ਲੁਧਿਆਣਾ : ਕਿਸਾਨਾਂ ਵੱਲੋਂ ਕੇਂਦਰ ਖਿਲਾਫ ਵਿੱਢੇ ਗਏ ਸੰਘਰਸ਼ ਤਹਿਤ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਨੂੰ ਕਾਮਯਾਬ ਬਣਾਉਣ ਦੇ ਲਈ ਲਗਾਤਾਰ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਵੱਲੋਂ ਵੀ ਅੱਜ ਐਲਾਨ ਕਰ ਦਿੱਤਾ ਗਿਆ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀਆਂ ਹੀ ਬੱਸਾਂ ਦਾ ਚੱਕਾ ਜਾਮ ਰਹੇਗਾ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰਹਾਂ ਦੀ ਕੋਈ ਵੀ ਸਰਵਿਸ ਨਹੀਂ ਚੱਲੇਗੀ ਪੰਜਾਬ ਤੋਂ ਬਾਹਰ ਵੀ ਕੋਈ ਪੀਆਰਟੀਸੀ ਜਾਂ ਫਿਰ ਪੰਜਾਬ ਰੋਡਵੇਜ਼ ਦੀ ਬੱਸ ਨਹੀਂ ਜਾਵੇਗੀ।
ਇਸ ਦਾ ਐਲਾਨ ਪੰਜਾਬ ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਵੜੈਚ ਨੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ ਹੈ। ਉਹਨਾਂ ਦੱਸਿਆ ਹੈ ਕਿ ਮੁਕੰਮਲ ਚੱਕਾ ਜਾਮ ਰਹੇਗਾ ਅਤੇ ਜੋ ਯਾਤਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਕਿਹਾ ਕਿ ਉਸ ਲਈ ਅਸੀਂ ਪਹਿਲਾਂ ਹੀ ਖਿਮਾ ਦੇ ਯਾਚਕ ਹਾਂ ਕਿਉਂਕਿ ਇਸ ਦਾ ਐਲਾਨ ਪਹਿਲਾ ਹੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ।
ਕਾਨੂੰਨਾਂ ਦਾ ਪਹਿਲਾਂ ਵੀ ਹੋਇਆ ਵਿਰੋਧ:ਗੁਰਪ੍ਰੀਤ ਵੜੈਚ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਬੀਤੇ ਦਿਨੀ ਹਿਟ ਐਂਡ ਰਨ ਕਾਨੂੰਨ ਨੂੰ ਲੈ ਕਿ ਜੋ ਕਾਨੂੰਨ ਬਣਾਇਆ ਸੀ ਲਗਾਤਾਰ ਮੁਲਾਜ਼ਮ ਵਰਗ ਉਸ ਦਾ ਵਿਰੋਧ ਕਰ ਰਿਹਾ ਹੈ ਅਤੇ ਹੋਰ ਵੀ ਸਾਡੀਆਂ ਮੰਗਾਂ ਹਨ। ਜਿਨਾਂ ਨੂੰ ਸਰਕਾਰਾਂ ਵੱਲੋਂ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਦੇ ਵਿਰੋਧ ਦੇ ਵਿੱਚ ਅਸੀਂ ਕੱਲ ਚੱਕਾ ਜਾਮ ਕਰ ਰਹੇ ਹਨ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਬੱਸ ਉਹਨਾਂ ਕਿਹਾ ਕਿ ਅੱਜ ਰਾਤ ਨੂੰ ਹੀ ਬੱਸਾਂ ਆਪੋ ਆਪਣੇ ਡੀਪੂਆਂ ਦੇ ਵਿੱਚ ਲਗਾ ਦਿੱਤੀਆਂ ਜਾਣਗੀਆਂ ਕਿਉਂਕਿ ਸਵੇਰ ਤੋਂ ਹੀ ਭਾਰਤ ਬੰਦ 'ਤੇ ਸੱਦੇ ਕਰਕੇ ਸੜਕਾਂ ਅਤੇ ਰਸਤੇ ਬੰਦ ਹੋ ਜਾਣਗੇ। ਜਿਸ ਕਰਕੇ ਕੋਈ ਸਮੱਸਿਆ ਨਾ ਆਵੇ। ਇਸ ਕਰਕੇ ਅੱਜ ਰਾਤ ਤੋਂ ਹੀ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਕਿਸਾਨਾਂ ਨਾਲ ਹੋ ਰਿਹਾ ਮਾੜਾ ਸਲੂਕ : ਯੂਨੀਅਨ ਦੇ ਮੁਲਾਜ਼ਮਾਂ ਨੇ ਕਿਹਾ ਅਸੀਂ ਕਿਸਾਨਾਂ ਨੂੰ ਵੀ ਆਪਣਾ ਸਮਰਥਨ ਦੇ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਿਸ ਤਰ੍ਹਾਂ ਦਾ ਸਲੂਕ ਕਿਸਾਨਾਂ ਨਾਲ ਕਰ ਰਹੀ ਹੈ ਸਹੀ ਨਹੀਂ ਹੈ ਉਹਨਾਂ ਕਿਹਾ ਕਿ ਕਿਸਾਨ ਵੀ ਸਾਡੇ ਹਰ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੰਦੇ ਹਨ ਅਤੇ ਅਸੀਂ ਅੱਜ ਕਿਸਾਨਾਂ ਦਾ ਵੀ ਸਾਥ ਦੇ ਰਹੇ ਹਨ ਉਹਨਾਂ ਕਿਹਾ ਕਿ ਅਗਲੇਰੀ ਕਾਲ ਅਸੀਂ ਆਪਣੇ ਜਥੇਬੰਦੀ ਦੀ ਮੀਟਿੰਗ ਤੋਂ ਬਾਅਦ ਕਰਾਂਗੇ। ਜੇਕਰ ਮੰਗਾ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।