ਚੰਡੀਗੜ੍ਹ:ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਇਹ ਬਦਲਾਅ ਮੰਗਲਵਾਰ 1 ਅਕਤੂਬਰ ਤੋਂ ਲਾਗੂ ਹੋਵੇਗਾ। ਸਾਰੇ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਸ਼ੁਰੂ ਹੋਣਗੇ ਅਤੇ ਦੁਪਹਿਰ 2.30 ਵਜੇ ਛੁੱਟੀ ਹੋ ਜਾਵੇਗੀ। ਇਸੇ ਤਰ੍ਹਾਂ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਸ਼ੁਰੂ ਹੋਣਗੇ ਅਤੇ ਦੁਪਹਿਰ 2.50 ਵਜੇ ਛੁੱਟੀ ਹੋਵੇਗੀ। ਸਕੂਲ ਸਿੱਖਿਆ ਵਿਭਾਗ ਨੇ ਇਸ ਸਬੰਧੀ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ।
ਹੁਣ ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਜਾਣੋ 1 ਅਕਤੂਬਰ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ - Punjab School Time Change - PUNJAB SCHOOL TIME CHANGE
ਪੰਜਾਬ ਸਰਕਾਰ ਵੱਲੋਂ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ। ਹੁਣ ਕਦੋਂ ਸਕੂਲ ਲੱਗਣਗੇ ਅਤੇ ਕਦੋਂ ਛੁੱਟੀ ਹੋਵੇਗੀ ਸਾਰੀ ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ
Published : Sep 30, 2024, 11:06 PM IST
ਪਹਿਲਾਂ ਸਕੂਲ 1 ਅਪ੍ਰੈਲ ਤੋਂ 30 ਸਤੰਬਰ ਤੱਕ, ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਅਤੇ ਸਾਰੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.00 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੈ।
ਹੁਣ 1 ਅਕਤੂਬਰ ਤੋਂ ਸਕੂਲ ਦਾ ਸਮਾਂ
1 ਅਕਤੂਬਰ ਤੋਂ 31 ਅਕਤੂਬਰ ਤੱਕ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਅਤੇ ਸਾਰੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਤੋਂ ਦੁਪਹਿਰ 2.50 ਵਜੇ ਤੱਕ ਹੋਵੇਗਾ।ਹੁਣ ਕੱਲ ਤੋਂ ਇਸ ਸਮੇਂ ਮੁਤਾਬਿਕ ਸਕੂਲ ਲੱਗਣਗੇ ਅਤੇ ਛੁੱਟੀ ਹੋਵੇਗੀ। ਇਸ ਫੈਸਲਾ ਬਦਲਦੇ ਮੌਸਮ ਨੂੰ ਵੇਖ ਕੇ ਲਿਆ ਗਿਆ ਹੈ
- ਬੱਚਿਆਂ ਨੂੰ ਨਹੀਂ ਜਾਣਾ ਪਵੇਗਾ ਸਕੂਲ, ਲੱਗੀਆਂ ਮੌਜ਼ਾਂ, ਵੇਖੋ ਪੂਰੇ ਮਹੀਨੇ ਦੀ ਲਿਸਟ... - October holidays
- ਸਕੂਲ 'ਚ ਰੋਹਬ ਜਮਾਉਣ ਲਈ ਪਿਸਤੌਲ ਲੈ ਕੇ ਪਹੁੰਚੀਆਂ 9ਵੀਂ ਜਮਾਤ ਦੀਆਂ ਵਿਦਿਆਰਥਣਾਂ, ਕਲਾਸ 'ਚ ਵੱਜ ਗਈਆਂ ਚੀਕਾਂ - Gun In School Bag
- ਤੰਤਰ-ਮੰਤਰ ਨੇ ਲਈ ਮਾਸੂਮ ਬੱਚੇ ਦੀ ਜਾਨ, ਸਕੂਲ ਦੀ ਤਰੱਕੀ ਲਈ ਮੈਨੇਜਰ ਨੇ ਕੀਤਾ ਕਾਂਡ, ਹੋਇਆ ਵੱਡਾ ਖੁਲਾਸਾ - Child Murder Revealed