ਲੁਧਿਆਣਾ :ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਪ੍ਰਚਾਰ ਦੇ ਲਈ ਕੁਝ ਹੀ ਸਮਾਂ ਬਾਕੀ ਹੈ ਅਤੇ ਹੁਣ ਸਾਰੀਆਂ ਹੀ ਪਾਰਟੀਆਂ ਦੇ ਦਿੱਗਜ ਪਾਰਟੀਆਂ ਲਈ ਪ੍ਰਚਾਰ ਕਰ ਰਹੇ ਹਨ। ਲੁਧਿਆਣਾ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਇੱਕ ਵਾਰ ਮੁੜ ਤੋਂ ਰਾਜਾ ਵੜਿੰਗ 'ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਉਹ ਅਤੇ ਉਸ ਦੀ ਪਤਨੀ ਦੋ-ਦੋ ਕਰੋੜ ਦੀ ਗੱਡੀਆਂ ਦੇ ਵਿੱਚ ਘੁੰਮਦੇ ਹਨ ਅਤੇ ਲੱਖਾਂ ਦੀਆਂ ਘੜੀਆਂ ਬੰਨ੍ਹਦੇ ਹਨ। ਉੱਥੋਂ ਜਦੋਂ ਪ੍ਰਚਾਰ ਲਈ ਜਾਂਦੇ ਹਨ ਅਤੇ ਇੰਸਟਾਗਰਾਮ 'ਤੇ ਆਪਣੀਆਂ ਰੀਲਾ ਪਾਉਂਦੇ ਹਨ ਤਾਂ ਇਹ ਦੱਸਦੇ ਹਨ ਕਿ ਉਹ ਤਾਂ ਅਚਾਨਕ ਹੀ ਆ ਗਏ ਅਤੇ ਲੋਕਾਂ ਨੇ ਵੀਡੀਓ ਬਣਾਉਣ ਲਈ ਜਦੋਂ ਕਿ ਉੱਥੇ ਮੀਡੀਆ ਦਾ ਹਜੂਮ ਪਹਿਲਾਂ ਹੀ ਲੱਗਿਆ ਹੁੰਦਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਲੋਕ ਇਹਨਾਂ ਦੀ ਸਿਆਸਤ ਨੂੰ ਹੁਣ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਉਹ ਲੋਕਾਂ ਨੂੰ ਹੁਣ ਹੋਰ ਮੂਰਖ ਨਹੀਂ ਬਣਾ ਸਕਦੇ। ਉਹਨਾਂ ਕਿਹਾ ਕਿ ਇਹ ਪੈਂਤਰੇ ਪਹਿਲਾਂ ਚੱਲਦੇ ਸਨ ਪਰ ਹੁਣ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣ ਵਾਲੇ ਹਨ।
ਦਰਜੀ ਦੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ : ਰਵਨੀਤ ਬਿੱਟੂ ਨੇ ਇੱਕ ਵਾਰ ਮੁੜ ਤੋਂ ਦਰਜੀ ਦਾ ਮੁੱਦਾ ਚੁੱਕਿਆ 'ਤੇ ਕਿਹਾ ਕਿ ਜੇਕਰ ਉਹਨਾਂ ਕੋਲ ਇੰਨੇ ਹੀ ਪੈਸੇ ਹਨ ਤਾਂ ਉਹ ਦਰਜ਼ੀਆਂ ਦੇ ਪੈਸੇ ਕਿਉਂ ਨਹੀਂ ਦਿੰਦੇ, ਕਿਉਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਅਤੇ ਕਿਉਂ ਉਹ ਦਰਜੀ ਪੈਸੇ ਮੰਗ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦਾ ਜਵਾਬ ਉਹਨਾਂ ਨੂੰ ਦੇਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਉਹ ਲੱਖਾਂ ਦੀਆਂ ਜ਼ੁਰਾਬਾ ਪਾਉਂਦੇ ਹਨ, ਕਰੋੜਾਂ ਦੀਆਂ ਗੱਡੀਆਂ ਦੇ ਵਿੱਚ ਘੁੰਮਦੇ ਹਨ ਤਾਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ।