ਪੰਜਾਬ

punjab

ETV Bharat / state

ਵਪਾਰੀ ਕੋਲੋ ਫਿਰੌਤੀ ਮੰਗ ਵਾਲੇ ਕਾਬੂ, ਪੁਲਿਸ ਨੇ 2 ਦਿਨ 'ਚ ਸੁਲਝਾਇਆ ਮਾਮਲਾ - bhatinda police arrest 2 people - BHATINDA POLICE ARREST 2 PEOPLE

ਅਪਰਾਧਿਕ ਅਨਸਰਾਂ ਵੱਲੋਂ ਲਗਾਤਾਰ ਫਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜਾਨੀ ਨੁਕਸਾਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਪੁਲਿਸ ਵੱਲੋਂ ਵੀ ਇੰਨ੍ਹਾਂ 'ਤੇ ਨੱਥ ਪਾਈ ਜਾ ਰਹੀ ਹੈ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ

bhatinda police arrest 2 people
ਵਪਾਰੀ ਕੋਲੋ ਫਿਰੌਤੀ ਮੰਗ ਵਾਲੇ ਕਾਬੂ (etv bharat)

By ETV Bharat Punjabi Team

Published : Sep 19, 2024, 5:51 PM IST

ਬਠਿੰਡਾ:ਗੈਂਗਸਟਰਾਂ ਵੱਲੋਂ ਅਕਸਰ ਵੀ ਕਿਸੇ ਨਾ ਕਿਸੇ ਨੂੰ ਫੋਨ ਕਰਕੇ ਫਿਰੌਤੀ ਮੰਗੀ ਜਾ ਰਹੀ ਹੈ। ਆਏ ਦਿਨ ਆਏ ਮਾਮਲੇ ਸਾਹਮਣੇ ਆ ਰਹੇ ਹਨ। ਕੁੱਝ ਲੋਕ ਅਜਿਹੇ ਵੀ ਨੇ ਜੋ ਗੈਂਗਸਟਰਾਂ ਦੇ ਨਾਮ ਦਾ ਸਹਾਰਾ ਲੈ ਕੇ ਵਪਾਰੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ । ਜਿੱਥੇ ਇੱਕ ਵਪਾਰੀ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਉਂਦਾ ਅਤੇ ਉਸ ਕੋਲੋ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ।

ਵਪਾਰੀ ਕੋਲੋ ਫਿਰੌਤੀ ਮੰਗ ਵਾਲੇ ਕਾਬੂ (etv bharat)

ਕਦੋਂ ਆਈ ਕਾਲ

ਦੱਸਿਆ ਜਾ ਰਿਹਾ ਕਿ ਵਪਾਰੀ ਨੂੰ ਕਾਲ 16 ਸਤੰਬਰ ਨੂੰ ਆਉਂਦੀ ਹੈ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਦਵਿੰਦਰ ਬੰਬਿਹਾ ਗੁਰੱਪ ਦਾ ਮੈਂਬਰ ਦੱਸਿਆ ਅਤੇ ਨਾਲ ਹੀ ਆਖਿਆ ਕਿ ਜੇ ਫਿਰੌਤੀ ਨਾ ਦਿੱਤੀ ਤਾਂ ਇਸ ਦਾ ਅੰਜ਼ਾਮ ਚੰਗਾ ਨਹੀਂ ਹੋਵੇਗਾ।ਇਸ ਧਮਕੀ ਭਰੀ ਕਾਲ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ।ਜਿਸ ਮਗਰੋਂ ਪੁਲਿਸ ਮਮਾਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ।

ਮੁਲਜ਼ਮ ਕਾਬੂ

ਐਸਐਸਪੀ ਬਠਿੰਡਾ ਅਮਨੀਤ ਕੋਂਡਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ"ਫਿਰੌਤੀ ਦੀ ਮੰਗ ਕਰਨ ਵਾਲੇ ਅਤੇ ਧਮਕੀ ਦੇਵ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦਾ ਪਿਛਲਾ ਰਿਕਾਰਡ ਅਪਰਾਧਿਕ ਹੈ । ਇਹਨਾਂ ਵਿੱਚੋਂ ਇੱਕ ਨੌਜਵਾਨ ਪਰਮਿੰਦਰ ਸਿੰਘ ਵਾਸੀ ਪ੍ਰੀਤ ਨਗਰ ਗਿੱਦੜਬਾਹਾ 'ਚ ਕਾਰੋਬਾਰੀ ਕੋਲ ਨੌਕਰੀ ਕਰਦਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਹ ਨੌਕਰੀ ਛੱਡ ਕੇ ਚਲਾ ਗਿਆ ਸੀ। ਇਸ ਦੌਰਾਨ ਪਰਮਿੰਦਰ ਸਿੰਘ ਵੱਲੋਂ ਸੁਨੀਲ ਕੁਮਾਰ ਵਾਸੀ ਟਾਣੀ ਚੌਟਾਲਾ ਹਰਿਆਣਾ ਨਾਲ ਮਿਲ ਕੇ ਫਰੌਤੀ ਮੰਗੀ ਗਈ। ਪੁਲਿਸ ਨੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਦੀ ਨਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਕੋਲੋਂ ਇੱਕ ਪਿਸਟਲ 32 ਬੋਰ, ਚਾਰ ਜਿੰਦਾ ਕਾਰਤੂਸ, ਇੱਕ ਬਿਨਾਂ ਨੰਬਰ ਦੀ ਸੀਟੀ 100 ਮੋਟਰਸਾਈਕਲ ਅਤੇ ਫਰੌਤੀ ਦੀ ਕਾਲ ਲਈ ਵਰਤਿਆ ਗਿਆ ਮੋਬਾਇਲ ਫੋਨ ਬਰਾਮਦ ਕੀਤਾ ਹੈ "। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ABOUT THE AUTHOR

...view details