ਲੁਧਿਆਣਾ: ਲੁਧਿਆਣਾ ਤੋਂ ਰਾਜਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਅੱਜ ਸਿਵਲ ਹਸਪਤਾਲ ਨੂੰ ਲੈ ਕੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਸਿਵਲ ਹਸਪਤਾਲ ਨੂੰ ਲੈ ਕੇ ਕੀਤੇ ਜਾ ਰਹੇਕੰਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਸਿਸਟਮ ਦੇ ਨਾਲ ਹਸਪਤਾਲ ਦੀ ਲਿਫਟ ਜੋ ਪਿਛਲੇ ਕਈ ਸਾਲਾਂ ਤੋਂ ਬੰਦ ਸੀ। ਕਿਸੇ ਵੀ ਸਰਕਾਰ ਨੇ ਸ਼ੁਰੂ ਨਹੀਂ ਕੀਤਾ ਅਸੀਂ ਇੱਕ ਸ਼ੁਰੂ ਕਰ ਰਹੇ ਹਾਂ ਅਤੇ ਦੂਜੀ ਅਗਲੇ ਹਫਤੇ ਸ਼ੁਰੂ ਹੋ ਜਾਵੇਗੀ।
ਲੁਧਿਆਣਾ 'ਚ ਸਿਵਲ ਹਸਪਤਾਲ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫਰੰਸ, ਕਿਹਾ - ਹੁਣ ਹੋਣਗੀਆਂ ਸਾਰੀਆਂ ਦਿੱਕਤਾਂ ਦੂਰ ... - Rajya Sabha Member Sanjeev Arora - RAJYA SABHA MEMBER SANJEEV ARORA
Rajya Sabha Member Sanjeev Arora: ਲੁਧਿਆਣਾ ਤੋਂ ਰਾਜਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਅੱਜ ਸਿਵਲ ਹਸਪਤਾਲ ਨੂੰ ਲੈ ਕੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਜਿੰਨੀਆਂ ਵੀ ਦਿੱਕਤਾਂ ਹਨ, ਉਹ ਸਾਰੀਆਂ ਹੀ ਦੂਰ ਕੀਤੀਆਂ ਜਾ ਰਹੀਆਂ ਹਨ। ਪੜ੍ਹੋ ਪੂਰੀ ਖਬਰ...
Published : Jul 18, 2024, 1:34 PM IST
ਸਟਾਫ ਦੀ ਕਮੀ: ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਜਿੰਨੀਆਂ ਵੀ ਦਿੱਕਤਾਂ ਹਨ, ਉਹ ਸਾਰੀਆਂ ਹੀ ਦੂਰ ਕੀਤੀਆਂ ਜਾ ਰਹੀਆਂ ਹਨ। ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਚੰਗਾ ਬਣਾਇਆ ਜਾਵੇ। ਸੰਜੀਵ ਅਰੋੜਾ ਨੇ ਕਿਹਾ ਕਿ ਬਾਕੀ ਜੋ ਸਟਾਫ ਦੀ ਕਮੀ ਹੈ ਉਹ ਵੀ ਅਸੀਂ ਠੇਕੇ ਤੇ ਰੱਖ ਰਹੇ ਹਾਂ ਇਸ ਤੋਂ ਇਲਾਵਾ ਨਵੇਂ ਕੰਮਾਂ ਦੇ ਕੋਂਟਰੈਕਟ ਵੀ ਦੇ ਦਿੱਤੇ ਗਏ ਹਨ।
ਅੰਡਰਗਰਾਊਂਡ ਸੀਵਰੇਜ ਦਾ ਕੰਮ ਪਹਿਲਾਂ ਕੀਤਾ:ਐਮਪੀ ਸੰਜੀਵ ਅਰੋੜਾ ਨੇ ਕਿਹਾ ਕਿ ਹਰ ਕਿਸੇ ਕੰਮ ਨੂੰ ਸਮਾਂ ਲੱਗਦਾ ਹੈ ਪਿਛਲੇ ਕਈ ਸਾਲਾਂ ਤੋਂ ਕੰਮ ਰੁਕਿਆ ਹੋਇਆ ਸੀ। ਜਿਸ ਨੂੰ ਅਸੀਂ ਸ਼ੁਰੂ ਕੀਤਾ ਹੈ ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕੰਮ ਦੇਖਣ ਨੂੰ ਨਹੀਂ ਲੱਗ ਰਿਹਾ ਕਿਉਂਕਿ ਅਸੀਂ ਅੰਡਰਗਰਾਊਂਡ ਸੀਵਰੇਜ ਦਾ ਕੰਮ ਪਹਿਲਾਂ ਕੀਤਾ ਹੈ। ਉਸ ਤੋਂ ਬਾਅਦ ਹੁਣ ਸੁੰਦਰੀਕਰਨ ਦਾ ਕੰਮ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਹਲਵਾਰਾ ਏਅਰਪੋਰਟ ਨੂੰ ਲੈ ਕੇ ਵੀ ਕਿਹਾ ਕਿ ਉਹ ਲਗਾਤਾਰ ਉਸ ਦੇ ਦੌਰੇ ਕਰ ਰਹੇ ਹਨ, ਕੱਲ ਵੀ ਉਹ ਹਲਵਾਰਾ ਏਅਰਪੋਰਟ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ। ਸਿਰਫ ਹੁਣ ਏਅਰ ਫੋਰਸ ਵੱਲੋਂ ਹੀ ਦੇਰੀ ਹੋ ਰਹੀ ਹੈ, ਜਿਨਾਂ ਵੱਲੋਂ ਇਸ ਨੂੰ ਆਪਰੇਸ਼ਨਲ ਕੀਤਾ ਜਾਣਾ ਹੈ।
- ਅੰਮ੍ਰਿਤਸਰ 'ਚ ਸਫਾਈ ਦੇ ਹਾਲ ਬੇਹਾਲ; ਮੌਜੂਦਾ ਵਿਧਾਇਕ ਦੇ ਘਰ ਬਾਹਰ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ - Piles of dirt outside MLA house
- ਮੌਨਸੂਨ ਤੋਂ ਪਹਿਲਾਂ ਹੜ੍ਹਾਂ ਨਾਲ ਨਜਿੱਠਣ ਲਈ ਬਣਾਏ ਗਏ ਕੰਟਰੋਲ ਰੂਮ, ਮਾਨਸਾ ਅਤੇ ਫਤਹਿਗੜ੍ਹ ਸਾਹਿਬ ਪ੍ਰਸ਼ਾਸਨ ਨੇ ਚੁੱਕੇ ਕਦਮ - deal with the flood situation
- ਰਾਜਾਸਾਂਸੀ ਔਰਤ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਪੁਲਿਸ 'ਤੇ ਲਗਾਏ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ - case of Rajasansi womans murder