੀ ਦਾ ਸਟਾਰ ਪ੍ਰਚਾਰਕ
- ਸਾਬਕਾ ਸੀਐੱਮ ਚਰਨਜੀਤ ਚੰਨੀ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ, ਵਾਤਾਵਰਣ ਦੇ ਮੁੱਦੇ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਲਿਆ ਅਹਿਦ
- ਤਿੰਨ ਪਾਰਟੀ ਪ੍ਰਧਾਨਾਂ ਦੇ ਨਿਸ਼ਾਨੇ 'ਤੇ ਰਵਨੀਤ ਬਿੱਟੂ: ਸੁਖਬੀਰ, ਵੜਿੰਗ ਤੇ CM ਭਗਵੰਤ ਮਾਨ ਨੇ ਆਖ ਦਿੱਤੀਆਂ ਇਹ ਗੱਲਾਂ