ਮਾਨਸਾ: ਪੰਜਾਬੀ ਫਿਲਮ ਸਟਾਰ ਯੋਗਰਾਜ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਕਿਸਾਨ ਨੇਤਾਵਾਂ ਦੇ ਖਿਲਾਫ ਬੋਲਣ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਉੱਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਫਿਲਮ ਸਟਾਰ ਨੂੰ ਨਸੀਹਤ ਦਿੱਤੀ ਹੈ ਕਿ ਫਿਲਮਾਂ ਵਿੱਚ ਡਾਇਲੋਗ ਬੋਲਣੇ ਹੀ ਸੌਖੇ ਹਨ ਪਰ ਜ਼ਮੀਨੀ ਪੱਧਰ ਉੱਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਨਾ ਬਹੁਤ ਔਖਾ ਹੈ। ਦਰਅਸਲ ਪੰਜਾਬੀ ਫਿਲਮ ਸਟਾਰ ਯੋਗਰਾਜ ਸਿੰਘ ਵੱਲੋਂ ਕਿਸਾਨਾਂ ਪ੍ਰਤੀ ਹਰੀਆਂ ਪੱਗਾਂ ਬੰਨਣ ਅਤੇ ਕਿਸਾਨਾਂ ਦੇ ਪੁੱਤ ਮਰਵਾਉਣ ਵਾਲੇ ਦਿੱਤੇ ਗਏ ਬਿਆਨ ਨੂੰ ਲੈ ਕੇ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਗਰਮ ਹੋ ਗਏ ਨੇ।
ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੂੰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਲਾਏ ਰਗੜੇ, ਕਿਹਾ- ਫਿਲਮਾਂ ਦੇ ਡਾਇਲੋਗ ਮਾਰਨ ਨਾਲ ਮੰਗਾਂ ਨਹੀਂ ਮੰਨਦੀ ਸਰਕਾਰ - Punjabi actor Yograj Singh
ਮਾਨਸਾ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਅਦਾਕਾਰ ਯੋਗਰਾਜ ਸਿੰਘ ਨੂੰ ਟਾਰਗੇਟ ਕੀਤਾ ਹੈ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇੱਕ ਇੱਟਰਵਿਊ ਵਿੱਚ ਯੋਗਰਾਜ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਹਨ ਅਤੇ ਉਹ ਕਿਸਾਨੀ ਮੰਗਾਂ ਨੂੰ ਵੀ ਫਿਲਮਾਂ ਦੇ ਡਾਇਲੋਗਾਂ ਦੀ ਤਰ੍ਹਾਂ ਡਰਾਮਾ ਹੀ ਸਮਝਦੇ ਹਨ।
Published : Mar 2, 2024, 7:18 AM IST
ਫਿਲਮਾਂ ਕਰਨੀਆਂ ਸੌਖੀਆਂ ਨੇ ਪਰ ਮੰਗਾਂ ਮਨਵਾਉਣੀਆਂ ਔਖੀਆਂ: ਉਹਨਾਂ ਕਿਹਾ ਕਿ ਫਿਲਮਾਂ ਦੇ ਵਿੱਚ ਡਾਇਲੋਗ ਬੋਲਣੇ ਅਤੇ ਫਿਲਮਾਂ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰਨੇ ਅਤੇ ਕਈ-ਕਈ ਬੰਦਿਆਂ ਨੂੰ ਕੁੱਟਣਾ ਵੀ ਸੌਖਾ ਹੁੰਦਾ ਹੈ ਪਰ ਜ਼ਮੀਨੀ ਪੱਧਰ ਉੱਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਨਾ ਬਹੁਤ ਔਖਾ ਹੈ। ਉਹਨਾਂ ਫਿਲਮ ਸਟਾਰ ਨੂੰ ਨਸੀਹਤ ਦਿੰਦੇ ਹੋਏ ਬਿਆਨ ਦੀ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਫਿਲਮ ਸਟਾਰਾਂ ਵੱਲੋਂ ਅਜਿਹੇ ਬਿਆਨ ਦਿੱਤੇ ਜਾਣੇ ਬਹੁਤ ਹੀ ਨਿੰਦਣ ਯੋਗ ਹੈ।
- ਅਕਾਲੀ ਆਗੂ ਬੰਟੀ ਰੋਮਾਣਾ ਦਾ ਸੀਐੱਮ ਮਾਨ ਉੱਤੇ ਵਾਰ; ਕਿਹਾ-ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਨਾ ਕਰੋ ਕੋਸ਼ਿਸ਼, ਸੂਬੇ ਦੇ ਵਿਗੜੇ ਹਲਾਤ ਵੱਲ ਦਿਓ ਧਿਆਨ
- ਵਿਧਾਨਸਭਾ ਵਿੱਚ ਅੱਜ ਪੰਜਾਬ ਰਾਜਪਾਲ ਨੇ ਪੰਜਾਬ ਦੇ ਹੋਏ ਵਿਕਾਸ ਦਾ ਖਿੱਚਿਆ ਖ਼ਾਕਾ, ਕਿਹਾ- ਅਮਨ ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਸੁਧਰ ਰਹੀ
- ਗੈਂਗਸਟਰ ਕਾਲਾ ਧਨੌਲਾ ਦੇ ਭੋਗ ਮੌਕੇ ਮੁੜ ਉਠੇ ਪੁਲਿਸ ਮੁਕਾਬਲੇ 'ਤੇ ਸਵਾਲ, ਸਾਂਸਦ ਮਾਨ ਬੋਲੇ- ਐਨਕਾਉਂਟਰ ਦੀ ਜਾਂਚ ਹੋਵੇ
ਸੰਘਰਸ਼ ਕਰਨ ਲਈ ਆਉਣ ਗਰਾਊਂਡ ਉੱਤੇ:ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਦੋਂ ਪਹਿਲਾਂ ਦਿੱਲੀ ਵਿਖੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਵੀ ਯੋਗਰਾਜ ਸਿੰਘ ਵੱਲੋਂ ਕਿਸਾਨਾਂ ਦੇ ਪ੍ਰਤੀ ਅਜਿਹੇ ਬਿਆਨ ਦਿੱਤੇ ਜਾਂਦੇ ਸਨ। ਉਹਨਾਂ ਕਿਹਾ ਕਿ ਕਿਸਾਨ ਨੇਤਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਦਾ 40-4 ਸਾਲ ਤੱਕ ਦਾ ਤਜਰਬਾ ਹੈ ਪਰ ਯੋਗਰਾਜ ਸਿੰਘ ਵੱਲੋਂ ਕਿਸਾਨਾਂ ਨੂੰ ਹਰੀਆਂ ਪੱਗਾਂ ਵਾਲੇ ਕਹਿਣਾ ਅਤੇ ਮੋਦੀ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਮਨਵਾ ਕੇ ਲਾਗੂ ਕਰਵਾਉਣ। ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਅੱਗੇ ਕਿਹਾ ਕਿ ਅਸੀਂ ਤੁਹਾਨੂੰ ਅੱਗੇ ਲਾਉਂਦੇ ਹਾਂ ਅਤੇ ਤੁਸੀਂ ਪੀਐੱਮ ਨਰੇਂਦਰ ਮੋਦੀ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਵਾ ਦਿਓ।