ਅੰਮ੍ਰਿਤਸਰ : ਪੰਜਾਬ ਯੂਥ ਕਾਂਗਰਸ ਨੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਬਾਹਰ ਹੱਥਾਂ ਵਿੱਚ ਬੇੜੀਆਂ ਪਾ ਕੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਸਤੀ ਹੈ ਪਰ ਉਹ ਦੋਸਤੀ ਦਾ ਜਵਾਬ ਗਲਤ ਤਰੀਕੇ ਦੇ ਦਿੱਤਾ ਜਾ ਰਿਹਾ ਹੈ। ਸਾਡੇ ਭਾਰਤੀ ਨਾਗਰਿਕਾਂ ਨਾਲ ਬਦਸਲੂਕੀ ਕਰਕੇ, ਡਿਪੋਰਟ ਕੀਤਾ ਜਾ ਰਿਹਾ ਹੈ। ਇਹ ਬਹੁਤ ਗਲਤ ਹੈ।
ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ (ETV Bharat) ਭਾਰਤੀਆਂ ਦਾ ਅਪਮਾਨ
ਯੂਥ ਕਾਂਗਰਸੀ ਆਗੂਆਂ ਨੇ ਕਿਹਾ ਕਿ ਪੀਐੱਮ ਮੋਦੀ 56 ਇੰਚ ਦੀ ਛਾਤੀ ਕਹਿ ਬਹੁਤ ਭਾਸ਼ਣ ਦਿੰਦੇ ਹਨ, ਅੱਜ ਉਹ ਕਿੱਥੇ ਗਏ। ਇਸ ਮਸਲੇ ਉੱਤੇ ਉਹ ਚੁੱਪ ਕਿਉਂ ਹਨ ? ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਅਮਰੀਕਾ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਆਪਣੇ ਦੇਸ਼ ਦੀ ਜਵਾਨੀ ਦਾ ਸਾਥ ਦੇਣਾ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਦੇ ਹੱਥਾਂ ਵਿੱਚ ਬੇੜੀਆਂ ਜਕੜ ਕੇ ਵਾਪਸ ਭੇਜਿਆ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਇਸ ਉੱਤੇ ਚੁੱਪੀ ਧਾਰਕੇ ਬੈਠੀ ਹੈ। ਟਰੰਪ ਨੂੰ ਦੋਸਤ ਕਹਿਣ ਵਾਲੇ ਮੋਦੀ ਹੁਣ ਗੱਲ ਕਿਉਂ ਨਹੀਂ ਕਰ ਰਹੇ ?
ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ (ETV Bharat) ਪੰਜਾਬ ਅਤੇ ਅੰਮ੍ਰਿਤਸਰ ਨੂੰ ਕੇਂਦਰ ਸਰਕਾਰ ਵੱਲੋਂ ਨਿਸ਼ਾਨਾ
ਯੂਥ ਕਾਂਗਰਸੀ ਆਗੂਆਂ ਨੇ ਕਿਹਾ ਕਿ ਸਾਰਾ ਦੇਸ਼ ਇੱਕਜੁੱਟ ਹੈ ਪਰ ਪੰਜਾਬ ਅਤੇ ਅੰਮ੍ਰਿਤਸਰ ਨੂੰ ਕੇਂਦਰ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿੰਨੇ ਵੀ ਅਮਰੀਕਾ ਵਿੱਚੋਂ ਡਿਪੋਰਟ ਹੋ ਕੇ ਜਹਾਜ਼ ਆ ਰਹੇ ਹਨ, ਉਹ ਵਾਰ-ਵਾਰ ਅੰਮ੍ਰਿਤਸਰ ਵਿੱਚ ਹੀ ਉਤਾਰੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ (ETV Bharat)