ਲੁਧਿਆਣਾ:ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਬਾਦਲ 'ਤੇ ਹਮਲੇ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਇੱਕ ਵਾਰ ਮੁੜ ਨਰਾਇਣ ਚੌੜਾ 'ਤੇ ਵੱਡਾ ਬਿਆਨ ਦਿੱਤਾ ਹੈ। ਜਿਹੜਾ ਬਿਆਨ ਅੱਜ ਬਿੱਟੂ ਨੇ ਚੌੜਾ ਬਾਰੇ ਦਿੱਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਜਿਸ ਨਰਾਇਣ ਚੌੜਾ ਦਾ ਉਨ੍ਹਾਂ ਨੇ ਦੋ ਦਿਨ ਪਹਿਲਾਂ ਸਮਰਥਨ ਕੀਤਾ ਸੀ ਅੱਜ ਉਸੇ ਚੌੜਾ ਦੇ ਉਹ ਖਿਲਾਫ਼ ਬਿੱਟੂ ਨੇ ਅੱਜ ਕੁਝ ਹੋਰ ਹੀ ਬੋਲ ਦਿੱਤਾ।
ਬਿੱਟੂ ਨੇ ਚੌੜਾ ਨੂੰ ਦੱਸਿਆ "ਸੱਪ"
ਰਵਨੀਤ ਬਿੱਟੂ ਨੇ ਅੱਜ ਨਰਾਇਣ ਚੌੜਾ 'ਤੇ ਸਵਾਲ ਖੜੇ ਕਰਦੇ ਕਿਹਾ ਕਿ "ਇਹ ਉਹੀ ਲੋਕ ਨੇ ਜੋ ਕਦੇ ਸਾਡੇ 'ਤੇ ਕਾਤਲਾਨਾ ਹਮਲੇ ਕਰਦੇ ਸਨ। ਅੱਜ ਜਦੋਂ ਸੁਖਬੀਰ ਬਾਦਲ 'ਤੇ ਹਮਲਾ ਹੋਇਆ ਹੈ ਤਾਂ ਮਜੀਠੀਏ ਨੂੰ ਪਤਾ ਲੱਗਿਆ ਹੈ। ਉਹਨਾਂ ਕਿਹਾ ਕਿ ਇਹ ਲੋਕ ਕਿਸੇ ਦੇ ਨਹੀਂ ਇਸੇ ਕਾਰਨ ਇਹਨਾਂ ਅੱਤਵਾਦੀਆਂ ਨੂੰ ਦੱਬ ਕੇ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਅੱਤਵਾਦੀ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਡੰਗ ਮਾਰਨਗੇ ਹੀ ਮਾਰਨਗੇ"। ਬਿੱਟੂ ਨੇ ਆਖਿਆ ਕਿ ਇਸੇ ਕਰਕੇ ਹੁਣ ਅਕਾਲੀ ਦਲ ਨੂੰ ਪਤਾ ਲੱਗ ਗਿਆ ਹੈ ਕਿ ਅਜਿਹੇ ਲੋਕ ਕਿਸੇ ਦੇ ਨਹੀਂ, ਇਹਨਾਂ ਲੋਕਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਚਾਹੀਦਾ ਹੈ। ਇਸੇ ਨੂੰ ਲੈ ਕੇ ਉਹ ਬੋਲਦੇ ਸਨ ਅਤੇ ਅੱਜ ਚੌੜੇ ਨੇ ਵੀ ਇਹ ਸਾਬਿਤ ਕਰ ਦਿੱਤਾ।
"ਕੌਮ ਦਾ ਹੀਰਾ"
ਕਾਬਲੇਜ਼ਿਕਰ ਹੈ ਕਿ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ"ਸੁਖਬੀਰ ਬਾਦਲ ਨੇ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫੀ ਦੇਣ ਦਾ ਗੁਨਾਹ ਕਬੂਲ਼ ਕੀਤਾ ਹੈ। ਇਸ ਤੋਂ ਬਾਅਦ ਗੁਰੂ ਦਾ ਸਿੱਖ ਹੋਣ ਦੇ ਨਾਤੇ ਨਰਾਇਣਚੌੜਾਨੇ ਭਾਵਨਾਵਾਂ 'ਚ ਆ ਕੇ ਗੋਲੀ ਚਲਾਈ ਸੀ। ਇਸ ਲਈ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ"।